ਘਰ ''ਚ ਦਾਖਲ ਹੋ ਕੇ ਕੀਤੀ ਕੁੱਟਮਾਰ, 8 ਨਾਮਜ਼ਦ

Tuesday, Dec 12, 2017 - 01:28 PM (IST)

ਘਰ ''ਚ ਦਾਖਲ ਹੋ ਕੇ ਕੀਤੀ ਕੁੱਟਮਾਰ, 8 ਨਾਮਜ਼ਦ

ਰਾਜਪੁਰਾ (ਮਸਤਾਨਾ, ਹਰਵਿੰਦਰ) - ਪੁਲਸ ਨੇ ਪਿੰਡ ਥੂਹਾ ਵਿਖੇ ਰੰਜਿਸ਼ ਤਹਿਤ ਘਰ 'ਚ ਦਾਖਲ ਹੋ ਕੇ ਮਾਰਕੁੱਟ ਕਰਨ ਵਾਲਿਆਂ ਖਿਲਾਫ ਕੇਸ ਦਰਜ ਕੀਤਾ ਹੈ। 
ਥਾਣਾ ਸ਼ੰਭੂ ਪੁਲਸ ਕੋਲ ਥੂਹਾ ਵਾਸੀ ਜਗਤਾਰ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਕਿ ਬੀਤੇ ਦਿਨ ਪਿੰਡ ਵਾਸੀ ਜਸਪਾਲ ਸਿੰਘ, ਜੋਗਾ ਸਿੰਘ ਤੇ ਜੋਧਾ ਸਿੰਘ ਸਣੇ ਕੁਲ 8 ਜੀਆਂ ਨੇ  ਰੰਜਿਸ਼ ਅਧੀਨ ਮੈਨੂੰ ਪਹਿਲਾਂ ਗਲੀ ਵਿਚ ਘੇਰ ਕੇ ਕੁੱਟਮਾਰ ਕੀਤੀ। ਫਿਰ ਮੇਰੇ ਘਰ ਵਿਚ ਦਾਖਲ ਹੋ ਕੇ ਮੇਰੇ ਨਾਲ, ਮੈਨੂੰ ਛੁਡਾਉਣ ਲਈ ਆਏ ਮੇਰੇ ਭਤੀਜੇ ਅਤੇ ਉਸ ਦੇ ਲੜਕੇ ਦੀ ਵੀ ਕੁੱਟਮਾਰ ਕੀਤੀ। ਪੁਲਸ ਨੇ ਜਗਤਾਰ ਸਿੰਘ ਦੀ ਸ਼ਿਕਾਇਤ 'ਤੇ 7-8 ਵਿਅਕਤੀਆਂ ਖਿਲਾਫ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕਰ ਲਿਆ ਹੈ।


Related News