ਪੁਲਸ ''ਤੇ ਫਾਇਰਿੰਗ ਕਰਨ ਵਾਲੇ ਮੁਲਜ਼ਮ ਕਾਬੂ
Monday, Feb 11, 2019 - 10:54 AM (IST)
 
            
            ਟਾਂਡਾ ਉੜਮੁੜ (ਵਰਿੰਦਰ ਪੰਡਿਤ) : ਬੀਤੀ ਰਾਤ ਪਿੰਡ ਬੈਂਸ ਅਵਾਨ ਨਜ਼ਦੀਕ ਨਾਕਾਬੰਦੀ ਕਰਕੇ ਖੜੀ ਟਾਂਡਾ ਪੁਲਸ ਦੀ ਟੀਮ 'ਤੇ ਫਾਇਰਿੰਗ ਕਰਕੇ ਭੱਜਣ ਵਾਲੇ ਦੋ ਮੁਲਜ਼ਮਾਂ ਨੂੰ ਟਾਂਡਾ ਪੁਲਸ ਨੇ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। 
ਇਸ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁਲਜ਼ਮਾਂ ਦੀ ਪਛਾਣ ਰਾਜੇਸ਼ ਕੁਮਾਰ ਉਰਫ ਗੌਰਵ ਪੁੱਤਰ ਸਤਪਾਲ ਨਿਵਾਸੀ ਨੇੜੇ ਜੰਡਮਲ ਸਕੂਲ ਕਪੂਰਥਲਾ ਅਤੇ ਤਰਨਜੀਤ ਸਿੰਘ ਤਰਨ ਪੁੱਤਰ ਜੋਗਿੰਦਰ ਸਿੰਘ ਨਿਵਾਸੀ ਪਿੰਡ ਤਲਵਾੜਾ (ਕਪੂਰਥਲਾ) ਦੇ ਰੂਪ ਵਿਚ ਹੋਈ ਹੈ।|ਦੋਵੇਂ ਮੁਲਜ਼ਮ ਹਿਸਟਰੀ ਸ਼ੀਟਰ ਅਤੇ ਲੁੱਟਾਂ-ਖੋਹਾਂ ਕਰਨ ਵਾਲੇ ਦੱਸੇ ਜਾ ਰਹੇ ਹਨ। 

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            