ਲੁਧਿਆਣਾ ''ਚ ਪੁਲਸ ਨੇ ਦੇਹ ਵਪਾਰ ਦੇ ਅੱਡੇ ''ਤੇ ਮਾਰਿਆ ਛਾਪਾ, ਰੰਗੇ ਹੱਥੀਂ ਜੋੜੇ ਕਾਬੂ , ਸਾਹਮਣੇ ਆਈਆਂ ਇਹ ਗੱਲਾਂ
Sunday, Aug 06, 2017 - 07:50 PM (IST)
ਲੁਧਿਆਣਾ (ਮਹੇਸ਼) : ਐਂਟੀ ਨਾਰਕੋਟਿਕ ਸੈੱਲ ਨੇ ਬਸਤੀ ਜੋਧੇਵਾਲ ਦੇ ਸਿਮਰਨਜੀਤ ਨਗਰ ਇਲਾਕੇ ਵਿਚ ਛਾਪੇਮਾਰੀ ਕਰਕੇ ਇਕ ਸੈਕਸ ਰੈਕੇਟ ਦਾ ਪਰਦਾਫਾਸ਼ ਕਰਦਿਆਂ ਉਸਦੀ ਸੰਚਾਲਿਕਾ ਸਮੇਤ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਫੜੇ ਗਏ ਮੁਲਜ਼ਮਾਂ 'ਚ ਸੰਚਾਲਿਕਾ ਸਮੇਤ 2 ਲੜਕੀਆਂ ਅਤੇ 2 ਲੜਕੇ ਹਨ। ਇਨ੍ਹਾਂ ਖਿਲਾਫ ਬਸਤੀ ਜੋਧੇਵਾਲ 'ਚ ਇੰਮੋਰਲ ਟਰੈਫਿਕ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਪੁਲਸ ਨੇ ਦੱਸਿਆ ਕਿ ਇਸ ਸਬੰਧੀ ਸੂਚਨਾ ਮਿਲੀ ਸੀ ਕਿ ਸਿਮਰਨਜੀਤ ਨਗਰ ਦੀ ਇਕ ਔਰਤ ਸੈਕਸ ਰੈਕੇਟ ਚਲਾ ਰਹੀ ਹੈ। ਉਹ ਬਾਹਰ ਤੋਂ ਲੜਕੀਆਂ ਮੰਗਵਾ ਕੇ ਆਪਣੇ ਘਰ 'ਚ ਹੀ ਉਨ੍ਹਾਂ ਤੋਂ ਜਿਸਮਫਰੋਸ਼ੀ ਦਾ ਧੰਦਾ ਕਰਵਾਉਂਦੀ ਹੈ। ਸੂਚਨਾ ਠੋਸ ਹੋਣ 'ਤੇ ਕਾਨੂੰਨੀ ਪ੍ਰਕਿਰਿਆ ਪੂਰੀ ਕਰਨ ਦੇ ਬਾਅਦ ਛਾਪੇਮਾਰੀ ਕੀਤੀ ਗਈ। ਜਿਥੇ ਇਨ੍ਹਾਂ ਲੋਕਾਂ ਨੂੰ ਰੰਗੇ ਹੱਥੀਂ ਕਾਬੂ ਕੀਤਾ ਗਿਆ। ਫੜੇ ਗਏ ਮੁਲਜ਼ਮਾਂ ਦੀ ਪਛਾਣ ਪਰਮਵੀਰ ਸਿੰਘ ਅਤੇ ਨਿਊ ਸੁਭਾਸ਼ ਨਗਰ ਦੇ ਸੁੱਚਾ ਸਿੰਘ ਦੇ ਰੂਪ ਵਿਚ ਹੋਈ। ਜਦਕਿ ਇਕ ਲੜਕੀ ਬੰਦਾ ਬਹਾਦਰ ਕਾਲੋਨੀ ਤਾਂ ਦੂਜੀ ਗੁਰੂ ਵਿਹਾਰ ਰਾਹੋਂ ਰੋਡ ਇਲਾਕੇ ਦੀ ਰਹਿਣ ਵਾਲੀ ਹੈ।
