ਲੁਧਿਆਣਾ ਤੋਂ ਵੱਡੀ ਖ਼ਬਰ : ਗੰਨ ਸਾਫ਼ ਕਰਨ ਵੇਲੇ ਗੋਲੀ ਚੱਲਣ ਕਾਰਨ ਪੁਲਸ ਕਾਂਸਟੇਬਲ ਦੀ ਮੌਤ

Wednesday, Oct 04, 2023 - 05:23 PM (IST)

ਲੁਧਿਆਣਾ ਤੋਂ ਵੱਡੀ ਖ਼ਬਰ : ਗੰਨ ਸਾਫ਼ ਕਰਨ ਵੇਲੇ ਗੋਲੀ ਚੱਲਣ ਕਾਰਨ ਪੁਲਸ ਕਾਂਸਟੇਬਲ ਦੀ ਮੌਤ

ਲੁਧਿਆਣਾ (ਵੈੱਬ ਡੈਸਕ, ਰਾਜ) : ਲੁਧਿਆਣਾ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਇੱਥੇ ਮਾਇਆਪੁਰੀ ਦੇ ਰਹਿਣ ਵਾਲੇ ਪੁਲਸ ਕਾਂਸਟੇਬਲ ਮਨਪ੍ਰੀਤ ਸਿੰਘ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਮਨਪ੍ਰੀਤ ਸਿੰਘ (28) ਕਿਊ. ਆਰ. ਟੀ. ਵਿਭਾਗ 'ਚ ਤਾਇਨਾਤ ਸੀ।

ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ ਨੂੰ ਲੈ ਕੇ ਸਿੱਖਿਆ ਮੰਤਰੀ ਹਰਜੋਤ ਬੈਂਸ ਦਾ ਵੱਡਾ ਐਲਾਨ, ਮਿਲਣ ਵਾਲੀ ਹੈ ਇਹ ਸਹੂਲਤ

ਉਹ ਮਾਇਆਪੁਰੀ ਇਲਾਕੇ 'ਚ ਪੀ. ਜੀ. 'ਚ ਰਹਿੰਦਾ ਸੀ। ਮਨਪ੍ਰੀਤ ਸਿੰਘ ਆਪਣੀ ਗੰਨ ਸਾਫ਼ ਕਰ ਰਿਹਾ ਸੀ। ਇਸ ਦੌਰਾਨ ਅਚਾਨਕ ਗੋਲੀ ਚੱਲ ਗਈ ਅਤੇ ਉਸ ਦੇ ਗਲੇ 'ਚ ਫਸ ਗਈ। ਇਸ ਕਾਰਨ ਉਸ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਚਿੰਤਾ ਭਰੀ ਖ਼ਬਰ, ਤੇਜ਼ੀ ਨਾਲ ਵੱਧ ਰਹੀ ਇਹ ਬੀਮਾਰੀ, Alert 'ਤੇ ਸਿਹਤ ਵਿਭਾਗ

ਇਸ ਦੀ ਸੂਚਨਾ ਮਿਲਣ 'ਤੇ ਥਾਣਾ ਡਵੀਜ਼ਨ ਨੰਬਰ-8 ਅਧੀਨ ਚੌਂਕੀ ਘੁਮਾਰਮੰਡੀ ਦੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਪਹੁੰਚਾਇਆ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


author

Babita

Content Editor

Related News