ਕੀ ਡਿਸਮਿਸ ਇੰਸਪੈਕਟਰ ਦਾ ਸਾਥ ਦੇਣ ਵਾਲੇ ਪੁਲਸ ਮੁਲਾਜ਼ਮਾਂ ''ਤੇ ਵੀ ਹੋਵੇਗੀ ਕਾਰਵਾਈ?

Tuesday, Mar 27, 2018 - 04:42 AM (IST)

ਕੀ ਡਿਸਮਿਸ ਇੰਸਪੈਕਟਰ ਦਾ ਸਾਥ ਦੇਣ ਵਾਲੇ ਪੁਲਸ ਮੁਲਾਜ਼ਮਾਂ ''ਤੇ ਵੀ ਹੋਵੇਗੀ ਕਾਰਵਾਈ?

ਲੁਧਿਆਣਾ(ਅਨਿਲ)- ਥਾਣਾ ਮੇਹਰਬਾਨ ਦੇ ਡਿਸਮਿਸ ਕੀਤੇ ਗਏ ਸਾਬਕਾ ਥਾਣਾ ਮੁਖੀ ਇੰਸਪੈਕਟਰ ਜਰਨੈਲ ਸਿੰਘ ਨੇ ਆਪਣੇ ਕਾਰਜਕਾਲ ਦੌਰਾਨ ਥਾਣਾ ਮੇਹਰਬਾਨ ਦੇ ਕਰੀਬ 2 ਦਰਜਨ ਪਿੰਡਾਂ 'ਚ ਧੜੱਲੇ ਨਾਲ ਰੇਤ ਦਾ ਨਾਜਾਇਜ਼ ਕਾਰੋਬਾਰ ਚਲਾਇਆ, ਜਿਸ ਕਾਰਨ 14 ਮਾਰਚ ਨੂੰ ਪਿੰਡ ਬੂਥਗੜ੍ਹ ਦੇ ਕਾਂਗਰਸੀ ਸਰਪੰਚ ਅਮਰਿੰਦਰ ਸਿੰਘ ਸੋਨੀ ਨੂੰ ਧਮਕਾਉਣ ਅਤੇ ਝੂਠਾ ਪਰਚਾ ਦਰਜ ਕਰਨ ਦੀ ਧਮਕੀ ਦੇਣ ਕਾਰਨ ਪੁਲਸ ਕਮਿਸ਼ਨਰ ਲੁਧਿਆਣਾ ਆਰ. ਐੱਨ. ਢੋਕੇ ਵੱਲੋਂ ਇੰਸਪੈਕਟਰ ਜਰਨੈਲ ਸਿੰਘ ਨੂੰ ਡਿਸਮਿਸ ਕਰ ਦਿੱਤਾ ਗਿਆ। ਸਵਾਲ ਇਹ ਪੈਦਾ ਹੁੰਦਾ ਹੈ ਕਿ ਆਪਣੇ ਸਾਢੇ 4 ਮਹੀਨੇ ਦੇ ਕਾਰਜਕਾਲ ਡਿਸਮਿਸ ਇੰਸਪੈਕਟਰ ਜਰਨੈਲ ਸਿੰਘ ਵੱਲੋਂ ਰੇਤ ਮਾਫੀਆ ਦਾ ਪੂਰਾ ਸਾਥ ਦਿੱਤਾ ਗਿਆ, ਜਿਸ ਵਿਚ ਜਰਨੈਲ ਸਿੰਘ ਦਾ ਸਾਥ ਮੇਹਰਬਾਨ ਦੇ ਕਈ ਹੋਰ ਪੁਲਸ ਅਧਿਕਾਰੀ ਵੀ ਦਿੰਦੇ ਰਹੇ। ਹਰ ਰੋਜ਼ ਪੁਲਸ ਮੁਲਾਜ਼ਮਾਂ ਦੀ ਡਿਊਟੀ ਬਦਲਦੀ ਰਹਿੰਦੀ ਸੀ ਅਤੇ ਉਸੇ ਦੌਰਾਨ ਇਲਾਕੇ ਵਿਚ ਨਾਜਾਇਜ਼ ਰੇਤ ਦਾ ਕਾਰੋਬਾਰ ਚਲਦਾ ਸੀ ਪਰ ਜਰਨੈਲ ਸਿੰਘ ਨੂੰ ਡਿਸਮਿਸ ਕਰਨ ਤੋਂ ਬਾਅਦ ਉਸ ਦਾ ਸਾਥ ਦੇਣ ਵਾਲੇ ਹੋਰ ਪੁਲਸ ਮੁਲਾਜ਼ਮ ਵੀ ਰੇਤ ਦੇ ਨਾਜਾਇਜ਼ ਕਾਰੋਬਾਰ 'ਚ ਪੂਰੀ ਤਰ੍ਹਾਂ ਸ਼ਾਮਲ ਸਨ ਅਤੇ ਬਰਾਬਰ ਦਾ ਹਿੱਸਾ ਲੈਂਦੇ ਸਨ ਪਰ ਜਰਨੈਲ ਸਿੰਘ ਦੇ ਡਿਸਮਿਸ ਹੋਣ ਤੋਂ ਬਾਅਦ ਕੀ ਉਨ੍ਹਾਂ ਦੇ ਸਾਥ ਦੇਣ ਵਾਲੇ ਪੁਲਸ ਮੁਲਾਜ਼ਮਾਂ 'ਤੇ ਵੀ ਕੋਈ ਕਾਰਵਾਈ ਹੋਵੇਗੀ, ਜੋ ਜਰਨੈਲ ਸਿੰਘ ਦੇ ਨਾਲ ਪੂਰੇ ਹਿੱਸੇਦਾਰ ਸਨ। ਕੀ ਪੁਲਸ ਦਾ ਖੁਫੀਆ ਵਿਭਾਗ ਉਨ੍ਹਾਂ ਭ੍ਰਿਸ਼ਟ ਮੁਲਾਜ਼ਮਾਂ ਦੀ ਜਾਂਚ ਕਰੇਗਾ। ਧਿਆਨਦੇਣਯੋਗ ਹੈ ਕਿ ਜੇਕਰ ਪੁਲਸ ਦਾ ਖੁਫੀਆ ਵਿਭਾਗ ਥਾਣਾ ਮੇਹਰਬਾਨ ਵਿਚ ਉਨ੍ਹਾਂ ਸਾਢੇ 4 ਮਹੀਨੇ ਦੌਰਾਨ ਡਿਊਟੀ ਦੇਣ ਵਾਲੇ ਮੁਲਾਜ਼ਮਾਂ ਦੀ ਮੋਬਾਇਲ ਫੋਨ ਡਿਟੇਲ ਚੈੱਕ ਕਰੇ ਤਾਂ ਉਸ ਵਿਚ ਕਈ ਹੋਰ ਅਧਿਕਾਰੀਆਂ 'ਤੇ ਹੋ ਸਕਦੀ ਹੈ ਕਾਰਵਾਈ।


Related News