2 ਦਿਨ ਪਹਿਲਾਂ ਗ੍ਰਿਫ਼ਤਾਰ ਕੀਤੇ ਨੌਜਵਾਨ ਦੀ ਪੁਲਸ ਚੌਂਕੀ ਮੁੱਦਕੀ ਵਿਖੇ ਹਵਾਲਾਤ ’ਚ ਭੇਤਭਰੀ ਹਾਲਤ ’ਚ ਮੌਤ

Monday, Mar 15, 2021 - 06:20 PM (IST)

2 ਦਿਨ ਪਹਿਲਾਂ ਗ੍ਰਿਫ਼ਤਾਰ ਕੀਤੇ ਨੌਜਵਾਨ ਦੀ ਪੁਲਸ ਚੌਂਕੀ ਮੁੱਦਕੀ ਵਿਖੇ ਹਵਾਲਾਤ ’ਚ ਭੇਤਭਰੀ ਹਾਲਤ ’ਚ ਮੌਤ

ਮੁੱਦਕੀ (ਰੰਮੀ ਗਿੱਲ): ਪੁਲਸ ਚੌਕੀ ਮੁੱਦਕੀ ਵਿਖੇ ਹਵਾਲਾਤ ’ਚ ਬੰਦ ਇਕ ਨੌਜਵਾਨ ਦੀ ਅੱਜ ਭੇਦਭਰੀ ਹਾਲਤ ’ਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸੀਨੀਅਰ ਪੁਲਸ ਕਪਤਾਨ ਫਿਰੋਜ਼ਪੁਰ ਸ਼੍ਰੀ ਭਗੀਰਥ ਸਿੰਘ ਮੀਨਾ ਫੌਰੀ ਤੌਰ ’ਤੇ ਪੁਲਸ ਚੌਕੀ ਮੁੱਦਕੀ ਵਿਖੇ ਮੌਕੇ ’ਤੇ ਪਹੁੰਚੇ ਅਤੇ ਉਨ੍ਹਾਂ ਘਟਨਾ ਸਥਾਨ ਦਾ ਜਾਇਜ਼ਾ ਲਿਆ। ਇਸੇ ਦੌਰਾਨ ਜੁਡੀਸ਼ੀਅਲ ਮੈਜਿਸਟ੍ਰੇਟ ਫਸਟ ਕਲਾਸ ਕਿਰਨਦੀਪ ਸਿੰਘ ਪੁਲਸ ਚੌਕੀ ਮੁੱਦਕੀ ਪੁੱਜੇ ਅਤੇ ਉਨ੍ਹਾਂ ਨੇ ਮ੍ਰਿਤਕ ਸ਼ਿਵਰਾਮ ਸਿੰਘ ਦੇ ਮਾਪਿਆਂ ਦੇ ਬਿਆਨ ਕਲਮਬੱਧ ਕਰ ਕੇ ਜਾਂਚ ਆਰੰਭ ਕਰ ਦਿੱਤੀ ਹੈ।

ਇਹ ਵੀ ਪੜ੍ਹੋ:   ਬੇਰਹਿਮ ਅਧਿਆਪਕ, 6ਵੀਂ 'ਚ ਪੜ੍ਹਦੇ ਬੱਚੇ ਦਾ ਕੁੱਟ-ਕੁੱਟ ਕੇ ਕੀਤਾ ਬੁਰਾ ਹਾਲ, ਘਰ ਪਹੁੰਚਦਿਆਂ ਹੀ ਹੋਇਆ ਬੇਹੋਸ਼ (ਵੀਡੀਓ)

ਉਧਰ ਸਬ-ਤਹਿਸੀਲ ਤਲਵੰਡੀ ਭਾਈ ਦੇ ਨਾਇਬ ਤਹਿਸੀਲਦਾਰ ਯਾਦਵਿੰਦਰ ਸਿੰਘ ਵੀ ਉਚੇਚੇ ਤੌਰ ’ਤੇ ਪੁਲਸ ਚੌਕੀ ਪੁੱਜੇ। ਇਸ ਮੌਕੇ ‘ਜਗ ਬਾਣੀ’ ਦੇ ਪ੍ਰਤੀਨਿਧੀ ਨੂੰ ਜਾਣਕਾਰੀ ਦਿੰਦੇ ਹੋਏ ਐੱਸ.ਪੀ.ਐੱਚ. ਫਿਰੋਜ਼ਪੁਰ ਬਲਬੀਰ ਸਿੰਘ ਅਤੇ ਡੀ. ਐੱਸ. ਪੀ. ਫਿਰੋਜ਼ਪੁਰ ਸਤਨਾਮ ਸਿੰਘ ਨੇ ਦੱਸਿਆ ਕਿ ਸ਼ਿਵਰਾਮ ਸਿੰਘ ਉਰਫ ਸ਼ਿਵਾ (ਪੁੱਤਰ ਬਿੱਕਰ ਸਿੰਘ ਉਰਫ ਕਾਲਾ) ਵਾਸੀ ਵਾਰਡ ਨੰ. 8, ਮੁੱਦਕੀ ਜਿਸ ਨੂੰ ਮੁੱਦਕੀ ਪੁਲਸ ਨੇ ਅਧੀਨ ਧਾਰਾ 21/61/85 ਐੱਨ. ਡੀ. ਪੀ. ਐੱਸ. ਐਕਟ ਤਹਿਤ 6/6/2020 ਦੇ ਮੁਕੱਦਮਾ ਨੰਬਰ 48 ਸੰਬੰਧੀ ਭਗੌੜੇ ਦੋਸ਼ੀ ਨੂੰ ਹੁਣ ਮਿਤੀ 13/3/2021 ਨੂੰ ਗ੍ਰਿਫ਼ਤਾਰ ਕੀਤਾ ਸੀ। ਅੱਜ ਸ਼ਿਵਰਾਮ ਸਿੰਘ ਨੂੰ ਅਦਾਲਤ ’ਚ ਪੇਸ਼ ਕਰਵਾਉਣਾ ਸੀ।

ਇਹ ਵੀ ਪੜ੍ਹੋ:  ਧੀ ਮ੍ਰਿਤਕ ਦੇਖ ਕੁਰਲਾ ਉੱਠੀ ਮਾਂ, ਅਖੀਰ ਤੱਕ ਰੋਂਦੀ ਰਹੀ, ਮੈਨੂੰ ਮੇਰੇ ਪੁੱਤ ਨਾਲ ਮਿਲਵਾ ਦਿਓ!

ਇਸੇ ਸੰਬੰਧੀ ਉਹ ਪੁਲਸ ਚੌਕੀ ਮੁੱਦਕੀ ਦੀ ਹਵਾਲਾਤ ਵਿਚ ਬੰਦ ਸੀ। ਡੀ.ਐੱਸ.ਪੀ. ਸਤਨਾਮ ਸਿੰਘ ਨੇ ਦੱਸਿਆ ਕਿ ਅੱਜ ਸਵੇਰ ਦੇ ਕਰੀਬ 4:30 ਵਜੇ ਤੜਕੇ ਸ਼ਿਵਰਾਮ ਸਿੰਘ ਨੇ ਆਪਣੀ ਪਹਿਨੀ ਹੋਈ ਕਮੀਜ਼ ਨਾਲ ਹਵਾਲਾਤ ਦੇ ਦਰਵਾਜੇ ਨਾਲ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਸੰਬੰਧੀ ਪੁਲਸ ਚੌਕੀ ਮੁੱਦਕੀ ਪਹੁੰਚੇ ਫਿਰੋਜ਼ਪੁਰ ਦੇ ਜੁਡੀਸ਼ੀਅਲ ਮੈਜਿਸਟ੍ਰੇਟ ਫਸਟ ਕਲਾਸ ਕਿਰਨਦੀਪ ਸਿੰਘ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਪੁੱਤਰ ਕੋਲ ਵਿਦੇਸ਼ ਜਾਣਾ ਵੀ ਨਾ ਹੋਇਆ ਨਸੀਬ, ਭਿਆਨਕ ਹਾਦਸੇ ’ਚ ਹੋਈ ਮੌਤ

ਸ਼ਿਵਰਾਮ ਦੇ ਪਿਤਾ ਬਿੱਕਰ ਸਿੰਘ ਤੇ ਉਸ ਦੀ ਮਾਤਾ ਨੇ ਵਿਰਲਾਪ ਕਰਦੇ ਦੱਸਿਆ ਕਿ 13 ਮਾਰਚ ਨੂੰ ਉਨ੍ਹਾਂ ਦੇ ਪੁੱਤਰ ਸ਼ਿਵਰਾਮ ਨੂੰ ਪੁਲਸ ਘਰੋਂ ਫੜ੍ਹ ਕੇ ਲੈ ਆਈ ਸੀ ਅਤੇ 13 ਦੀ ਦੇਰ ਸ਼ਾਮ ਨੂੰ ਕਰੀਬ 7 ਵਜੇ ਉਹ ਆਪਣੇ ਪੁੱਤਰ ਨੂੰ ਪੁਲਸ ਚੌਕੀ ਮੁੱਦਕੀ ਵਿਖੇ ਮਿਲ ਕੇ ਗਏ ਸਨ ਉਦੋਂ ਉਹ ਠੀਕ ਸੀ। ਉਨ੍ਹਾਂ ਦੱਸਿਆ ਕਿ ਸ਼ਿਵਰਾਮ ਸਿੰਘ (ਕਰੀਬ 28 ਸਾਲ) ਸ਼ਾਦੀਸ਼ੁਦਾ ਸੀ ਉਸਦੇ 2 ਬੱਚੇ ਹਨ ਅਤੇ ਉਸਦੀ ਪਤਨੀ ਗਰਭਵਤੀ ਹੈ।

ਇਹ ਵੀ ਪੜ੍ਹੋ:  ਗਮ ’ਚ ਬਦਲੀਆਂ ਖ਼ੁਸ਼ੀਆਂ, ਵਿਆਹ ਸਮਾਗਮ ਤੋਂ ਵਾਪਸ ਪਰਤੇ ਰਹੇ 2 ਨੌਜਵਾਨਾਂ ਦੀ ਸੜਕ ਹਾਦਸੇ ’ਚ ਮੌਤ

ਇਸ ਸਮੇਂ ਪੁਲਸ ਕਪਤਾਨ ਹੈੱਡਕੁਆਟਰ ਫਿਰੋਜ਼ਪੁਰ ਬਲਬੀਰ ਸਿੰਘ, ਡੀ.ਐੱਸ.ਪੀ. ਸਤਨਾਮ ਸਿੰਘ, ਡੀ.ਐੱਸ.ਪੀ. ਮਨਮੋਹਨ ਸਿੰਘ, ਡੀ.ਐੱਸ.ਪੀ. ਕ੍ਰਿਸ਼ਨ ਕੁਮਾਰ, ਅਭਿਨਵ ਚੌਹਾਨ ਮੁੱਖ ਅਫਸਰ ਪੁਲਸ ਥਾਣਾ ਘੱਲ ਖੁਰਦ, ਸਬ ਇੰਸਪੈਕਟਰ ਅਸ਼ਵਨੀ ਕੁਮਾਰ ਇੰਚਾਰਜ ਪੁਲਸ ਚੌਕੀ ਮੁੱਦਕੀ, ਮੋਹਿਤ ਧਵਨ ਥਾਣਾ ਮੁਖੀ ਜ਼ੀਰਾ, ਏ.ਐੱਸ.ਆਈ. ਕਰਮ ਸਿੰਘ ਤੋਂ ਇਲਾਵਾ ਮਮਦੋਟ, ਤਲਵੰਡੀ ਭਾਈ, ਕੁੱਲਗਡ਼ੀ ਆਦਿ ਵੱਖ-ਵੱਖ ਥਾਣਿਆਂ ਦੇ ਐੱਸ.ਐੱਚ.ਓ. ਅਤੇ ਵੱਡੀ ਗਿਣਤੀ ’ਚ ਪੁਲਸ ਫੋਰਸ ਹਾਜ਼ਰ ਸੀ।

ਇਹ ਵੀ ਪੜ੍ਹੋ:  ਪਰਮਾਤਮਾ ਦੀ ਬਖ਼ਸ਼ਿਸ਼ ਨਾਲ ਮੁੜ ਆਇਆ 'ਫਤਿਹਵੀਰ', ਘਰ ’ਚ ਵਿਆਹ ਵਰਗਾ ਮਾਹੌਲ(ਤਸਵੀਰਾਂ)


author

Shyna

Content Editor

Related News