ਪੁਲਸ ਕਮਿਸ਼ਨਰ ਇਨ ਐਕਸ਼ਨ, ਥਾਣਾ ਨੰ. 3 ਦੇ ਇੰਚਾਰਜ ''ਤੇ ਡਿੱਗੀ ਗਾਜ

Thursday, Feb 13, 2020 - 12:08 PM (IST)

ਪੁਲਸ ਕਮਿਸ਼ਨਰ ਇਨ ਐਕਸ਼ਨ, ਥਾਣਾ ਨੰ. 3 ਦੇ ਇੰਚਾਰਜ ''ਤੇ ਡਿੱਗੀ ਗਾਜ

ਜਲੰਧਰ (ਸੁਧੀਰ)— ਸ਼ਹਿਰ ਵਿਚ ਵੱਧ ਰਹੀਆਂ ਅਪਰਾਧ, ਚੋਰੀ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਦੇ ਮੱਦੇਨਜ਼ਰ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਸਖਤ ਨੋਟਿਸ ਲੈਂਦਿਆਂ ਥਾਣਾ ਨੰ. 3 ਦੇ ਇੰਚਾਰਜ ਰਸ਼ਮਿੰਦਰ ਸਿੰਘ ਦਾ ਤਬਾਦਲਾ ਪੁਲਸ ਲਾਈਨ ਕਰਕੇ ਥਾਣਾ ਨੰ. 3 ਦੀ ਕਮਾਨ ਰਾਜੇਸ਼ ਕੁਮਾਰ ਨੂੰ ਸੌਂਪੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਥਾਣਾ ਨੰ. 3 ਦੇ ਇਲਾਕੇ ਵਿਚ ਚੋਰੀ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ 'ਚ ਲਗਾਤਾਰ ਵਾਧਾ ਹੋ ਰਿਹਾ ਸੀ, ਜਿਸ ਨੂੰ ਵੇਖਦਿਆਂ ਪੁਲਸ ਕਮਿਸ਼ਨਰ ਨੇ ਤੁਰੰਤ ਕਾਰਵਾਈ ਕਰਦੇ ਥਾਣਾ ਨੰ. 3 ਦੇ ਇੰਚਾਰਜ ਰਸ਼ਮਿੰਦਰ ਸਿੰਘ ਨੂੰ ਪੁਲਸ ਲਾਈਨ ਭੇਜ ਕੇ ਉਨ੍ਹਾਂ ਦੀ ਥਾਂ ਨਵੇਂ ਥਾਣਾ ਇੰਚਾਰਜ ਨੂੰ ਕਮਾਨ ਸੌਂਪ ਦਿੱਤੀ ਹੈ।

ਪੁਲਸ ਕਮਿਸ਼ਨਰ ਨੇ ਗੱਲਬਾਤ ਦੌਰਾਨ ਦੱਸਿਆ ਕਿ ਡਿਊਟੀ ਦੌਰਾਨ ਲਾਪ੍ਰਵਾਹੀ ਵਰਤਣ ਵਾਲੇ ਕਿਸੇ ਵੀ ਪੁਲਸ ਮੁਲਾਜ਼ਮ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਕਮਿਸ਼ਨਰੇਟ ਪੁਲਸ ਵੱਲੋਂ ਲਗਾਤਾਰ ਚੋਰ-ਲੁਟੇਰਿਆਂ 'ਤੇ ਸ਼ਿਕੰਜਾ ਕੱਸਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸ਼ਹਿਰ 'ਚ ਰਾਤ-ਦਿਨ ਚੌਕਸੀ ਵਰਤਣ ਲਈ ਸਾਰੇ ਥਾਣਾ ਇੰਚਾਰਜਾਂ ਅਤੇ ਪੀ. ਸੀ. ਆਰ. ਕਰਮਚਾਰੀਆਂ ਨੂੰ ਵੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।


author

shivani attri

Content Editor

Related News