ਜਲੰਧਰ ਪੁਲਸ ਨੇ ਸ਼ਹਿਰ ਦੇ ਅੰਦਰੂਨੀ ਹਿੱਸਿਆਂ ਦੀ ਕੀਤੀ ਚੈਕਿੰਗ (ਵੀਡੀਓ)

Saturday, Dec 24, 2016 - 06:27 PM (IST)

ਜਲੰਧਰ(ਸੋਨੂੰ)—ਕ੍ਰਿਸਮਸ ਅਤੇ ਨਵੇਂ ਸਾਲ ਦੇ ਮੱਦੇਨਜ਼ਰ ਪੰਜਾਬ ਪੁਲਸ ਵਲੋਂ ਸ਼ਹਿਰ ਦੇ ਅੰਦਰੂਨੀ ਇਲਾਕਿਆਂ ਦੀ ਅੱਜ ਚੈਕਿੰਗ ਕੀਤੀ ਗਈ। ਇਸ ਚੈਕਿੰਗ ''ਚ ਏ. ਡੀ. ਸੀ. ਪੀ. ਜਸਬੀਰ ਸਿੰਘ, ਏ. ਸੀ. ਪੀ. ਬਲਵਿੰਦਰ ਕੁਮਾਰ ਅਤੇ ਏ. ਸੀ. ਪੀ. ਮਨਪ੍ਰੀਤ ਸਿੰਘ ਸਮੇਤ ਪੁਲਸ ਕਰਮਚਾਰੀ ਸ਼ਾਮਲ ਸਨ। ਪੁਲਸ ਵਲੋਂ ਇਸ ਚੈਕਿੰਗ ਦੌਰਾਨ ਡਾਗ ਸਕਿਓਆਇਰਡ ਦੀ ਮਦਦ ਵੀ ਲਈ ਗਈ। ਏ. ਡੀ. ਸੀ. ਪੀ. ਜਸਵੀਰ ਸਿੰਘ ਨੇ ਦੱਸਿਆ ਕਿ ਅੱਜ ਸ਼ਹਿਰ ਦੇ ਵੱਖ ਵੱਖ ਇਲਾਕਿਆਂ ''ਚ ਨਵੇਂ ਸਾਲ ਅਤੇ ਕ੍ਰਿਸਮਸ ਦੇ ਮੱਦੇਨਜ਼ਰ ਵਿਸ਼ੇਸ਼ ਚੈਕਿੰਗ ਕੀਤੀ ਗਈ ਹੈ, ਚੈਕਿੰਗ ਦੌਰਾਨ ਕੋਈ ਵੀ ਸ਼ੱਕੀ ਵਿਅਕਤੀ ਜਾਂ ਚੀਜ਼ ਨਹੀਂ ਮਿਲੀ ਹੈ।   

Related News