ਪੁਲਸ ਨੇ ਪ੍ਰੋਡੈਕਸ਼ਨ ਵਾਰੰਟ ''ਤੇ ਲਏ ਰਵੀ ਬਲਾਚੌਰੀਆ ਤੇ ਅਰੁਣ ਛੁਰੀਮਾਰ, ਜਾਣੋ ਕੀ ਹੈ ਪੂਰਾ ਮਾਮਲਾ
Wednesday, Nov 18, 2020 - 10:28 PM (IST)
ਤਰਨਤਾਰਨ (ਰਮਨ) : ਜ਼ਿਲ੍ਹੇ ਦੇ ਪਿੰਡ ਠੱਠੀਆਂ ਮਹੰਤਾਂ ਵਿਖੇ ਸਥਿਤ ਐਕਸਿਸ ਬੈਂਕ ਨੂੰ ਬੀਤੀ 17 ਜਨਵਰੀ ਵਾਲੇ ਦਿਨ 5 ਨਕਾਬਪੋਸ਼ ਲੁੱਟੇਰਿਆਂ ਵਲੋਂ ਹਥਿਆਰਾਂ ਦੀ ਨੋਕ 'ਤੇ ਨਿਸ਼ਾਨਾਂ ਬਣਾਉਂਦੇ ਹੋਏ ਸਾਢੇ ਸੱਤ ਲੱਖ ਰੁਪਏ ਦੀ ਨਕਦੀ ਲੁੱਟ ਲਈ ਗਈ ਸੀ। ਜਿਸ ਸਬੰਧੀ ਥਾਣਾ ਸਰਹਾਲੀ ਦੀ ਪੁਲਸ ਨੇ ਜਾਂਚ ਦੌਰਾਨ ਤਿੰਨ ਮੁਲਜ਼ਮਾਂ ਦੀ ਪਛਾਣ ਕਰਦੇ ਹੋਏ ਮਾਮਲੇ 'ਚ ਨਾਮਜ਼ਦ ਕਰ ਲਿਆ ਸੀ। ਜੋ ਪੁਲਸ ਗ੍ਰਿਫ਼ਤ ਤੋਂ ਦੂਰ ਸਨ। ਜ਼ਿਲ੍ਹਾ ਪੁਲਸ ਨੇ ਇਸ ਮਾਮਲੇ 'ਚ ਨਾਮਜ਼ਦ ਦੋ ਮੁਲਜ਼ਮਾਂ ਨੂੰ ਜੇਲ੍ਹ ਤੋਂ ਪ੍ਰੋਡੈਕਸ਼ਨ ਵਾਰੰਟ 'ਤੇ ਲਿਆ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਮਾਮੇ ਨੇ ਖੋਲ੍ਹੀ ਸਕੀ ਭਾਣਜੀ ਦੀ ਕਰਤੂਤ, ਪਤੀ ਨਾਲ ਮਿਲ ਕੇ ਉਹ ਕੀਤਾ ਜੋ ਸੋਚਿਆ ਨਾ ਸੀ
ਜਾਣਕਾਰੀ ਦਿੰਦੇ ਹੋਏ ਐੱਸ.ਐੱਸ.ਪੀ ਧਰੁਮਨ ਐੱਚ ਨਿੰਬਾਲੇ ਨੇ ਦੱਸਿਆ ਕਿ ਐਕਸਿਸ ਬੈਂਕ ਦੀ ਲੁੱਟ ਕਰਨ ਵਾਲੇ ਲੁਟੇਰਿਆਂ ਸਬੰਧੀ ਜੇਲ 'ਚ ਬੰਦ ਮੁਲਜ਼ਮ ਹਰਵਿੰਦਰ ਸਿੰਘ ਮੰਨੂ ਪੁੱਤਰ ਕੁਲਵੰਤ ਸਿੰਘ ਵਾਸੀ ਪਤੀ ਪਹਿਮਾਂ ਚੱਕ, ਜ਼ਿਲ੍ਹਾ ਗੁਰਦਾਸਪੁਰ ਨੂੰ ਪ੍ਰੋਡੈਕਸ਼ਨ ਵਾਰੰਟ 'ਤੇ ਲਿਆਂਦਾ ਗਿਆ ਸੀ, ਜਿਸ ਦੀ ਪੁੱਛਗਿੱਛ 'ਤੇ ਇਹ ਸਾਹਮਣੇ ਆਇਆ ਸੀ ਕਿ ਮੰਨੂ ਨੇ ਆਪਣੇ ਸਾਥੀਆਂ ਸਮੇਤ 2018 'ਚ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਸਰਹਾਲੀ ਖੁੱਰਦ ਵਿਖੇ ਸਥਿਤ ਐੱਸ. ਬੀ. ਆਈ. ਬੈਂਕ ਨੂੰ ਨਿਸ਼ਾਨਾਂ ਬਣਾਉਂਦੇ ਹੋਏ 4 ਲੱਖ ਰੁੱਪਏ ਦੀ ਲੁੱਟ ਕੀਤੀ ਸੀ।
ਇਹ ਵੀ ਪੜ੍ਹੋ : ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਾ ਨਿਹੰਗ ਭਾਰੀ ਅਸਲੇ ਸਣੇ ਗ੍ਰਿਫ਼ਤਾਰ
ਨਿੰਬਾਲੇ ਨੇ ਦੱਸਿਆ ਕਿ ਪੁਲਸ ਵਲੋਂ ਕੀਤੀ ਜਾਚ ਦੌਰਾਨ ਉਸ ਵੇਲੇ ਤਿੰਨ ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਗਿਆ ਸੀ, ਜਿੰਨ੍ਹਾਂ 'ਚ ਸੰਦੀਪ ਕੁਮਾਰ ਉਰਫ ਰਵੀ ਬਲਾਚੌਰੀਆ ਪੁੱਤਰ ਗੁਰਮੇਲ ਰਾਮ ਵਾਸੀ ਰਾਮਪੁਰ ਜ਼ਿਲ੍ਹਾ ਹੁਸ਼ਿਆਰਪੁਰ, ਅਰੁਣ ਕੁਮਾਰ ਉਰਫ ਛੁਰੀਮਾਰ ਪੁੱਤਰ ਲਾਲ ਚੰਦ ਵਾਸੀ ਗੁਰਵਾਲੀ ਗੇਟ, ਜ਼ਿਲ੍ਹਾ ਅੰਮ੍ਰਿਤਸਰ ਅਤੇ ਧਰਮਿੰਦਰ ਸਿੰਘ ਉਰਫ ਗੋਲੀ ਪੁੱਤਰ ਕੁਲਵੰਤ ਸਿੰਘ ਵਾਸੀ ਕਾਜੀਕੋਟ ਜ਼ਿਲ੍ਹਾ ਤਰਨਤਾਰਨ ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਤਿੰਨਾਂ ਤੋਂ ਇਲਾਵਾ ਦੋ ਹੋਰ ਮੁਲਜ਼ਮ ਸਾਥੀ ਸ਼ਾਮਲ ਸਨ। ਐੱਸ. ਐੱਸ. ਪੀ. ਨਿੰਬਾਲੇ ਨੇ ਦੱਸਿਆ ਕਿ ਗੁਜਰਾਤ ਪੁਲਸ ਵਲੋਂ ਐਕਸਿਸ ਬੈਂਕ ਕੇਸ 'ਚ ਨਾਮਜ਼ਦ ਰਵੀ ਕੁਮਾਰ ਉਰਫ ਬਲਾਚੌਰੀਆ, ਅਰੁਣ ਸ਼ੁਰੀਮਾਰ ਤੋਂ ਇਲਾਵਾ ਬਲਵਿੰਦਰ ਜੱਟ ਅਤੇ ਮੰਦੀਪ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਨਿੰਬਾਲੇ ਨੇ ਦੱਸਿਆ ਕਿ ਤਰਨਤਾਰਨ ਪੁਲਸ ਵਲੋਂ ਰਵੀ ਬਲਾਚੌਰੀਆ ਅਤੇ ਅਰੁਣ ਛੁਰੀਮਾਰ ਨੂੰ ਪ੍ਰੋਡੈਕਸ਼ਨ ਵਾਰੰਟ 'ਤੇ ਜੇਲ ਤੋਂ ਲਿਆ ਪੁੱਛਗਿੱਛ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ 'ਤੇ ਵਿਧਵਾ ਨੇ ਲਗਾਏ ਬਲਾਤਕਾਰ ਦੇ ਦੋਸ਼
ਐੱਸ. ਐੱਸ. ਪੀ. ਨੇ ਦੱਸਿਆ ਕਿ ਇਸ ਤੋਂ ਇਲਾਵਾ ਪੁਲਸ ਨੇ ਦੋ ਮੁਲਜ਼ਮਾਂ ਦੀ 56 ਲੱਖ ਰੁਪਏ ਦੀ ਕੀਮਤ ਵਾਲੀਆਂ ਜਾਇਦਾਦਾਂ ਨੂੰ ਜ਼ਬਤ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਭਰ 'ਚ ਨਸ਼ਾ ਸਮੱਗਲਰਾਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਜ਼ਿਲ੍ਹਾ ਪੁਲਸ ਨੇ ਹੁਣ ਤੱਕ 87 ਸਮੱਗਲਰਾਂ ਦੀਆਂ 101 ਕਰੋੜ 56 ਲੱਖ ਕੀਮਤ ਵਾਲੀਆਂ ਜ਼ਾਇਦਾਦਾਂ ਨੂੰ ਫ੍ਰੀਜ਼ ਕੀਤਾ ਜਾ ਚੁੱਕਾ ਹੈ।
ਇਹ ਵੀ ਪੜ੍ਹੋ : ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਸੂਬੇ ਦੇ ਸਕੂਲਾਂ ਲਈ ਜਾਰੀ ਕੀਤੇ ਇਹ ਹੁਕਮ