ਪੁਲਸ ਹੱਥ ਲੱਗੀ ਸਫਲਤਾ, ਹੈਰੋਇਨ ਸਮੇਤ ਇਕ ਕਾਬੂ

11/18/2017 7:12:33 PM

ਜਲਾਲਾਬਾਦ (ਸੇਤੀਆ) : ਥਾਣਾ ਸਿਟੀ ਪੁਲਸ ਨੇ ਬਾਹਮਣੀ ਵਾਲਾ ਰੋਡ 'ਤੇ ਨਾਕਾਬੰਦੀ ਦੌਰਾਨ ਇਕ ਵਿਅਕਤੀ ਨੂੰ 100 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਪੁਲਸ ਨੇ ਦੋਸ਼ੀ ਸੁਖਦੇਵ ਸਿੰਘ ਪੁੱਤਰ ਅਮਰ ਸਿੰਘ ਵਾਸੀ ਈਸਾ ਪੰਜ ਗਰਾਈ ਵਿਰੁੱਧ ਧਾਰਾ 21/61/85 ਤਹਿਤ ਮਾਮਲਾ ਦਰਜ ਕੀਤਾ ਹੈ।
ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਨਗਰ ਥਾਣਾ ਮੁਖੀ ਅਭੀਨਵ ਚੌਹਾਨ ਨੇ ਦੱਸਿਆ ਕਿ ਏ. ਐੱਸ. ਆਈ. ਭਜਨ ਸਿੰਘ ਵਲੋਂ ਬਾਹਮਣੀ ਵਾਲਾ ਰੋਡ 'ਤੇ ਨਾਰੰਗ ਕਾਲੋਨੀ ਨਜ਼ਦੀਕ ਨਾਕੇਬੰਦੀ ਕੀਤੀ ਹੋਈ ਸੀ ਕਿ ਸ਼ੁੱਕਰਵਾਰ ਨੂੰ ਸ਼ਾਮ ਕਰੀਬ 4 ਵਜੇ ਦੋਸ਼ੀ ਸੁਖਦੇਵ ਸਿੰਘ ਜੋ ਮੋਟਰਸਾਈਕਲ 'ਤੇ ਸਵਾਰ ਹੋ ਕੇ ਆ ਰਿਹਾ ਸੀ ਜਿਸਨੂੰ ਸ਼ੱਕ ਦੇ ਆਧਾਰ 'ਤੇ ਜਦੋਂ ਰੋਕਿਆ ਅਤੇ ਮੋਟਰਸਾਈਕਲ ਦੇ ਦਸਤਾਵੇਜ਼ ਪੁੱਛੇ ਗਏ ਤਾਂ ਉਕਤ ਦੋਸ਼ੀ ਘਬਰਾ ਗਿਆ ਅਤੇ ਟਾਲਮਟੋਲ ਕਰਨ ਲੱਗਾ। ਇਸ ਤੋਂ ਬਾਅਦ ਜਦੋਂ ਉਸ ਦੀ ਤਲਾਸ਼ੀ ਲਈ ਤਾਂ ਮੋਟਰਸਾਈਕਲ ਦੇ ਟੂਲਬਾਕਸ 'ਚੋਂ 100 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁੱਛਗਿੱਛ ਤੋਂ ਬਾਅਦ ਦੋਸ਼ੀ ਨੇ ਦੱਸਿਆ ਕਿ ਉਹ ਹੈਰੋਇਨ ਜ਼ੀਰਾ ਨਿਵਾਸੀ ਸੋਨੂੰ ਨਾਮਕ ਵਿਅਕਤੀ ਕੋਲੋਂ ਲਿਆਇਆ ਸੀ। ਪੁਲਸ ਵਲੋਂ ਮਾਮਲੇ ਦੀ ਜਾਂਚ ਕਰਨ ਦੀ ਗੱਲ ਆਖੀ ਜਾ ਰਹੀ ਹੈ।


Related News