ਲੁਧਿਆਣਾ ਬੰਬ ਧਮਾਕੇ ਦੇ ਮੁਲਜ਼ਮ ਗਗਨਦੀਪ ਦੀ ਰਿਹਾਇਸ਼ 'ਤੇ ਪੁਲਸ ਤੇ NIA ਵੱਲੋਂ ਛਾਪੇਮਾਰੀ

Friday, Dec 24, 2021 - 11:48 PM (IST)

ਲੁਧਿਆਣਾ ਬੰਬ ਧਮਾਕੇ ਦੇ ਮੁਲਜ਼ਮ ਗਗਨਦੀਪ ਦੀ ਰਿਹਾਇਸ਼ 'ਤੇ ਪੁਲਸ ਤੇ NIA ਵੱਲੋਂ ਛਾਪੇਮਾਰੀ

ਲੁਧਿਆਣਾ-ਲੁਧਿਆਣਾ ਬੰਬ ਧਮਾਕੇ 'ਚ ਮਾਰੇ ਗਏ ਮੁਲਜ਼ਮ ਗਗਨਦੀਪ ਸਿੰਘ ਦੀ ਖੰਨਾ ਸਥਿਤ ਰਿਹਾਇਸ਼ 'ਤੇ ਪੁਲਸ ਅਤੇ ਐੱਨ.ਆਈ.ਏ. ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਸ ਵੱਲੋਂ ਪਰਿਵਾਰਕ ਮੈਂਬਰਾਂ, ਆਂਢ-ਗੁਆਂਢ 'ਚ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਘਰ ਦੇ ਸਾਮਾਨ ਨੂੰ ਵੀ ਖੰਗਾਲਿਆ ਜਾ ਰਿਹਾ ਹੈ।

PunjabKesari

ਇਸ ਮਾਮਲੇ ਨੂੰ ਲੈ ਕੇ ਪੰਜਾਬ ਦੇ ਡੀ.ਜੀ.ਪੀ. ਸਿਧਾਰਥ ਚਟੋਪਾਧਿਆਇ ਕੱਲ੍ਹ ਵੱਡੇ ਖੁਲਾਸੇ ਕਰ ਸਕਦੇ ਹਨ।ਦੱਸਣਯੋਗ ਹੈ ਕਿ 23 ਦਸੰਬਰ ਵੀਰਵਾਰ ਨੂੰ ਜ਼ਿਲ੍ਹਾ ਅਦਾਲਤੀ ਕੰਪਲੈਕਸ ਦੀ ਦੂਜੀ ਮੰਜ਼ਿਲ 'ਤੇ ਬਾਥਰੂਮ ਨੇੜੇ ਹੋਏ ਬੰਬ ਧਮਾਕੇ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਸੀ ਅਤੇ 5 ਹੋਰ ਜ਼ਖਮੀ ਹੋਏ ਸਨ।

PunjabKesari
ਸੂਤਰਾਂ ਮੁਤਾਬਕ ਗਗਨਦੀਪ ਸਿੰਘ ਨੂੰ 2019 ਵਿੱਚ ਮੁਅੱਤਲ ਕਰ ਦਿੱਤਾ ਗਿਆ ਸੀ ਅਤੇ ਦੋ ਸਾਲ ਜੇਲ੍ਹ ਵਿੱਚ ਬਿਤਾਏ ਸਨ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਗਗਨਦੀਪ ਸਿੰਘ ਦੇ ਡਰੱਗ ਨੈੱਟਵਰਕ ਨਾਲ ਵੀ ਸਬੰਧ ਸਨ।

PunjabKesari

ਇਹ ਵੀ ਪੜ੍ਹੋ : NGMA 25 ਦਸੰਬਰ ਤੋਂ 2 ਜਨਵਰੀ ਤੱਕ ਚੰਡੀਗੜ੍ਹ 'ਚ ਕਲਾ ਕੁੰਭ-ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਮਨਾਏਗੀ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Karan Kumar

Content Editor

Related News