Punjab: ਪੁਲਸ ਵੱਲੋਂ ਗੁਰਸਿੱਖ ਨਾਲ ਕੀਤੀ ਕੁੱਟਮਾਰ ਦਾ ਮਾਮਲਾ ਭਖਿਆ, ਵੱਡੇ ਐਕਸ਼ਨ ਦੀ ਤਿਆਰੀ
Monday, Apr 21, 2025 - 04:47 PM (IST)

ਸੁਲਤਾਨਪੁਰ ਲੋਧੀ (ਚੰਦਰ)- ਸੁਲਤਾਨਪੁਰ ਲੋਧੀ ਵਿਖੇ ਪੁਲਸ ਮੁਲਾਜ਼ਮ ਵੱਲੋਂ ਗੁਰਸਿੱਖ ਨੌਜਵਾਨ ਦੀ ਕੀਤੀ ਕੁੱਟਮਾਰ ਮਾਮਲਾ ਭੱਖ ਗਿਆ ਹੈ। ਹੁਣ ਕਿਸਾਨ ਯੂਨੀਅਨ ਬਾਗੀ ਵੱਲੋਂ ਪੀੜਤ ਨੌਜਵਾਨ ਦੇ ਹੱਕ ਵਿੱਚ ਆ ਕੇ ਪ੍ਰਸ਼ਾਸਨ ਨੂੰ ਇਹ ਚਿਤਾਵਨੀ ਜਾਰੀ ਕਰ ਦਿੱਤੀ ਗਈ ਹੈ ਕਿ ਜੇਕਰ 48 ਘੰਟਿਆਂ ਵਿਚ ਪੁਲਸ ਦੇ ਵੱਡੇ ਅਧਿਕਾਰੀਆਂ ਵੱਲੋਂ ਆਪਣੇ ਚਾਰ ਮੁਲਾਜ਼ਮ ਜਿਹੜੇ ਕਿ ਉਸ ਦਿਨ ਨੌਜਵਾਨ ਦੀ ਕੁੱਟਮਾਰ ਮਾਮਲੇ ਵਿੱਚ ਸ਼ਾਮਲ ਸਨ, ਉਨ੍ਹਾਂ 'ਤੇ ਥਾਣੇ ਦੀ ਐੱਸ. ਐੱਚ. ਓ. ਜਿਸ ਦੇ ਕਹਿਣ 'ਤੇ ਉਹ ਮੁਲਾਜ਼ਮ ਉੱਥੇ ਗਏ ਸਨ ਜੇਕਰ ਇਨ੍ਹਾਂ ਪੰਜਾਂ ਨੂੰ ਸਸਪੈਂਡ ਨਾ ਕੀਤਾ ਗਿਆ ਤਾਂ ਉਹ ਵੱਡਾ ਐਕਸ਼ਨ ਉਲੀਕਣਗੇ ਅਤੇ ਇਸ ਦੀ ਜ਼ਿੰਮੇਵਾਰੀ ਸਰਕਾਰ ਅਤੇ ਪ੍ਰਸ਼ਾਸਨ ਦੀ ਹੋਵੇਗੀ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਕਿਹਾ ਕਿ ਇਕ ਹਫ਼ਤੇ ਦੇ ਵਿੱਚ ਲਗਾਤਾਰ ਦੋ ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਹਨ, ਜੋ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਹਨ। ਉਨ੍ਹਾਂ ਨੇ ਕਿਹਾ ਕਿ ਉਹ ਜਲਦ ਹੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਮਿਲਣਗੇ ਅਤੇ ਨੌਜਵਾਨਾਂ 'ਤੇ ਹੋਏ ਅਜਿਹੇ ਨਿੰਦਣਯੋਗ ਹਮਲੇ ਲਈ ਸਖ਼ਤ ਕਾਰਵਾਈ ਦੀ ਮੰਗ ਕਰਨਗੇ।
ਇਹ ਵੀ ਪੜ੍ਹੋ: ਪੰਜਾਬ 'ਚ ਵਧੀ ਸਖ਼ਤੀ, ਡਿਫਾਲਟਰਾਂ 'ਤੇ ਵੱਡਾ ਐਕਸ਼ਨ, ਸੀਲ ਹੋ ਸਕਦੀ ਹੈ ਤੁਹਾਡੀ ਵੀ ਪ੍ਰਾਪਰਟੀ
ਉਨ੍ਹਾਂ ਕਿਹਾ ਕਿ ਅਜਿਹੀਆਂ ਵੱਡੀਆਂ ਘਟਨਾਵਾਂ ਵਾਪਰਨ ਨਾਲ ਪੁਲਸ ਬਿਲਕੁਲ ਫੇਲ੍ਹ ਸਾਬਤ ਹੋਈ ਹੈ। ਕਿਉਂਕਿ ਅਜੇ ਤੱਕ ਪੁਲਸ ਵੱਲੋਂ ਕੋਈ ਵੀ ਮਾਮਲੇ ਦੇ ਵਿੱਚ ਕੋਈ ਵੱਡੀ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਦੋਸ਼ ਲਾਏ ਕਿ ਪੀੜਤ ਨੌਜਵਾਨ ਨੂੰ ਵੀ ਪੁਲਸ ਵੱਲੋਂ ਦਬਾਅ ਪਾ ਕੇ ਅੰਡਰਗਰਾਊਂਡ ਕੀਤਾ ਗਿਆ ਹੈ ਤਾਂ ਜੋ ਕੋਈ ਵੀ ਸੱਚ ਸਾਹਮਣੇ ਨਾ ਆ ਸਕੇ। ਇਥੇ ਇਹ ਵੀ ਦੱਸ ਦੇਈਏ ਕਿ ਇਸ ਮਾਮਲੇ ਸਬੰਧੀ ਥਾਣੇ ਦੇ ਮੁਖੀ ਸੋਨਮਦੀਪ ਕੌਰ ਨੂੰ ਕਾਰਵਾਈ ਕਰਨ ਬਾਰੇ ਪੁੱਛਿਆ ਗਿਆ ਸੀ ਤਾਂ ਉਨ੍ਹਾਂ ਨੇ ਕਿਹਾ ਸੀ ਕਿ ਦੋਹਾਂ ਪਾਰਟੀਆਂ ਦਾ ਆਪਸ ਦੇ ਵਿੱਚ ਰਾਜ਼ੀਨਾਮਾ ਹੋ ਚੁੱਕਾ ਹੈ।
ਜਾਣੋ ਕੀ ਹੈ ਪੂਰਾ ਮਾਮਲਾ
ਸੁਲਤਾਨਪੁਰ ਲੋਧੀ ਅਧੀਨ ਆਉਂਦੇ ਪਿੰਡ ਫੱਤੂਢੀਂਗਾ ਦੇ ਥਾਣੇ ਦੇ ਏ. ਐੱਸ. ਆਈ. ਵੱਲੋਂ ਇਕ ਗੁਰਸਿੱਖ ਨੌਜਵਾਨ ਨਾਲ ਗਾਲੀ-ਗਲੋਚ ਕਰਕੇ ਕੁੱਟਮਾਰ ਕੀਤੀ ਗਈ ਸੀ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਪੀੜਤ ਨੌਜਵਾਨ ਸਰਬਜੀਤ ਸਿੰਘ ਪੁੱਤਰ ਗਿਆਨ ਸਿੰਘ ਵਾਸੀ ਸੁਰਖਪੁਰ ਨੇ ਦੱਸਿਆ ਕਿ ਉਹ ਸੁਰਖਪੁਰ ਦੀ ਮੰਡੀ ਵਿਚ ਬਤੌਰ ਲੇਬਰ ਇਕ ਆੜ੍ਹਤੀਏ ਕੋਲ ਕੰਮ ਕਰਦਾ ਹੈ, ਜਿੱਥੇ ਬੀਤੇ ਦਿਨੀਂ ਰਾਤ ਨੂੰ ਥਾਣਾ ਫੱਤੂਢੀਂਗਾ ਤੋਂ ਇਕ ਪੁਲਸ ਪਾਰਟੀ ਕਿਸੇ ਮਾਮਲੇ ਨੂੰ ਲੈ ਕੇ ਸਰਕਾਰੀ ਗੱਡੀ ਵਿਚ ਮੰਡੀ ਵਿਚ ਆਉਂਦੀ ਹੈ, ਜਿਸ ਵਿਚ ਇਕ ਏ. ਐੱਸ. ਆਈ. ਕਥਿਤ ਤੌਰ ’ਤੇ ਨਸ਼ੇ ਵਿਚ ਸੀ।
ਇਹ ਵੀ ਪੜ੍ਹੋ: Punjab: ਸੁੱਖਾਂ ਸੁੱਖ 7 ਸਾਲ ਬਾਅਦ ਮਿਲਿਆ ਪੁੱਤ, ਮੁੰਡਨ ਕਰਨ ਜਾਣਾ ਸੀ, ਅਗਲੇ ਹੀ ਪਲ ਉੱਜੜੀਆਂ ਖ਼ੁਸ਼ੀਆਂ
ਪੀੜਤ ਨੌਜਵਾਨ ਨੇ ਦੱਸਿਆ ਕਿ ਜਿਸ ਵੇਲੇ ਉਹ ਉਸ ਮੰਡੀ ਵਿਚ ਕੰਮ ਕਰ ਰਿਹਾ ਸੀ ਤਾਂ ਉਸ ਵੇਲੇ ਏ. ਐੱਸ. ਆਈ. ਨੇ ਉਸ ਨੂੰ ਗਾਲ੍ਹ ਕੱਢ ਕੇ ਬੁਲਾਇਆ, ਜਿਸ ਮਗਰੋਂ ਨੌਜਵਾਨ ਇਸ ਗਾਲ੍ਹ ਕੱਢਣ ਬਾਰੇ ਪੁੱਛਿਆ ਕਿ ਆਖਰ ਉਸ ਨੂੰ ਗਾਲ੍ਹ ਕਿਉਂ ਕੱਢੀ ਗਈ, ਜਿਸ ਮਗਰੋਂ ਗੁੱਸੇ ਵਿੱਚ ਆਏ ਏ. ਐੱਸ. ਆਈ. ਨੇ ਨੌਜਵਾਨ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਗਾਲੀ ਗਲੋਚ ਕਰਨਾ ਵੀ ਸ਼ੁਰੂ ਕਰ ਦਿੱਤਾ। ਨੌਜਵਾਨ ਦਾ ਕਹਿਣਾ ਹੈ ਕਿ ਕੁੱਟਮਾਰ ਦੌਰਾਨ ਏ. ਐੱਸ. ਆਈ. ਵੱਲੋਂ ਉਸ ਦੇ ਸ੍ਰੀ ਸਾਹਿਬ ਨੂੰ ਖਿੱਚ ਕੇ ਉਸ ਦੇ ਕਕਾਰਾਂ ਦੀ ਬੇਅਦਬੀ ਵੀ ਕੀਤੀ ਗਈ। ਏ. ਐੱਸ. ਆਈ. ਨੇ ਡਿਊਟੀ ਦੌਰਾਨ ਨਸ਼ਾ ਕੀਤਾ ਹੋਇਆ ਸੀ। ਉਨ੍ਹਾਂ ਕਿਹਾ ਕਿ ਜਿਹੜੇ ਵਿਅਕਤੀ ਨੇ ਗਲਤੀ ਕੀਤੀ ਹੈ, ਉਸ ਵਿਰੁੱਧ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ ਅਤੇ ਮੈਨੂੰ ਇਨਸਾਫ਼ ਦਿਵਾਇਆ ਜਾਵੇ।
ਇਹ ਵੀ ਪੜ੍ਹੋ: ਪੰਜਾਬ 'ਚ ਬੱਸਾਂ 'ਚ ਸਫ਼ਰ ਕਰਨ ਵਾਲੇ ਦੇਣ ਧਿਆਨ, ਹੋ ਗਿਆ ਵੱਡਾ ਐਲਾਨ
ਉਥੇ ਹੀ ਜਦੋਂ ਕਿਸਾਨ ਯੂਨੀਅਨ ਬਾਗੀ ਨੂੰ ਇਸ ਘਟਨਾ ਦਾ ਪਤਾ ਲੱਗਾ ਤਾਂ ਕਿਸਾਨ ਯੂਨੀਅਨ ਬਾਗੀ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਭੰਡਾਲ ਅਤੇ ਉਨ੍ਹਾਂ ਦੀ ਪੂਰੀ ਟੀਮ ਵੀ ਸਿੱਖ ਨੌਜਵਾਨ ਦੇ ਸਮਰਥਨ ਵਿਚ ਪਹੁੰਚ ਗਈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਮਾਹੌਲ ਵਿਗੜ ਰਿਹਾ ਹੈ। ਜਦੋਂ ਕਾਨੂੰਨ ਦੀ ਰਾਖੀ ਕਰਨ ਵਾਲੇ ਹੀ ਸਿੱਖ ਨੌਜਵਾਨਾਂ ਨੂੰ ਕੁੱਟਣਗੇ ਤਾਂ ਉਹ ਇਨਸਾਫ਼ ਲਈ ਕਿਸ ਕੋਲ ਗੁਹਾਰ ਲਗਾਉਣਗੇ ? ਉਨ੍ਹਾਂ ਕਿਹਾ ਕਿ ਏ. ਐੱਸ. ਆਈ. ਵੱਲੋਂ ਸ੍ਰੀ ਸਾਹਿਬ ਅਤੇ ਕਕਾਰਾਂ ਦੀ ਬੇਅਦਬੀ ਕੀਤੀ ਗਈ ਹੈ, ਜਿਸ ਦੇ ਤਹਿਤ ਧਾਰਾ 295 ਅਧੀਨ ਮਾਮਲਾ ਦਰਜ ਕੀਤਾ ਜਾਵੇ, ਨਹੀਂ ਤਾਂ ਵੱਡੇ ਪੱਧਰ 'ਤੇ ਸੰਘਰਸ਼ ਸ਼ੁਰੂ ਕੀਤਾ ਜਾਵੇਗਾ। ਜਿਸ ਲਈ ਜ਼ਿਲ੍ਹਾ ਪੁਲਸ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ। ਜਦੋਂ ਐੱਸ. ਐੱਚ. ਓ. ਇੰਸਪੈਕਟਰ ਸੋਨਮਦੀਪ ਕੌਰ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਦੋਵਾਂ ਧਿਰਾਂ ਦਾ ਸਮਝੌਤਾ ਹੋ ਗਿਆ ਹੈ।
ਇਹ ਵੀ ਪੜ੍ਹੋ: ਪੰਜਾਬ ਦੀ ਇਸ ਮੰਡੀ 'ਚ ਵੱਡੀ ਵਾਰਦਾਤ! 40 ਰੁਪਏ ਲਈ ਕਰ 'ਤਾ ਨੌਜਵਾਨ ਦਾ ਕਤਲ
👇Join us on Whatsapp channel👇
https://whatsapp.com/channel/0029Va94hsaHAdNVur4L170e