ਪੁਲਸ ਦੇ ਹੱਥ ਲੱਗੀ ਵੱਡੀ ਸਫਲਤਾ, ਚੋਰੀ ਦੇ ਮੋਟਰਸਾਇਕਲਾਂ ਸਣੇ 3 ਕਾਬੂ (ਵੀਡੀਓ)

Friday, Aug 11, 2017 - 02:26 PM (IST)


ਫਰੀਦਕੋਟ(ਜਗਤਾਰ)—ਹਲਕਾ ਜੈਤੋਂ 'ਚ ਪੈਂਦੇ ਥਾਣਾ ਬਾਜਾਖਾਨਾ ਦੀ ਪੁਲਸ ਨੇ ਚੋਰ ਗਿਰੋਹ ਦੇ 3 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਇਨ੍ਹਾਂ ਚੋਰਾਂ ਤੋਂ 8 ਮੋਟਰਸਾਇਕਲ ਅਤੇ 2 ਐਕਟੀਵਾ ਬਰਾਮਦ ਕੀਤੀਆਂ ਹਨ। ਡੀ.ਐੱਸ.ਪੀ. ਨੇ ਦੱਸਿਆ ਕਿ ਇਹ ਚੋਰ ਗਿਰੋਹ ਚੋਰੀ ਕੀਤੇ ਵਾਹਨਾਂ 'ਚੋਂ ਸਾਮਾਨ ਕੱਢ ਕੇ ਵੇਚਣ ਦਾ ਕੰਮ ਕਰਦੇ ਸਨ। ਕਾਬੂ ਕੀਤੇ ਚੋਰਾਂ 'ਚੋਂ ਇਕ ਚੋਰ 'ਤੇ ਪਹਿਲਾਂ ਵੀ ਕਈ ਮਾਮਲੇ ਦਰਜ ਹਨ।


Related News