ਬੁੜੈਲ ਜੇਲ੍ਹ ਕੋਲ ਟਿਫ਼ਿਨ ਬੰਬ ਮਿਲਣ ਮਗਰੋਂ ਮੋਹਾਲੀ-ਨਿਆਂਗਾਓਂ ’ਚ ਸਖ਼ਤੀ, ਪੁਲਸ ਵੱਲੋਂ ਲਾਏ ਗਏ ਵਿਸ਼ੇਸ਼ ਨਾਕੇ

Monday, Apr 25, 2022 - 10:24 AM (IST)

ਬੁੜੈਲ ਜੇਲ੍ਹ ਕੋਲ ਟਿਫ਼ਿਨ ਬੰਬ ਮਿਲਣ ਮਗਰੋਂ ਮੋਹਾਲੀ-ਨਿਆਂਗਾਓਂ ’ਚ ਸਖ਼ਤੀ, ਪੁਲਸ ਵੱਲੋਂ ਲਾਏ ਗਏ ਵਿਸ਼ੇਸ਼ ਨਾਕੇ

ਮੋਹਾਲੀ/ਨਿਆਂਗਾਓਂ (ਸੰਦੀਪ, ਜ. ਬ.) : ਚੰਡੀਗੜ੍ਹ ਦੀ ਬੁੜੈਲ ਮਾਡਲ ਜੇਲ੍ਹ ਦੀ ਕੰਧ ਕੋਲ ਬੰਬ ਮਿਲਣ ਤੋਂ ਬਾਅਦ ਮੋਹਾਲੀ ਪੁਲਸ ਵੱਲੋਂ ਵੀ ਇਲਾਕੇ ਵਿਚ ਚੌਕਸੀ ਵਧਾ ਦਿੱਤੀ ਗਈ ਹੈ। ਅਧਿਕਾਰੀਆਂ ਦੀ ਮੰਨੀਏ ਤਾਂ ਬੁੜੈਲ ਮਾਡਲ ਜੇਲ੍ਹ ਮੋਹਾਲੀ ਦੀ ਚੰਡੀਗੜ੍ਹ ਦੇ ਨਾਲ ਲੱਗਦੀ ਹੱਦ ਕੋਲ ਹੀ ਸਥਿਤ ਹੈ, ਜਿਸ ਕਾਰਨ ਇਲਾਕੇ ਵਿਚ ਚੌਕਸੀ ਵਧਾ ਦਿੱਤੀ ਹੈ। ਪੂਰੇ ਇਲਾਕੇ ਵਿਚ ਪੈਟਰੋਲਿੰਗ ਅਤੇ ਵਿਸ਼ੇਸ਼ ਨਾਕਿਆਂ ਦੇ ਪ੍ਰਬੰਧ ਕੀਤੇ ਗਏ ਹਨ।

ਲੋੜ ਦੇ ਹਿਸਾਬ ਨਾਲ ਸ਼ਹਿਰ ਵਿਚ ਦਾਖ਼ਲ ਹੋਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਸ਼ਹਿਰ ਦੀਆਂ ਸਾਰੀਆਂ ਮਹੱਤਵਪੂਰਨ ਥਾਵਾਂ ਅਤੇ ਬਜ਼ਾਰਾਂ ਵਿਚ ਪੁਲਸ ਦੀ ਚੌਕਸੀ ਨੂੰ ਪੁਖ਼ਤਾ ਕਰ ਦਿੱਤਾ ਗਿਆ ਹੈ। ਉੱਥੇ ਹੀ ਨਿਆਂਗਾਓਂ ਪੁਲਸ ਨੇ ਵੀ ਇਸ ਕਾਰਨ ਚੌਕਸੀ ਵਧਾ ਦਿੱਤੀ ਹੈ। ਥਾਂ-ਥਾਂ ’ਤੇ ਨਾਕੇ ਲਾ ਕੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ।
 


author

Babita

Content Editor

Related News