ਜਲੰਧਰ ਦੇ ਪੁਲਸ ਕਮਿਸ਼ਨਰ ਦਾ ਵੱਡਾ ਐਕਸ਼ਨ, 14 ਥਾਣਿਆਂ ਦੇ 514 ਮੁਲਾਜ਼ਮਾਂ ਦੇ ਕੀਤੇ ਤਬਾਦਲੇ

Friday, Jul 01, 2022 - 01:24 PM (IST)

ਜਲੰਧਰ (ਜ. ਬ.)- ਪੁਲਸ ਕਮਿਸ਼ਨਰ ਗੁਰਸ਼ਰਨ ਸਿੰਘ ਸੰਧੂ ਨੇ ਵੀਰਵਾਰ ਨੂੰ ਪੁਲਸ ਮਹਿਕਮੇ ਨੂੰ ਲੈ ਕੇ ਵੱਡਾ ਫ਼ੈਸਲਾ ਕੀਤਾ। ਪੁਲਸ ਕਮਿਸ਼ਨਰ ਨੇ ਕਮਿਸ਼ਨਰੇਟ ਪੁਲਸ ਦੇ ਅਧੀਨ ਆਉਂਦੇ 14 ਥਾਣਿਆਂ ’ਚ ਤਾਇਨਾਤ 95 ਫ਼ੀਸਦੀ ਸਟਾਫ ਹਟਾ ਕੇ ਵੱਖ-ਵੱਖ ਕਮਿਸ਼ਨਰੇਟ ਜਲੰਧਰ ਦੇ ਥਾਣਿਆਂ ’ਚ ਟਰਾਂਸਫ਼ਰ ਕਰ ਦਿੱਤਾ, ਜੋ 5 ਫ਼ੀਸਦੀ ਸਟਾਫ਼ ਬਚਿਆ ਹੈ, ਉਹ ਮਹਿਲਾ ਪੁਲਸ ਕਰਮਚਾਰੀਆਂ ਦਾ ਹੈ, ਜਿਨ੍ਹਾਂ ਦੀ ਟਰਾਂਸਫ਼ਰ ਨਹੀਂ ਕੀਤੀ ਗਈ। ਉਨ੍ਹਾਂ ਨੇ ਕੁੱਲ 514 ਮੁਲਾਜ਼ਮਾਂ ਦਾ ਫੇਰਬਦਲ ਕਰਕੇ ਵੱਡਾ ਐਕਸ਼ਨ ਕੀਤਾ ਹੈ, ਥਾਣੇ ਦੇ ਜਿਨ੍ਹਾਂ ਮੁਲਾਜ਼ਮਾਂ ਦੇ ਟਰਾਂਸਫ਼ਰ ਹੋਏ ਹਨ, ਉਨ੍ਹਾਂ ਵਿਚ ਸਬ ਇੰਸਪੈਕਟਰ, ਏ. ਐੱਸ. ਆਈ., ਹੈੱਡ ਕਾਂਸਟੇਬਲ ਅਤੇ ਕਾਂਸਟੇਬਲ ਰੈਂਕ ਦੇ ਮੁਲਾਜ਼ਮ ਸ਼ਾਮਲ ਹਨ। ਜਲੰਧਰ ਵਿਚ ਅਜਿਹਾ ਕਦੇ ਵੇਖਣ ਨੂੰ ਨਹੀਂ ਮਿਲਿਆ ਕਿ ਸਾਰੇ ਥਾਣਿਆਂ ਦਾ 95 ਫ਼ੀਸਦੀ ਸਟਾਫ਼ ਇਕ ਝਟਕੇ ਵਿਚ ਬਦਲਿਆ ਹੋਵੇ। ਹਾਲਾਂਕਿ ਸਾਰੇ ਮੁਲਾਜ਼ਮ ਸ਼ਹਿਰ ਵਿਚ ਹੀ ਥਾਣਿਆਂ ਵਿਚ ਭੇਜੇ ਗਏ ਹਨ। ਵੀਰਵਾਰ ਨੂੰ ਪੁਲਸ ਕਮਿਸ਼ਨਰ ਦੇ ਇਸ ਐਕਸ਼ਨ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਦਰਅਸਲ ਪੁਲਸ ਕਮਿਸ਼ਨਰ ਗੁਰਸ਼ਰਨ ਸਿੰਘ ਸੰਧੂ ਦਾ ਇਹ ਫ਼ੈਸਲਾ ਕੁਰੱਪਸ਼ਨ ਨੂੰ ਦੂਰ ਕਰਨ ਦੀਆਂ ਕੋਸ਼ਿਸ਼ਾਂ ਨਾਲ ਜੁੜਿਆ ਹੋਇਆ ਹੈ।

ਕਰਤਾਰਪੁਰ ਵਿਖੇ 'ਲਵ ਮੈਰਿਜ' ਕਰਨ 'ਤੇ ਭਰਾ ਨੇ ਸਹੁਰਿਆਂ ਘਰ ਜਾ ਕੇ ਭੈਣ ਦਾ ਗਲਾ ਘੁੱਟ ਕੇ ਕੀਤਾ ਕਤਲ

ਹਾਲਾਂਕਿ ਡੀ. ਸੀ. ਪੀ . ਇਨਵੈਸਟੀਗੇਸ਼ਨ ਜਸਕਿਰਨਜੀਤ ਸਿੰਘ ਤੇਜਾ ਨੇ ਕਿਹਾ ਕਿ ਮੁਲਾਜ਼ਮ ਕਾਫ਼ੀ ਲੰਬੇ ਸਮੇਂ ਤੋਂ ਇਕ ਹੀ ਥਾਣੇ ਵਿਚ ਤਾਇਨਾਤ ਸਨ, ਜਿਸ ਕਾਰਨ ਪੁਲਸ ਕਮਿਸ਼ਨਰ ਨੇ ਇਹ ਫ਼ੈਸਲਾ ਲਿਆ ਹੈ। ਥਾਣੇ ਦੇ ਅਧੀਨ ਆਉਂਦੀਆਂ ਚੌਂਕੀਆਂ ਦੀ ਪੁਲਸ ਵੀ ਬਦਲ ਦਿੱਤੀ ਗਈ ਹੈ। ਪੁਲਸ ਕਮਿਸ਼ਨਰ ਦੇ ਇਸ ਐਕਸ਼ਨ ਤੋਂ ਬਾਅਦ ਹੁਣ ਇਹ ਚਰਚਾ ਹੈ ਕਿ ਟਰੈਫਿਕ ਪੁਲਸ ਨੂੰ ਲੈ ਕੇ ਵੀ ਜਲਦ ਹੀ ਕੋਈ ਨਵੀਂ ਸਟੇਟਮੈਂਟ ਦਿੱਤੀ ਜਾ ਸਕਦੀ ਹੈ। ਪੁਲਸ ਕਮਿਸ਼ਨਰ ਗੁਰਸ਼ਰਨ ਸਿੰਘ ਸੰਧੂ ਦੀ ਗੱਲ ਕਰੀਏ ਤਾਂ ਉਹ ਲਾਅ ਐਂਡ ਆਰਡਰ ਨੂੰ ਬਣਾਈ ਰੱਖਣ ਦੇ ਨਾਲ-ਨਾਲ ਪੁਲਸ ਕਾਰਜਪ੍ਰਣਾਲੀ ਨੂੰ ਪਾਰਦਰਸ਼ੀ ਬਣਾਈ ਰੱਖਣ ਵਿਚ ਵੀ ਕਾਫ਼ੀ ਵਿਸ਼ਵਾਸ ਰੱਖਦੇ ਹਨ।

ਇਹ ਵੀ ਪੜ੍ਹੋ:  ਗੈਂਗਸਟਰ ਦਿਲਪ੍ਰੀਤ ਬਾਬਾ ਦੀ ਮਾਂ ਆਈ ਮੀਡੀਆ ਸਾਹਮਣੇ, ਬਠਿੰਡਾ ਜੇਲ੍ਹ ਅਧਿਕਾਰੀਆਂ ’ਤੇ ਲਾਏ ਵੱਡੇ ਦੋਸ਼

14 ਥਾਣਿਆਂ ਦੇ 514 ਮੁਲਾਜ਼ਮ ਟਰਾਂਸਫ਼ਰ ਕਰਨ ਤੋਂ ਬਾਅਦ ਪੁਲਸ ਕਮਿਸ਼ਨਰ ਨੇ ਮੁਲਾਜ਼ਮਾਂ ਨੂੰ ਤੁਰੰਤ ਪ੍ਰਭਾਵ ਨਾਲ ਪੁਰਾਣੀ ਪੋਸਟਿੰਗ ਛੱਡ ਕੇ ਨਵੀਂ ਪੋਸਟਿੰਗ ਜੁਆਇਨ ਕਰਨ ਦੇ ਹੁਕਮ ਦਿੱਤੇ ਹਨ। ਟ੍ਰੈਫਿਕ ਥਾਣੇ ਤੋਂ 1 ਏ. ਐੱਸ. ਆਈ. ਨੂੰ ਥਾਣਾ ਨਵੀਂ ਬਾਰਾਂਦਰੀ ਅਤੇ ਨਾਰਕੋਟਿਕਸ ਸੈੱਲ ਦੇ ਕਾਂਸਟੇਬਲ ਨੂੰ ਥਾਣਾ ਨੰਬਰ 8 ਵਿਚ ਬਦਲਿਆ ਗਿਆ ਹੈ। ਕੁਝ ਮੁਲਾਜ਼ਮਾਂ ਨੂੰ ਪੁਲਸ ਲਾਈਨ ਤੋਂ ਲੈ ਕੇ ਥਾਣੇ ਭੇਜਿਆ ਗਿਆ ਹੈ।

ਕਿਸ ਥਾਣੇ ’ਚ ਕਿੰਨੇ ਮੁਲਾਜ਼ਮ ਬਦਲੇ
ਥਾਣਾ 1: 31 ਮੁਲਾਜ਼ਮ ਬਦਲੇ। 1 ਐੱਸ. ਆਈ., 10 ਏ. ਐੱਸ. ਆਈ. ਤੇ ਹੋਰ ।
ਥਾਣਾ 2: 32 ਮੁਲਾਜ਼ਮ ਬਦਲੇ। 1 ਐੱਸ. ਆਈ., 12 ਏ. ਐੱਸ. ਆਈ. ਤੇ ਹੋਰ ।
ਥਾਣਾ 3: 31 ਮੁਲਾਜ਼ਮ ਬਦਲੇ। 12 ਏ. ਐੱਸ. ਆਈ. ਤੇ ਹੋਰ ।
ਥਾਣਾ 4: 27 ਮੁਲਾਜ਼ਮ ਬਦਲੇ। 1 ਐੱਸ. ਆਈ., 12 ਏ. ਐੱਸ. ਆਈ. ਤੇ ਹੋਰ ।
ਥਾਣਾ 5: 35 ਮੁਲਾਜ਼ਮ ਬਦਲੇ। 1 ਐੱਸ. ਆਈ., 14 ਏ. ਐੱਸ. ਆਈ. ਤੇ ਹੋਰ ।
ਥਾਣਾ 6: 42 ਮੁਲਾਜ਼ਮ ਬਦਲੇ। 1 ਐੱਸ. ਆਈ., 25 ਏ. ਐੱਸ. ਆਈ. ਤੇ ਹੋਰ । (ਅਧੀਨ ਆਉਂਦੀ ਇਕ ਚੌਂਕੀ ਸਮੇਤ)
ਥਾਣਾ 7: 31 ਮੁਲਾਜ਼ਮ ਬਦਲੇ। 1 ਐੱਸ. ਆਈ., 10 ਏ. ਐੱਸ. ਆਈ. ਤੇ ਹੋਰ ।
ਥਾਣਾ 8: 42 ਮੁਲਾਜ਼ਮ ਬਦਲੇ। 2 ਐੱਸ. ਆਈ., 18 ਏ. ਐੱਸ. ਆਈ. ਤੇ ਹੋਰ । (ਅਧੀਨ ਅਾਉਂਦੀ ਫੋਕਲ ਪੁਆਇੰਟ ਚੌਕੀ ਸਮੇਤ)
ਥਾਣਾ ਬਸਤੀ ਬਾਵਾ ਖੇਲ: 35 ਮੁਲਾਜ਼ਮ ਬਦਲੇ। 3 ਐੱਸ. ਆਈ., 15 ਏ. ਐੱਸ. ਆਈ. ਤੇ ਹੋਰ।
ਥਾਣਾ ਭਾਰਗਵ ਕੈਂਪ : 30 ਮੁਲਾਜ਼ਮ ਬਦਲੇ। 9 ਏ. ਐੱਸ. ਆਈ. ਤੇ ਹੋਰ ਰੈਂਕ ਦੇ ਮੁਲਾਜ਼ਮ।
ਥਾਣਾ ਕੈਂਟ : 32 ਮੁਲਾਜ਼ਮ ਬਦਲੇ। 11 ਏ. ਐੱਸ. ਆਈ. ਤੇ ਹੋਰ।
ਥਾਣਾ ਨਵੀਂ ਬਾਰਾਦਰੀ : 33 ਮੁਲਾਜ਼ਮ ਬਦਲੇ। 2 ਐੱਸ. ਆਈ., 12 ਏ. ਐੱਸ. ਆਈ. ਤੇ ਹੋਰ।
ਥਾਣਾ ਰਾਮਾ ਮੰਡੀ: 50 ਮੁਲਾਜ਼ਮ ਬਦਲੇ। 1 ਐੱਸ. ਆਈ., 24 ਏ. ਐੱਸ. ਆਈ. व अन्य।
ਥਾਣਾ ਸਦਰ: 59 ਮੁਲਾਜ਼ਮ ਬਦਲੇ। 4 ਐੱਸ. ਆਈ. , 23 ਏ. ਐੱਸ. ਆਈ. ਤੇ ਹੋਰ। (ਸਮੇਤ ਸਾਰੀਆਂ ਚੌਂਕੀਆਂ)

ਇਹ ਵੀ ਪੜ੍ਹੋ: ਜਲੰਧਰ: ਪੰਡਿਤ ਦੀ ਸ਼ਰਮਨਾਕ ਕਰਤੂਤ, ਉਪਾਅ ਦੱਸਣ ਬਹਾਨੇ ਹੋਟਲ 'ਚ ਬੁਲਾ ਵਿਆਹੁਤਾ ਨਾਲ ਕੀਤਾ ਜਬਰ-ਜ਼ਿਨਾਹ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News