ਹੈਰੋਇਨ ਤੇ ਲੱਖਾਂ ਦੀ ਡਰੱਗ ਮਨੀ ਸਮੇਤ ਪੁਲਸ ਵਲੋਂ 6 ਗ੍ਰਿਫ਼ਤਾਰ

Thursday, Jul 08, 2021 - 02:48 AM (IST)

ਹੁਸ਼ਿਆਰਪੁਰ(ਘੁੰਮਣ)- ਹੁਸ਼ਿਆਰਪੁਰ ਦੀ ਪੁਲਸ ਨੇ ਅੰਤਰਰਾਸ਼ਟਰੀ ਡਰੱਗ ਅਤੇ ਹਵਾਲਾ ਰੈਕਟ ਦਾ ਪਰਦਾਫਾਸ਼ ਕਰਦੇ ਹੋਏ 3 ਕਿੱਲੋ 200 ਗ੍ਰਾਮ ਹੈਰੋਇਨ ਅਤੇ 40.12 ਲੱਖ ਰੁਪਏ ਦੀ ਡਰੱਗ ਮਨੀ ਸਹਿਤ ਨਸ਼ੇ ਦੇ ਧੰਦੇ ਵਿਚ ਸ਼ਾਮਲ 6 ਲੋਕਾਂ ਨੂੰ ਦਿੱਲੀ, ਉੱਤਰ ਪ੍ਰਦੇਸ਼ ਅਤੇ ਜੰਡਿਆਲਾ ਗੁਰੂ ਤੋਂ ਕਾਬੂ ਕੀਤਾ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪੁਲਸ ਨੇ 4 ਅਫਗਾਨੀ ਨਾਗਰਿਕਾਂ ਨੂੰ 17 ਕਿੱਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਸੀ।
ਐੱਸ.ਐੱਸ.ਪੀ. ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ 4 ਅਫਗਾਨੀਆਂ ਕੋਲੋਂ ਪੁੱਛਗਿੱਛ ਦੇ ਬਾਅਦ 3 ਕਿੱਲੋ 200 ਗ੍ਰਾਮ ਹੈਰੋਇਨ ਅਤੇ 40.12 ਲੱਖ ਰੁਪਏ ਦੀ ਡਰਗ ਮਨੀ ਸਮੇਤ ਕਿਸ਼ਨ ਲਾਲ ਪੁੱਤਰ ਮੋਡਾ ਜੀ ਪ੍ਰਜਾਪਤੀ ਨਿਵਾਸੀ ਉੱਚਾ ਗਾਸੀ ਰਾਮ, ਚਾਂਦਨੀ ਚੌਕ ਥਾਣਾ ਲਾਹੌਰੀ ਗੇਟ ਦਿੱਲੀ, ਅਭੈ ਪ੍ਰਤਾਪ ਸਿੰਘ ਪੁੱਤਰ ਦਸ਼ਰਥ ਸਿੰਘ ਨਿਵਾਸੀ ਬਾਗਵਾਲੀ ਕਾਲੋਨੀ ਸ਼ਾਸਤਰੀ ਨਗਰ, ਥਾਣਾ ਕਵੀ ਨਗਰ ਗਾਜ਼ੀਆਬਾਦ, ਇੰਤਿਆਜ ਅਹਿਮਦ ਪੁੱਤਰ ਮੁਮਤਾਜ ਅਹਿਮਦ ਨਿਵਾਸੀ ਰਾਮਪੁਰ ਉੱਤਰ ਪ੍ਰਦੇਸ਼, ਇਮਰਾਨ ਪੁੱਤਰ ਅਲੀ ਅਹਿਮਦ ਨਿਵਾਸੀ ਰਾਮਪੁਰ, ਜਸਵੀਰ ਸਿੰਘ ਪੁੱਤਰ ਪ੍ਰਕਾਸ਼ ਨਿਵਾਸੀ ਸ਼ੇਖੂਪੁਰ ਮੁਹੱਲਾ, ਜੰਡਿਆਲਾ ਗੁਰੂ ਅਤੇ ਬਲਵਿੰਦਰ ਸਿੰਘ ਪੁੱਤਰ ਸੱਜਣ ਸਿੰਘ ਨਿਵਾਸੀ ਜੰਡਿਆਲਾ ਗੁਰੂ ਨੂੰ ਕਾਬੂ ਕੀਤਾ ਹੈ।

ਇਹ ਵੀ ਪੜ੍ਹੋ- ਅਗਲੀ ਕੈਬਨਿਟ ਦੀ ਮੀਟਿੰਗ 'ਚ ਪੇਸ਼ ਕੀਤਾ ਜਾਵੇਗਾ ਅਧਿਆਪਕਾਂ ਦੀਆਂ ਮੰਗਾਂ ਦਾ ਪ੍ਰਸਤਾਵ : ਸਿੰਗਲਾ

ਉਨ੍ਹਾਂ ਨੇ ਦੱਸਿਆ ਕਿ ਪੁਲਸ ਦੀਆਂ 2 ਟੀਮਾਂ ਬਣਾਈਆਂ ਗਈਆਂ ਸਨ, ਜਿਨ੍ਹਾਂ ਨੇ ਦਿੱਲੀ ਅਤੇ ਉੱਤਰ ਪ੍ਰਦੇਸ਼ ਜਾ ਕੇ ਕਾਰਵਾਈ ਕੀਤੀ। ਇਕ ਟੀਮ ਨੇ ਦਿੱਲੀ ਵਿਚ 5 ਜੁਲਾਈ ਨੂੰ ਕਿਸ਼ਨ ਲਾਲ ਨੂੰ ਗ੍ਰਿਫ਼ਤਾਰ ਕਰ ਉਸ ਤੋਂ 10 ਲੱਖ 20 ਹਜ਼ਾਰ ਰੁਪਏ ਡਰੱਗ ਮਨੀ ਅਤੇ 2 ਮੋਬਾਇਲ ਫੋਨ ਬਰਾਮਦ ਕੀਤੇ। ਅਭੈ ਪ੍ਰਤਾਪ ਸਿੰਘ ਨੂੰ ਕਾਬੂ ਕਰ 1 ਮੋਬਾਇਲ ਬਰਾਮਦ ਕੀਤਾ, ਜਿਸ ਨੇ ਪੁੱਛਗਿੱਛ ਵਿਚ ਦੱਸਿਆ ਕਿ 1 ਜੁਲਾਈ ਨੂੰ ਕ੍ਰਿਸ਼ਨ ਕੁਮਾਰ ਦੇ ਕਹਿਣ ’ਤੇ ਇੰਤਿਆਜ ਕੋਲੋਂ 80 ਲੱਖ ਰੁਪਏ ਦੀ ਡਰੱਗ ਮਨੀ ਲਈ ਸੀ, ਜੋ ਕ੍ਰਿਸ਼ਨ ਕੁਮਾਰ ਨੂੰ ਦਿੱਤੀ। ਉਨ੍ਹਾਂ ਨੇ ਦੱਸਿਆ ਕਿ 80 ਲੱਖ ਵਿਚੋਂ ਕ੍ਰਿਸ਼ਨ ਕੁਮਾਰ ਕੋਲੋਂ 10 ਲੱਖ 20 ਹਜ਼ਾਰ ਰੁਪਏ ਬਰਾਮਦ ਕਰ ਲਏ ਗਏ ਸਨ। ਉਨ੍ਹਾਂ ਨੇ ਦੱਸਿਆ ਕਿ ਕ੍ਰਿਸ਼ਨ ਕੁਮਾਰ ਹਵਾਲਾ ਦਾ ਕੰਮ ਕਰਦਾ ਸੀ ਅਤੇ ਨਸ਼ਾ ਸਮੱਗਲਿੰਗ ਵਿਚੋਂ ਕਮਾਏ ਪੈਸੇ ਨੂੰ ਅਭੈ ਅਤੇ ਇੰਤਿਆਜ ਰਾਹੀਂ ਹਵਾਲਾ ਦੇ ਕੰਮ-ਕਾਜ ਵਿਚ ਲਾਉਂਦਾ ਸੀ।

ਇਹ ਵੀ ਪੜ੍ਹੋ-  ਨਿਹੰਗ ਸਿੰਘ ਨੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਬੁੱਤ ਨੂੰ ਲਾਈ ਅੱਗ, ਸਾਥੀ ਸਣੇ ਗ੍ਰਿਫਤਾਰ

ਉਨ੍ਹਾਂ ਨੇ ਦੱਸਿਆ ਕਿ ਪੁਲਸ ਦੀ ਦੂਜੀ ਟੀਮ ਨੇ 6 ਜੁਲਾਈ ਨੂੰ ਉੱਤਰ ਪ੍ਰਦੇਸ਼ ਜਾ ਕੇ ਇੰਤਿਆਜ ਅਹਿਮਦ ਨੂੰ ਕਾਬੂ ਕਰ ਕੇ ਉਸ ਤੋਂ 250 ਗ੍ਰਾਮ ਹੈਰੋਇਨ ਅਤੇ 12 ਲੱਖ ਰੁਪਏ ਦੀ ਡਰੱਗ ਮਨੀ ਦੇ ਇਲਾਵਾ ਇਮਰਾਨ ਨੂੰ ਕਾਬੂ ਕਰ ਕੇ 250 ਗ੍ਰਾਮ ਹੈਰੋਇਨ ਬਰਾਮਦ ਕੀਤੀ। ਇੰਤਿਆਜ ਵੱਲੋਂ ਪੁੱਛਗਿਛ ਦੇ ਬਾਅਦ ਜਸਵੀਰ ਸਿੰਘ ਜੰਡਿਆਲਾ ਗੁਰੂ ਨੂੰ ਗ੍ਰਿਫ਼ਤਾਰ ਕਰ ਕੇ 2 ਕਿੱਲੋ ਹੈਰੋਇਨ ਅਤੇ 17 ਲੱਖ ਰੁਪਏ ਡਰੱਗ ਮਨੀ ਬਰਾਮਦ ਕੀਤੀ ਗਈ। ਇਸੇ ਤਰ੍ਹਾਂ ਬਲਵਿੰਦਰ ਸਿੰਘ ਨੂੰ ਭਾਗਪੁਰਾ ਜ਼ਿਲਾ ਹਰਿਦੁਆਰ ਉਤਰਾਖੰਡ ਤੋਂ ਕਾਬੂ ਕਰ ਕੇ ਉਸ ਤੋਂ 700 ਗ੍ਰਾਮ ਹੈਰੋਇਨ ਅਤੇ 92 ਹਜ਼ਾਰ ਰੁਪਏ ਡਰੱਗ ਮਨੀ, ਇਕ ਸਵਿਫਟ ਡਿਜ਼ਾਇਰ ਕਾਰ ਬਰਾਮਦ ਕੀਤੀ ਗਈ।


Bharat Thapa

Content Editor

Related News