ਪਿਛਲੇ 41 ਸਾਲਾਂ ਤੋਂ ਪੁਲਸ ਨਾਲ ਅੱਖ ਮਚੋਲੀ ਖੇਡਦਾ ਇਨਾਮੀ ਭਗੌੜਾ ਗ੍ਰਿਫ਼ਤਾਰ
Tuesday, Jan 30, 2024 - 06:21 PM (IST)
ਮੁੱਲਾਂਪੁਰ ਦਾਖਾ (ਕਾਲੀਆ) : ਥਾਣਾ ਦਾਖਾ ਦੀ ਪੁਲਸ ਨੇ ਪਿਛਲੇ 41 ਸਾਲਾਂ ਤੋਂ ਰਾਜਸਥਾਨ ਦੀ ਪੁਲਸ ਦਾ ਇਨਾਮੀ ਭਗੌੜਾ ਰਾਜਸਥਾਨ ਦੀ ਪੁਲਸ ਨੂੰ ਫੜ੍ਹ ਕੇ ਉਸ ਦੇ ਹਵਾਲੇ ਕੀਤਾ। ਥਾਣਾ ਦਾਖਾ ਦੇ ਮੁੱਖੀ ਇੰਸਪੈਕਟਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਕੁਲਵਿੰਦਰ ਸਿੰਘ ਪੁੱਤਰ ਜੰਗੀਰ ਸਿੰਘ ਵਾਸੀ ਸਾਲਾਰਪੁਰ ਪੁਲਸ ਥਾਣਾ ਸ਼ੇਖਪੁਰ ਰਾਜਸਥਾਨ ਉਪਰ ਥਾਣਾ ਸ਼ੇਖਪੁਰ ਅਹੀਰ ਰਾਜਸਥਾਨ ਵਿਖੇ ਐਕਸਾਈਜ ਐਕਟ ਅਧੀਨ ਕੇਸ ਦਰਜ ਸੀ ਅਤੇ ਰਾਜਸਥਾਨ ਪੁਲਸ ਨੇ ਉਸ ਨੂੰ 1982-83 ’ਚ ਭਗੌੜਾ ਕਰਾਰ ਦਿੱਤਾ ਸੀ ਅਤੇ ਉਸ ਦੀ ਗ੍ਰਿਫ਼ਤਾਰੀ ਉਪਰ 5000 ਰੁਪਏ ਦਾ ਇਨਾਮ ਰੱਖਿਆ ਹੋਇਆ ਸੀ।
ਇਹ ਵੀ ਪੜ੍ਹੋ : ਅਕਾਲੀ ਦਲ ਨੇ ‘ਆਪ’ ਸਰਕਾਰ ਵੱਲੋਂ 10.70 ਲੱਖ ਨੀਲੇ ਕਾਰਡਾਂ ਨੂੰ ਕੱਟੇ ਜਾਣ ਦੀ ਜਾਂਚ ਮੰਗੀ
ਉਹ ਰਾਜਸਥਾਨ ਪੁਲਸ ਨਾਲ ਪਿਛਲੇ 41 ਸਾਲਾਂ ਤੋਂ ਇੱਧਰ ਉਧਰ ਲੁੱਕ ਕੇ ਅੱਖ ਮਚੌਲੀ ਖੇਡ ਰਿਹਾ ਸੀ। ਰਾਜਸਥਾਨ ਪੁਲਸ ਨੇ ਦਾਖਾ ਪੁਲਸ ਨਾਲ ਰਾਬਤਾ ਕਾਇਮ ਕੀਤਾ ਅਤੇ ਪਿੰਡ ਨੋਆਬਾਦ ਤਲਵੰਡੀ ਤੋਂ ਰਾਜਸਥਾਨ ਦੀ ਪੁਲਸ ਨੂੰ ਗ੍ਰਿਫ਼ਤਾਰ ਕਰਵਾਇਆ।
ਇਹ ਵੀ ਪੜ੍ਹੋ : ਗੜ੍ਹਦੀਵਾਲਾ ’ਚ ਦਰਦਨਾਕ ਹਾਦਸਾ, ਦਾਦੇ-ਪੋਤੇ ਦੀ ਇਕੱਠਿਆਂ ਮੌਤ
‘ਜਗ ਬਾਣੀ’ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।