Kidnapping:ਮਾਸੂਮ ਬੋਲੀ,ਪੁਲਸ ਅੰਕਲ ਕੇਕ ਦੇ ਬਹਾਨੇ ਮੈਨੂੰ ਲੈ ਕੇ ਜਾ ਰਿਹਾ ਸੀ ਇਕ ਆਦਮੀ

08/04/2019 12:13:42 PM

ਜਲੰਧਰ (ਸੋਨੂੰ)—ਚੀਮਾ ਨਗਰ 'ਚ ਸ਼ਨੀਵਾਰ ਦੇਰ ਸ਼ਾਮ ਪੰਜ ਸਾਲ ਦੀ ਬੱਚੀ ਨੂੰ ਕਿਡਨੈਪ ਕਰਨ ਦੀ ਕੋਸ਼ਿਸ਼ ਅਸਫਲ ਹੋ ਗਈ। ਜਾਣਕਾਰੀ ਮੁਤਾਬਕ ਇਕ ਅਣਜਾਣ ਸ਼ਖਸ ਬੱਚੀ ਨੂੰ ਕੇਕ ਅਤੇ ਟਾਫੀਆ ਦੇ ਲਾਲਚ ਦੇ ਕੇ ਉਸ ਨੂੰ ਕਿਡਨੈਪ ਕਰਨਾ ਚਾਹੁੰਦਾ ਸੀ। ਜਦਕਿ ਮੌਕੇ 'ਤੇ ਬੱਚੀ ਦੇ ਨਾਲ ਖੇਡ ਰਹੇ ਹੋਰ ਬੱਚਿਆਂ ਨੇ ਰੋਲਾ ਪਾ ਦਿੱਤਾ ਅਤੇ ਬੱਚੀ ਦੀ ਮਾਂ ਉੱਥੇ ਪਹੁੰਚ ਗਈ। ਇਸ 'ਤੇ ਕਿਡਨੈਪਰ ਉੱਥੋਂ ਭੱਜ ਨਿਕਲਿਆ। ਇਸ ਮਾਮਲੇ ਦੀ ਜਦੋਂ ਪੁਲਸ 'ਚ ਸ਼ਿਕਾਇਤ ਕੀਤੀ ਗਈ ਤਾਂ ਮੌਕੇ 'ਤੇ ਪਹੁੰਚ ਕੇ ਪੁਲਸ ਨੇ ਬੱਚੀ ਅਤੇ ਉਸ ਦੀ ਮਾਂ ਤੋਂ ਸਾਰੀ ਹਕੀਕਤ ਸੁਣੀ।

ਬੱਚੀ ਦੀ ਮਾਂ ਅਲੀਸ਼ਾ ਨੇ ਦੱਸਿਆ ਕਿ ਉਸ ਦੀ ਪੰਜ ਸਾਲ ਦੀ ਧੀ ਘਰ ਦੇ ਬਾਹਰ ਹੋਰ ਬੱਚਿਆਂ ਦੇ ਨਾਲ ਖੇਡ ਰਹੀ ਸੀ। ਇੰਨੇ 'ਚ ਬੱਚਿਆਂ ਨੇ ਰੋਲਾ ਪਾਇਆ ਤੇ ਉਨ੍ਹਾਂ ਦੀ ਬੱਚੀ ਨੂੰ ਕੋਈ ਅੰਕਲ ਲੈ ਕੇ ਜਾ ਰਿਹਾ ਹੈ। ਬੱਚੀ ਨੇ ਦੱਸਿਆ ਕਿ ਅੰਕਲ ਉਸ ਨੂੰ ਕੇਕ ਅਤੇ ਚਾਕਲੇਟ ਦਾ ਲਾਲਚ ਦੇ ਰਹੇ ਸਨ ਅਤੇ ਉਹ ਕਹਿ ਰਹੇ ਸਨ ਕਿ ਮੇਰੇ ਨਾਲ ਚਲੋ। ਸਥਾਨਕ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਸੀ.ਸੀ.ਟੀ.ਵੀ. ਕੈਮਰੇ ਦੀ ਫੁਟੇਜ ਖੰਗਾਲੀ ਜਾ ਰਹੀ ਹੈ।


Shyna

Content Editor

Related News