ਪੁਲਸ ਦੀ ਰੇਡ, ਚਾਲੂ ਸ਼ਰਾਬ ਦੀ ਭੱਠੀ, 30 ਲੀਟਰ ਲਾਹਣ ਤੇ ਗੈਰ ਕਾਨੂੰਨੀ ਸ਼ਰਾਬ ਸਣੇ ਇਕ ਕਾਬੂ
Monday, Dec 13, 2021 - 06:20 PM (IST)
ਸਮਾਣਾ (ਦਰਦ) : ਪੰਜਾਬ ਪੁਲਸ ਵੱਲੋਂ ਨਸ਼ਾ ਵਿਰੋਧੀ ਅਨਸਰਾ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਸਿਟੀ ਪੁਲਸ ਨੇ ਪਿੰਡ ਫਤਿਹਪੁਰ ’ਚ ਰੇਡ ਦੌਰਾਨ ਸ਼ਰਾਬ ਦੀ ਚਾਲੂ ਭੱਠੀ, ਸ਼ਰਾਬ ਬਣਾਉਣ ਲਈ ਰੱਖੀ 30 ਲੀਟਰ ਲਾਹਣ ਅਤੇ ਤਿਆਰ ਕੀਤੀ ਗਈ ਗੈਰ ਕਾਨੂੰਨੀ ਸ਼ਰਾਬ ਸਣੇ ਇਕ ਵਿਅਕਤੀ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਮੁਲਜ਼ਮ ਦੀ ਪਹਿਚਾਣ ਮਹਿਲ ਸਿੰਘ ਨਿਵਾਸੀ ਪਿੰਡ ਫਤਿਹਪੁਰ ਵਜੋਂ ਹੋਈ ਹੈ। ਸਿਟੀ ਪੁਲਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਸਿਟੀ ਪੁਲਸ ਦੇ ਕਾਰਜਕਾਰੀ ਮੁੱਖੀ ਏ.ਐੱਸ.ਆਈ. ਪੂਰਨ ਸਿੰਘ ਵੱਲੋਂ ਪੁਲਸ ਪਾਰਟੀ ਸਣੇ ਅੰਬੇਡਕਾਰ ਚੌਂਕ ’ਚ ਮੋਜੂਦਗੀ ਦੌਰਾਨ ਦੋਸ਼ੀ ਵੱਲੋਂ ਘਰ ਵਿਚ ਭੱਠੀ ਲਗਾ ਕੇ ਗੈਰ ਕਾਨੂੰਨੀ ਸ਼ਰਾਬ ਬਨਾਉਣ ਸੰਬਧੀ ਮਿਲੀ ਸੂਚਨਾ ’ਤੇ ਰੇਡ ਕੀਤੀ ਗਈ।
ਇਸ ਦੌਰਾਨ ਸ਼ਰਾਬ ਦੀ ਚਾਲੂ ਭੱਠੀ, ਗੈਰ ਕਾਨੂੰਨੀ ਸ਼ਰਾਬ ਬਣਾਉਣ ਲਈ ਰੱਖੀ 30 ਲੀਟਰ ਲਾਹਣ ਅਤੇ ਤਿਆਰ ਕੀਤੀਆਂ ਦੋ ਬੋਤਲਾਂ ਗੈਰ ਕਾਨੂੰਨੀ ਸ਼ਰਾਬ ਬਰਾਮਦ ਕੀਤੀ। ਸਿਟੀ ਪੁਲਸ ਨੇ ਦੋਸ਼ੀ ਖ਼ਿਲਾਫ਼ ਐਕਸਾਈਜ਼ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਉਸ ਨੂੰ ਹਿਰਾਸਤ ’ਚ ਲੈ ਲਿਆ ਹੈ। ਅਧਿਕਾਰੀ ਅਨੁਸਾਰ ਦੋਸ਼ੀ ਨੂੰ ਪੁੱਛਗਿੱਛ ਲਈ ਮਾਣਯੋਗ ਅਦਾਲਤ ’ਚ ਪੇਸ਼ ਕਰਕੇ ਰਿਮਾਂਡ ਦੀ ਮੰਗ ਕੀਤੀ ਜਾਵੇਗੀ।