ਪੁਲਸ ਨੇ ਨਾਕੇ ''ਤੇ ਰੋਕੀ ਬਲੈਰੋ ਗੱਡੀ, ਹੋਸ਼ ਤਾਂ ਉਦੋਂ ਉੱਡੇ ਜਦੋਂ ਤਲਾਸ਼ੀ ਦੌਰਾਨ ਖੁੱਲ੍ਹਿਆ ਇਹ ਰਾਜ਼
Wednesday, Sep 06, 2017 - 12:39 PM (IST)

ਤਰਨਤਾਰਨ\ਵੈਰੋਵਾਲ (ਰਾਜੂ, ਗਿੱਲ) : ਥਾਣਾ ਵੈਰੋਵਾਲ ਦੀ ਪੁਲਸ ਹੱਥ ਉਸ ਸਮੇਂ ਵੱਡੀ ਸਫਤਲਾ ਹੱਥ ਲੱਗੀ ਜਦੋਂ ਇਕ ਚਿੱਟੇ ਰੰਗ ਦੀ ਬਲੈਰੋ ਗੱਡੀ 'ਚੋਂ 1 ਕਿਲੋ ਅਫੀਮ ਨਾਲ ਇਕ ਔਰਤ ਅਤੇ ਦੋ ਹੋਰ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ। ਐੱਸ. ਐੱਚ. ਓ. ਵੈਰੋਵਾਲ ਪ੍ਰੀਤਇੰਦਰ ਸਿੰਘ ਨੇ ਦੱਸਿਆ ਮੁਖਬਰ ਦੀ ਇਤਲਾਹ 'ਤੇ ਵੈਰੋਵਾਲ ਦੀ ਪੁਲਸ ਨੇ ਨਾਕਾ ਲਾਇਆ ਹੋਇਆ ਸੀ ਕਿ ਪੁਲਸ ਨੂੰ ਦੇਖ ਕਿ ਇਕ ਬਲੈਰੋ ਗੱਡੀ ਜਿਸ ਦਾ ਨੰਬਰ ਪੀ.ਬੀ. 02 ਬੀ .ਵਾਈ 3382 ਨੇ ਆਪਣਾ ਰਸਤਾ ਬਦਲ ਲਿਆ ਅਤੇ ਭੱਜਣ ਦੀ ਕੋਸ਼ਿਸ਼ ਕੀਤੀ। ਇਸ 'ਤੇ ਪੁਲਸ ਨੇ ਮੁਸ਼ਤੈਦੀ ਨਾਲ ਪਿੰਡ ਜਵੰਦਪੁਰ ਪੁਲ ਕੋਲ ਗੱਡੀ ਨੂੰ ਘੇਰ ਲਿਆ ਅਤੇ ਇਸ ਦੀ ਤਲਾਸ਼ੀ ਲੈਣ 'ਤੇ ਇਸ ਵਿਚ ਸਵਾਰ ਵਿਅਕਤੀਆਂ ਕੋਲੋਂ 1 ਕਿਲੋ ਅਫੀਮ ਅਤੇ 92 ਹਜ਼ਾਰ ਰੁਪਏ ਦੀ ਨਕਦੀ ਬਰਾਮਦ ਹੋਈ।
ਪੁਲਸ ਵਲੋਂ ਪੁੱਛਗਿੱਛ ਕਰਨ 'ਤੇ ਔਰਤ ਨੇ ਆਪਣੀ ਪਹਿਚਾਣ ਪਰਮਜੀਤ ਕੌਰ ਪਤਨੀ ਦਵਿੰਦਰ ਸਿੰਘ ਵਾਸੀ ਬਲਾਲਪੁਰ ਜ਼ਿਲਾ ਸੁਜਾਨਪੁਰ Àੁੱਤਰ ਪ੍ਰਦੇਸ਼, ਸਵਿੰਦਰ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਵਾਸੀ ਜਸਰਾਉਅਰ ਅਤੇ ਸੰਤੋਖ ਸਿੰਘ ਪੁੱਤਰ ਰਘਬੀਰ ਸਿੰਘ ਵਾਸੀ ਭਿੰਡੀਸੈਦਾ ਦੋਵੇਂ ਜ਼ਿਲਾ ਅਮ੍ਰਿਤਸਰ ਵਜੋਂ ਦੱਸੀ। ਪੁਲਸ ਥਾਣਾ ਵੈਰੋਵਾਲ ਵਿਖੇ ਇਨ੍ਹਾਂ ਤਿੰਨਾਂ ਖਿਲਾਫ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ।