ਜਾਂਚ ਅਧਿਕਾਰੀ ਨੂੰ ਧੱਕਾ ਮਾਰ ਕੇ ਪੁਲਸ ਕਸਟਡੀ ਵਿਚੋਂ ਭੱਜੇ ਮੁਲਜ਼ਮ ਨੂੰ ਕੀਤਾ ਗ੍ਰਿਫ਼ਤਾਰ

Wednesday, Nov 08, 2023 - 01:42 PM (IST)

ਜਾਂਚ ਅਧਿਕਾਰੀ ਨੂੰ ਧੱਕਾ ਮਾਰ ਕੇ ਪੁਲਸ ਕਸਟਡੀ ਵਿਚੋਂ ਭੱਜੇ ਮੁਲਜ਼ਮ ਨੂੰ ਕੀਤਾ ਗ੍ਰਿਫ਼ਤਾਰ

ਟਾਂਡਾ ਉੜਮੁੜ (ਪੰਡਿਤ, ਗੁਪਤਾ, ਜਸਵਿੰਦਰ) : ਟਾਂਡਾ ਪੁਲਸ ਨੂੰ ਬੀਤੇ ਦਿਨ ਉਸ ਵੇਲੇ ਹੱਥਾਂ ਪੈਰਾਂ ਦੀ ਪੈ ਗਈ ਜਦੋਂ ਬੀਤੇ ਦਿਨੀ ਟੀ-ਪੁਆਇੰਟ ਬਿਜਲੀ ਘਰ ਨੇੜੇ ਆਪਣੇ ਸਾਥੀਆਂ ਸਣੇ ਚੋਰੀਸ਼ੁਦਾ ਮੋਟਰਸਾਈਕਲ ਸਮੇਤ ਕਾਬੂ ਆਇਆ ਨੌਜਵਾਨ ਜਾਂਚ ਅਧਿਕਾਰੀ ਨੂੰ ਧੱਕਾ ਮਾਰ ਕੇ ਪੁਲਸ ਕਸਟਡੀ ਵਿੱਚੋਂ ਫਰਾਰ ਹੋ ਗਿਆ | ਹਾਲਾਂਕਿ ਪੁਲਸ ਟੀਮ ਨੇ ਮੁਸਤੈਦੀ ਨਾਲ ਜੱਦੋ-ਜਹਿਦ ਤੋਂ ਬਾਅਦ ਫਰਾਰ ਹੋਏ ਮੁਲਜ਼ਮ ਲਵਪ੍ਰੀਤ ਸਿੰਘ ਲੱਕੀ ਪੁੱਤਰ ਮਨਜੀਤ ਸਿੰਘ ਵਾਸੀ ਬੂਰੇ ਰਾਜਪੂਤਾਂ ਨੂੰ ਗ੍ਰਿਫਤਾਰ ਕਰਕੇ ਉਸਦੇ ਖਿਲਾਫ ਹੋਰ ਮਾਮਲਾ ਦਰਜ ਕਰ ਲਿਆ ਹੈ।

ਥਾਣਾ ਮੁਖੀ ਟਾਂਡਾ ਇੰਸਪੈਕਟਰ ਉਂਕਾਰ ਸਿੰਘ ਬਰਾੜ ਨੇ ਦੱਸਿਆ ਕਿ ਜਦੋ ਜਾਂਚ ਅਧਿਕਾਰੀ ਐੱਸ.ਆਈ.ਅਵਤਾਰ ਸਿੰਘ ਮੁਲਜ਼ਮਾਂ ਲੱਕੀ ਅਤੇ ਉਸਦੇ ਸਾਥੀਆਂ ਸਨੀ,ਸਨੀ ਪੁੱਤਰ ਗੁਰਮੇਲ ਚੰਦ ਕੋਲੋਂ ਹਵਾਲਾਤ ਵਿੱਚੋਂ ਬਾਹਰ ਕੱਢ ਕੇ ਪੁੱਛਗਿੱਛ ਕਰ ਰਿਹਾ ਸੀ ਤਾਂ ਲੱਕੀ ਜਾਂਚ ਅਧਿਕਾਰੀ ਨੂੰ ਜ਼ੋਰ ਨਾਲ ਧੱਕਾ ਮਾਰ ਕੇ ਥਾਣੇ ਵਿਚੋਂ ਫਰਾਰ ਹੋ ਗਿਆ | ਪੁਲਸ ਨੇ ਤੁਰੰਤ ਹਰਕਤ ਵਿਚ ਆਉਂਦਿਆਂ ਮੁਲਜ਼ਮ ਦਾ ਪਿੱਛਾ ਕਰਨਾ ਸ਼ੁਰੂ ਕੀਤਾ | ਮੁਲਜ਼ਮ ਪੁਲਸ ਕਿਸੇ ਵਾਹਨ ਸਵਾਰ ਦੀ ਮਦਦ ਨਾਲ ਆਪਣੇ ਪਿੰਡ ਪਹੁੰਚਣ ਵਿਚ ਸਫਲ ਹੋ ਗਿਆ | ਜੱਦੋਜਹਿਦ ਤੋਂ ਬਾਅਦ ਲੱਕੀ ਨੂੰ ਉਸਦੇ ਪਿੰਡੋਂ ਗ੍ਰਿਫਤਾਰ ਕਰ ਲਿਆ ਗਿਆ ਹੈ।


author

Gurminder Singh

Content Editor

Related News