ਪੰਜਾਬ ''ਚੋਂ ਪਹਿਲਾਂ ਨਾਲੋਂ ਨਸ਼ਾ ਘਟਿਆ : ਉਮਰਾ ਨੰਗਲ
Saturday, Jan 26, 2019 - 05:02 PM (IST)
ਹੁਸ਼ਿਆਰਪੁਰ : ਏ. ਡੀ. ਜੀ. ਪੀ. ਨੋਨਿਹਾਲ ਸਿੰਘ ਉਮਰਾ ਨੰਗਲ ਨੇ ਪੰਜਾਬ ਵਿਚੋਂ ਨਸ਼ਾ ਘੱਟ ਹੋਣ ਦੀ ਗੱਲ ਆਖੀ ਹੈ। ਹੁਸ਼ਿਆਰਪੁਰ 'ਚ ਗਣਤੰਤਰਾ ਦਿਵਸ ਮੌਕੇ ਰਾਜਪਾਲ ਦੀ ਸੁਰੱਖਿਆ 'ਚ ਡਿਊਟੀ ਦੇਣ ਪਹੁੰਚੇ ਏ. ਡੀ. ਜੀ. ਪੀ. ਤੋਂ ਜਦੋਂ ਕੁਝ ਪੁਲਸ ਅਧਿਕਾਰੀਆਂ ਨੂੰ ਬੇਅਦਬੀ ਮਾਮਲੇ 'ਚ ਸੰਮਨ ਜਾਰੀ ਹੋਣ 'ਤੇ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਇਸ ਸੰਬੰਧੀ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਦੌਰਾਨ ਉਮਰਾ ਨੰਗਲ ਨੇ ਇੰਨਾ ਜ਼ਰੂਰ ਕਿਹਾ ਕਿ ਪੰਜਾਬ ਪੁਲਸ ਨਸ਼ਿਆਂ ਖਿਲਾਫ ਸਖਤੀ ਨਾਲ ਕੰਮ ਕਰ ਰਹੀ ਹੈ ਅਤੇ ਪੰਜਾਬ ਵਿਚ ਨਸ਼ਾ ਪਹਿਲਾਂ ਨਾਲ ਘਟਿਆ ਹੈ।
ਇਸ ਮੌਕੇ ਜਦੋਂ ਪੱਤਰਕਾਰਾਂ ਵਲੋਂ ਏ. ਡੀ. ਜੀ. ਪੀ. ਕੋਲੋਂ ਰੈਫਰੈਂਡਮ 2020 ਸੰਬੰਧੀ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਨੂੰ ਇਸ ਬਾਬਤ ਕੁਝ ਵੀ ਕਹਿਣੋ ਇਨਕਾਰ ਕਰ ਦਿੱਤਾ ਹੈ।