ਦੂਜਿਆਂ ਨੂੰ ਫੜ੍ਹਣ ਦੇ ਚੱਕਰ ''ਚ ਪਹਿਲਾ ਚੋਰ ਪੁਲਸ ਦੀ ਪ੍ਰਾਇਵੇਟ ਗੱਡੀ ਲੈ ਕੇ ਹੋਇਆ ਫਰਾਰ

Monday, Apr 06, 2020 - 04:21 PM (IST)

ਦੂਜਿਆਂ ਨੂੰ ਫੜ੍ਹਣ ਦੇ ਚੱਕਰ ''ਚ ਪਹਿਲਾ ਚੋਰ ਪੁਲਸ ਦੀ ਪ੍ਰਾਇਵੇਟ ਗੱਡੀ ਲੈ ਕੇ ਹੋਇਆ ਫਰਾਰ

ਜਲਾਲਾਬਾਦ (ਸੇਤੀਆ,ਟੀਨੂੰ, ਸੁਮਿਤ) - ਬੀਤੀ ਸ਼ਾਮ ਜਲਾਲਾਬਾਦ ਦੇ ਪਿੰਡ ਸੁਖੇਰਾ ਬੋਦਲਾ ਦੇ ਆਲੇ-ਦੁਆਲੇ ਪਿੰਡਾਂ 'ਚ ਮੁਖਬਰ ਦੀ ਸੂਚਨਾ ਦੇ ਆਧਾਰ ’ਤੇ ਮੋਟਰਸਾਈਕਲ ਚੋਰਾਂ ਨੂੰ ਗ੍ਰਿਫਤਾਰ ਕਰਨ ਗਈ ਪੁਲਸ ਦੀ ਹੀ ਪ੍ਰਾਇਵੇਟ ਗੱਡੀ ਚੋਰ ਵਲੋਂ ਲੈ ਕੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਸਦਰ ਜਲਾਲਾਬਾਦ ਦੀ ਪੁਲਸ ਨੇ ਇਸ ਮਾਮਲੇ 'ਚ ਕੁਲਵਿੰਦਰ ਸਿੰਘ ਪੁੱਤਰ ਫੁੰਮਣ ਸਿੰਘ ਵਾਸੀ ਪਿੰਡ ਮੋਹਰ ਸਿੰਘ ਵਾਲਾ, ਅਮਰਜੀਤ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਪਿੰਡ ਸੁਖੇਰਾ ਬੋਦਲਾ ਅਤੇ ਗੁਰਜੰਟ ਸਿੰਘ ਪੁੱਤਰ ਜਗਜੀਤ ਸਿੰਘ ਵਾਸੀ ਜੋਧਾ ਭੈਣੀ ਖਿਲਾਫ ਧਾਰਾ-379,411 ਅਧੀਨ ਮਾਮਲਾ ਦਰਜ ਕਰਕੇ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।

ਪੜ੍ਹੋ ਇਹ ਵੀ ਖਬਰ -  ਕਰਮਚਾਰੀਆਂ ਲਈ ਖੁਸ਼ਖਬਰੀ : ਕੋਰੋਨਾ ਸੰਕਟ ਦੇ ਬਾਵਜੂਦ ਮਿਲੇਗੀ ਪੂਰੀ ਤਨਖਾਹ  

ਪੜ੍ਹੋ ਇਹ ਵੀ ਖਬਰ - ਫਤਿਹਗੜ੍ਹ ਸਾਹਿਬ ’ਚ ਸਾਹਮਣੇ ਆਈਆਂ ਕੋਰੋਨਾ ਪਾਜ਼ੇਟਿਵ 2 ਔਰਤਾਂ

ਮਿਲੀ ਜਾਣਕਾਰੀ ਅਨੁਸਾਰ ਬੀਤੀ ਸ਼ਾਮ ਐੱਸ.ਐੱਚ.ਓ. ਜਸਵੰਤ ਸਿੰਘ ਦੀ ਅਗਵਾਈ ਹੇਠ ਪੁਲਸ ਪਾਰਟੀ ਸੁਖੇਰਾ ਬੋਦਲਾ ਦੇ ਆਲੇ-ਦੁਆਲੇ ਦੇ ਪਿੰਡਾਂ 'ਚ ਮੁਖਬਰ ਦੀ ਸੂਚਨਾ ’ਤੇ ਮੋਟਰਸਾਈਕਲ ਚੋਰਾਂ ਨੂੰ ਗ੍ਰਿਫਤਾਰ ਕਰਨ ਲਈ ਗਈ ਹੋਈ ਸੀ। ਇਸ ਦੌਰਾਨ ਪੁਲਸ ਨੇ ਗੁਰਜੰਟ ਸਿੰਘ ਨਾਮਕ ਵਿਅਕਤੀ ਨੂੰ ਉਸਦੇ ਘਰ ਤੋਂ ਗ੍ਰਿਫਤਾਰ ਕਰ ਲਿਆ। ਗੁਰਜੰਟ ਨੂੰ ਪੁਲਸ ਜਦੋਂ ਗੱਡੀ 'ਚ ਬਿਠਾ ਰਹੀ ਸੀ ਤਾਂ ਉਥੋਂ ਇਕ ਹੋਰ ਵਿਅਕਤੀ ਮੋਟਰਸਾਈਕਲ ’ਤੇ ਲੰਘ ਰਿਹਾ ਸੀ, ਜਿਸ ਵੱਲ ਉਸਨੇ ਚੋਰੀ ਦੇ ਮੋਟਰਸਾਈਕਲ ਹੋਣ ਦਾ ਇਸ਼ਾਰਾ ਕੀਤਾ। ਇਸ ਦੌਰਾਨ ਜਦੋਂ ਪੁਲਸ ਉਕਤ ਵਿਅਕਤੀ ਦੇ ਪਿੱਛੇ ਲੱਗੀ ਤਾਂ ਕਾਰ 'ਚ ਸਵਾਰ ਗੁਰਜੰਟ ਸਿੰਘ ਪੁਲਸ ਦੀ ਪ੍ਰਾਇਵੇਟ ਗੱਡੀ ਲੈ ਕੇ ਫਰਾਰ ਹੋ ਗਿਆ। ਪੁਲਸ ਨੇ ਜਦੋਂ ਗੁਰਜੰਟ ਦਾ ਪਿੱਛਾ ਕੀਤਾ ਤਾਂ ਉਸ ਦੀ ਗੱਡੀ ਕਾਵਾਂ ਵਾਲੀ ਪੱਤਣ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ਤੋਂ ਬਾਅਦ ਗੁਰਜੰਟ ਗੱਡੀ ਛੱਡ ਕੇ ਫਰਾਰ ਹੋ ਗਿਆ। 

ਪੜ੍ਹੋ ਇਹ ਵੀ ਖਬਰ -  ਗੁਰਦੁਆਰਾ ਸਾਹਿਬਾਨ ਦੇ ਚਾਰ-ਚੁਫੇਰੇ ਲੱਗੇ ਨਾਕੇ, ਹੱਥ ਜੋੜ ਪੁਲਸ ਨੇ ਸੰਗਤਾਂ ਨੂੰ ਭੇਜਿਆ ਵਾਪਸ   

ਪੜ੍ਹੋ ਇਹ ਵੀ ਖਬਰ -  ਵਿਆਹੇ ਬੰਦੇ ਦੀ ਸ਼ਰਮਨਾਕ ਕਰਤੂਤ, ਬਹਾਨੇ ਨਾਲ ਕੋਲ ਬੁਲਾ ਨਾਬਾਲਗ ਨਾਲ ਅਸ਼ਲੀਲ ਹਰਕਤਾ

ਦੇਰ ਰਾਤ ਪੁਲਸ ਗੱਡੀ ਦੀ ਭਾਲ 'ਚ ਲੱਗੀ ਰਹੀ, ਜੋ ਬਾਅਦ ’ਚ ਕਾਵਾਂ ਵਾਲੀ ਪੱਤਣ ਤੋਂ ਬਰਾਮਦ ਹੋਈ। ਹਾਲਾਂਕਿ ਪੁਲਸ ਇਸ ਮਾਮਲੇ 'ਚ ਕੁਲਵਿੰਦਰ ਸਿੰਘ ਅਤੇ ਅਮਰਜੀਤ ਸਿੰਘ ਨੂੰ ਗ੍ਰਿਫਤਾਰ ਕਰਨ 'ਚ ਕਾਮਯਾਬ ਰਹੀ ਅਤੇ 1 ਮੋਟਰਸਾਈਕਲ ਬਿਨਾ ਨੰਬਰ ਹੀਰੋ ਹਾਂਡਾ ਸਪਲੈਂਡਰ ਵੀ ਬਰਾਮਦ ਕੀਤਾ। ਦੱਸਣਯੋਗ ਹੈ ਕਿ ਸੁਖੇਰਾ ਬੋਦਲਾ ਦੇ ਕੁਝ ਵਸਨੀਕ ਇਸ ਨੂੰ ਨਸ਼ਾ ਤਸਕਰਾਂ ਨਾਲ ਜੋੜ ਰਹੇ ਹਨ ਅਤੇ ਕਹਿ ਰਹੇ ਹਨ ਕਿ ਪੁਲਸ ਨਸ਼ਾ ਤਸਕਰਾਂ ਖਿਲਾਫ ਰੇਡ ਕਰਨ ਗਈ ਸੀ ਅਤੇ ਇਨ੍ਹਾਂ 'ਚ ਇਕ ਵਿਅਕਤੀ ਪੁਲਸ ਦੀ ਗੱਡੀ ਲੈ ਕੇ ਫਰਾਰ ਹੋਇਆ ਹੈ। ਪੁਲਸ ਇਸ ਮਾਮਲੇ ਨੂੰ ਮੋਟਰਸਾਈਕਲ ਚੋਰਾਂ ਨਾਲ ਜੋੜ ਰਹੀ ਹੈ। ਫਿਲਹਾਲ ਇਸ ਮਾਮਲੇ 'ਚ ਕਿੰਨੀ ਕੁ ਸੱਚਾਈ ਹੈ, ਇਸ ਸਬੰਧੀ ਉੱਚ ਅਧਿਕਾਰੀਆਂ ਨੂੰ ਜਾਂਚ ਪੜਤਾਲ ਕਰਨੀ ਚਾਹੀਦੀ ਹੈ ਕਿ ਆਖਿਰਕਾਰ ਚੋਰ ਕਿਵੇਂ ਪੁਲਸ ਦੀ ਅਣਗਹਿਲੀ ਕਾਰਣ ਗੱਡੀ ਲੈ ਕੇ ਫਰਾਰ ਹੋ ਗਿਆ। 


author

rajwinder kaur

Content Editor

Related News