ਵੱਡੀ ਵਾਰਦਾਤ ਦੀ ਫਿਰਾਕ ''ਚ 4 ਬਦਮਾਸ਼ ਹਥਿਆਰਾਂ ਸਮੇਤ ਕਾਬੂ
Friday, Jul 19, 2019 - 05:14 PM (IST)

ਖੰਨਾ (ਬਿਪਨ) : ਖੰਨਾ ਪੁਲਸ ਨੇ 4 ਦੇਸੀ ਪਿਸਤੌਲ ਸਮੇਤ 4 ਵਿਅਕਤੀਆਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਐੱਸ. ਐੱਸ. ਪੀ. ਖੰਨਾ ਗੁਰਸ਼ਰਨਦੀਪ ਸਿੰਘ ਗਰੇਵਾਲ ਨੇ ਪ੍ਰੈਸ ਕਾਨਫਰੰਸ ਰਾਂਹੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਸ ਵੱਲੋ ਨਸ਼ਿਆਂ ਦੀ ਤਸਕਰੀ ਅਤੇ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਵਿੱਢੀ ਮੁਹਿੰਮ ਦੌਰਾਨ ਉਸ ਵੇਲੇ ਸਫਲਤਾ ਹਾਸਲ ਹੋਈ ਪੁਲਸ ਨੇ ਚੈਕਿੰਗ ਦੌਰਾਨ ਸ਼ੱਕੀ ਪੁਰਸ਼ਾ/ਵਹੀਕਲਾਂ ਦੇ ਸਬੰਧ ਵਿਚ ਪੈਟਰੋਲਿੰਗ ਕਰਦੇ ਹੋਏ ਸੂਆ ਪੁਲੀ ਪਿੰਡ ਭੱਟੀਆ ਪਾਸ ਮੌਜੂਦ ਸੀ ਤਾਂ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਸਚਿਨ ਤੋਮਰ, ਭਾਰਤ ਭੂਸ਼ਣ, ਰਕੇਸ਼ ਕੁਮਾਰ, ਸੁੰਦਰ ਸਿੰਘ ਗਾਜੀਆਬਾਦ ਯੂ.ਪੀ, ਸ਼ਿਵ ਬਿਹਾਰ ਰਾਵਲ ਨਗਰ ਦਿੱਲੀ ਅਤੇ ਅਜੈ ਵਾਸੀ ਬੁਲੰਦਸ਼ਹਿਰ ਯੂ.ਪੀ. ਜੋ ਕਾਰ ਨੰਬਰ ਡੀ.ਐੱਲ-10 -ਸੀ.ਡੀ- 1967 ਰੰਗ ਡਾਰਕ ਗ੍ਰੇਅ ਮਾਰਕਾ ਆਈ-10 ਵਿਚ ਅਸਲੇ ਸਮੇਤ ਲੈਸ ਹੋ ਕੇ ਬੇ-ਅਬਾਦ ਭੱਠਾ ਪਿੰਡ ਬਾਹੋਮਾਜਰਾ ਮੌਜੂਦ ਹਨ, ਜੋ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਹਨ।
ਇਸ 'ਤੇ ਕਾਰਵਾਈ ਕਰਦਿਆਂ ਪੁਲਸ ਵਲੋਂ ਘੇਰਾਬੰਦੀ ਕਰਕੇ 4 ਦੋਸ਼ੀਆਂ ਨੂੰ ਅਸਲੇ ਸਮੇਤ ਮੌਕਾ 'ਤੇ ਕਾਬੂ ਕਰ ਲਿਆ ਗਿਆ। ਜਿਨ੍ਹਾਂ ਵਿਚੋਂ ਦੋਸ਼ੀ ਅਜੈ ਵਾਸੀ ਬੁਲੰਦਸ਼ਹਿਰ ਮੌਕੇ ਤੋਂ ਫਰਾਰ ਹੋ ਗਿਆ। ਇਨ੍ਹਾ ਖਿਲਾਫ ਮੁੱਕਦਮਾ ਨੰਬਰ 161 ਅ/ਧ 399/402 ਆਈ.ਪੀ.ਸੀ, 25/54/59 ਅਸਲਾ ਐਕਟ ਥਾਣਾ ਸਦਰ ਖੰਨਾ ਦਰਜ ਰਜਿਸਟਰ ਕਰਕੇ ਉਕਤ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਦੋਸ਼ੀਆਂ ਪਾਸੋਂ ਪੁੱਛਗਿੱਛ ਜਾਰੀ ਹੈ, ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਫਰਾਰ ਹੋਏ ਦੋਸ਼ੀ ਅਜੈ ਵਾਸੀ ਬੁਲੰਦ ਸ਼ਹਿਰ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।