ਪੰਜਾਬ ''ਚ ਸ਼ਰਾਬ ਕਾਰਣ ਪਹਿਲੀ ਵਾਰ ਇੰਨੀਆਂ ਮੌਤਾਂ, ਹਸਪਤਾਲ ''ਚ ਮ੍ਰਿਤਕਾਂ ਦੀਆਂ ਲਾਸ਼ਾਂ ਦੇਖ ਹਰ ਅੱਖ ਹੋਈ ਨਮ
Sunday, Aug 02, 2020 - 06:39 PM (IST)
ਤਰਨਤਾਰਨ (ਰਮਨ ਚਾਵਲਾ) : ਜ਼ਿਲੇ ਦੇ ਵੱਖ-ਵੱਖ ਪਿੰਡਾਂ ਅਤੇ ਸ਼ਹਿਰ 'ਚ ਜ਼ਹਿਰੀਲੀ ਸ਼ਰਾਬ ਦਾ ਕਹਿਰ ਰੁੱਕਣ ਦਾ ਨਾਮ ਨਹੀਂ ਲੈ ਰਿਹਾ। ਜਿਸ ਦੇ ਚੱਲਦਿਆਂ ਤਿੰਨ ਦਿਨਾਂ ਅੰਦਰ ਸ਼ਰਾਬ ਨਾਲ ਮਰਨ ਵਾਲਿਆਂ ਦੀ ਗਿਣਤੀ 45 ਹੋ ਗਈ ਹੈ। ਸੂਬੇ 'ਚ ਇਹ ਪਹਿਲਾ ਵਾਰ ਹੈ ਜਦੋਂ ਜ਼ਹਿਰੀਲੀ ਸ਼ਰਾਬ ਕਾਰਣ ਇੰਨੀਆਂ ਜ਼ਿਆਦਾ ਮੌਤਾਂ ਹੋਈਆਂ। ਜ਼ਿਕਰਯੋਗ ਹੈ ਕਿ ਜ਼ਹਿਰੀਲੀ ਸ਼ਰਾਬ ਕਾਰਨ ਹੋਈਆਂ ਇਨ੍ਹਾਂ ਮੌਤਾਂ ਦਾ ਜ਼ਿੰਮੇਵਾਰ ਪੀੜਤ ਪਰਿਵਾਰਾਂ ਵੱਲੋਂ ਪੁਲਸ ਪ੍ਰਸ਼ਾਸਨ ਅਤੇ ਸਰਕਾਰ ਨੂੰ ਠਹਿਰਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਜ਼ਹਿਰੀਲੀ ਸ਼ਰਾਬ ਨਾਲ ਮਰਨ ਵਾਲਿਆਂ ਦੇ ਪਰਿਵਾਰਾਂ ਲਈ ਪੰਜਾਬ ਸਰਕਾਰ ਦਾ ਵੱਡਾ ਐਲਾਨ
ਅਪਾਹਜ ਪਰਿਵਾਰ 'ਤੇ ਡਿੱਗਾ ਦੁੱਖਾਂ ਦਾ ਪਹਾੜ
ਪਿੰਡ ਸੰਘੇ ਦੇ ਨਿਵਾਸੀ ਮਨਜੀਤ ਸਿੰਘ (45) ਪੁੱਤਰ ਮਲਾਗਰ ਸਿੰਘ ਜੋ ਖੁੱਦ ਅਪਾਹਜ ਸੀ ਅਤੇ ਰਿਕਸ਼ਾ ਚਲਾ ਕੇ ਆਪਣੀ ਅਪਾਹਜ ਪਤਨੀ ਅਤੇ ਅਪਾਹਜ 16 ਸਾਲਾ ਬੇਟੇ ਦਾ ਪਾਲਣ ਪੋਸ਼ਣ ਬੜੀ ਮੁਸ਼ਕਿਲ ਨਾਲ ਕਰ ਰਿਹਾ ਸੀ। ਡਾ. ਨਿਰਵੈਲ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਮਨਜੀਤ ਸਿੰਘ ਨੇ ਜ਼ਹਿਰੀਲੀ ਸ਼ਰਾਬ ਪੀ ਲਈ ਜਿਸ ਨਾਲ ਉਸ ਦੀ ਸਿਹਤ ਅਚਾਨਕ ਖਰਾਬ ਹੋ ਗਈ। ਜਿਸ ਨੇ ਸ਼ਨੀਵਾਰ ਸਵੇਰੇ ਸਰਕਾਰੀ ਹਸਪਤਾਲ ਵਿਖੇ ਦਮ ਤੋੜ ਦਿੱਤਾ। ਉਨ੍ਹਾਂ ਦੱਸਿਆ ਕਿ ਪਤਨੀ ਤੇ ਬੇਟਾ ਦੋਵੇ ਅਪਾਹਜ ਹੋਣ ਕਾਰਨ ਕੋਈ ਕਾਰੋਬਾਰ ਨਹੀਂ ਕਰ ਸਕਦੇ। ਜਿਸ ਕਾਰਨ ਉਹ ਪ੍ਰਸ਼ਾਸਨ ਤੋਂ ਇਸ ਗਰੀਬ ਅਤੇ ਬੇਸਹਾਰਾ ਪਰਿਵਾਰ ਦੀ ਆਰਥਿਕ ਮਦਦ ਦੀ ਮੰਗ ਕਰਦੇ ਹਨ।
ਇਹ ਵੀ ਪੜ੍ਹੋ : ਮਾਝੇ 'ਚ ਜ਼ਹਿਰੀਲੀ ਸ਼ਰਾਬ ਦਾ ਕਹਿਰ, ਸ਼ਮਸ਼ਾਨਘਾਟ 'ਚ ਸਸਕਾਰਾਂ ਲਈ ਘੱਟ ਪਈ ਜਗ੍ਹਾ (ਦੇਖੋ ਤਸਵੀਰਾਂ)
ਮਾਸੂਮਾਂ ਦੇ ਸਿਰ ਤੋਂ ਉਠ ਗਿਆ ਸਾਇਆ
ਪਿੰਡ ਸੰਘੇ ਦੇ ਨਿਵਾਸੀ ਰੇਸ਼ਮ ਸਿੰਘ (35) ਪੁੱਤਰ ਸਵਰਨ ਸਿੰਘ ਦੀ ਜ਼ਹਿਰੀਲੀ ਸ਼ਰਾਬ ਦੀ ਵਰਤੋਂ ਕਰਨ ਨਾਲ ਸ਼ਨੀਵਾਰ ਸਵੇਰੇ ਹਸਪਤਾਲ ਵਿਖੇ ਮੌਤ ਹੋ ਗਈ। ਮ੍ਰਿਤਕ ਆਪਣੇ ਪਿੱੜੇ ਬਜ਼ੁਰਗ ਮਾਤਾ ਮਹਿੰਦਰ ਕੌਰ, ਪਤਨੀ ਮਨਜਿੰਦਰ ਕੌਰ, ਬੇਟੀ ਕਰਨਪ੍ਰੀਤ ਕੌਰ (18), ਬੇਟੀ ਮਹਿਕਪ੍ਰੀਤ ਕੌਰ (12), ਬੇਟੀ ਮਲਿਕਾਪ੍ਰੀਤ ਕੌਰ (10) ਅਤੇ ਬੇਟਾ ਸ਼ਮਸ਼ੇਰ ਸਿੰਘ (4) ਛੱਡ ਗਿਆ ਹੈ।
ਇਹ ਵੀ ਪੜ੍ਹੋ : ਲੁਧਿਆਣਾ 'ਚ ਹਾਈ ਪ੍ਰੋਫਾਈਲ ਦੇਹ ਵਪਾਰ ਦੇ ਅੱਡਾ ਬਾਰੇ ਵੱਡਾ ਖ਼ੁਲਾਸਾ, ਇੰਝ ਹੁੰਦੀ ਵਿਦੇਸ਼ੀ ਕੁੜੀਆਂ ਦੀ ਸਪਲਾਈ
ਬਿਜਲੀ ਕੁਨੈਕਸ਼ਨ ਲੈਣ ਦਾ ਸੁਪਨਾ ਰਿਹਾ ਅਧੂਰਾ
ਬੀਤੀ ਰਾਤ ਮਿਹਨਤ ਕਰਕੇ ਥੱਕੇ ਹੋਏ ਕੁਲਦੀਪ ਸਿੰਘ (30) ਪੁੱਤਰ ਪ੍ਰਗਟ ਸਿੰਘ ਵਾਸੀ ਸੰਘੇ ਨੇ 50 ਰੁਪਏ ਦੀ ਪਿੰਡ ਪੰਡੋਰੀ ਗੋਲੇ ਤੋਂ ਜ਼ਹਿਰੀਲੀ ਸ਼ਰਾਬ ਪੀ ਲਈ ਜਿਸ ਤੋਂ ਬਾਅਦ ਉਸ ਦੀ ਸਿਹਤ ਖਰਾਬ ਹੋਣ 'ਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਨੇ ਸ਼ਨੀਵਾਰ ਸਵੇਰੇ ਦਮ ਤੋੜ ਦਿੱਤਾ। ਮ੍ਰਿਤਕ ਦੀ ਪਤਨੀ ਅਮਨਦੀਪ ਕੌਰ ਅਤੇ ਮਾਤਾ ਬਲਜੀਤ ਕੌਰ ਨੇ ਦੱਸਿਆ ਕਿ ਕੁਲਦੀਪ ਸਿੰਘ ਘਰ 'ਚ ਬਿਜਲੀ ਸਪਲਾਈ ਚਾਲੂ ਕਰਵਉਣ ਲਈ ਨਵਾਂ ਕੁਨੈਕਸ਼ਨ ਲਗਵਾਉਣ ਲਈ ਮਿਹਨਤ ਕਰ ਰਿਹਾ ਸੀ ਪਰ ਉਸ ਦਾ ਇਹ ਸੁਪਨਾ ਅਧੂਰਾ ਰਹਿ ਗਿਆ।
ਇਹ ਵੀ ਪੜ੍ਹੋ : ਜ਼ਹਿਰੀਲੀ ਸ਼ਰਾਬ ਮਾਮਲੇ 'ਤੇ 'ਆਪ' ਦਾ ਕਾਂਗਰਸ ਸਰਕਾਰ 'ਤੇ ਵੱਡਾ ਹਮਲਾ, ਮੰਗੀ ਨਿਰਪੱਖ ਜਾਂਚ
ਕਿਰਾਏ ਦੇ ਆਟੋ 'ਤੇ ਲਿਜਾਈਆਂ ਗਈਆਂ ਲਾਸ਼ਾਂ
ਸਵੇਰ ਤੋਂ ਸ਼ਾਮ ਤੱਕ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਤੋਂ ਬਾਅਦ ਘਰ ਲਿਜਾਣ ਲਈ ਲੋਕਾਂ ਦੀ ਭੀੜ ਇੰਤਜ਼ਾਂਰ ਕਰਦੀ ਰਹੀ। ਇਸ ਦੌਰਾਨ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਅਤੇ ਪਰਿਵਾਰਕ ਮੈਂਬਰਾਂ ਨੇ ਪੋਸਟ ਮਾਰਟਮ ਕਰਮੇ ਅੰਦਰ ਕੈਂਡੀਆਂ ਦੀ ਘਾਟ ਨੂੰ ਵੇਖ ਸਿਹਤ ਵਿਭਾਗ ਖਿਲਾਫ ਕਈ ਤਰਾਂ ਦੇ ਇਲਜ਼ਾਮ ਲਗਾਏ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਉਨ੍ਹਾਂ ਪਾਸੋਂ 200 ਰੁਪਏ ਪ੍ਰਤੀ ਲਾਸ਼ ਤੇ ਬਰਫ ਲਗਾਉਣ ਲਈ ਵਸੂਲ ਕੀਤੇ ਹਨ। ਇਸ ਮੌਕੇ ਲੋਕਾਂ ਵੱਲੋਂ ਸਿਹਤ ਵਿਭਾਗ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਗਈ।
ਇਹ ਵੀ ਪੜ੍ਹੋ : ਅੰਮ੍ਰਿਤਸਰ ਜ਼ਿਲ੍ਹੇ 'ਚ ਕੋਰੋਨਾ ਦਾ ਭਿਆਨਕ ਰੂਪ, 2 ਮਰੀਜ਼ਾਂ ਦੀ ਮੌਤ, 40 ਨਵੇਂ ਮਾਮਲੇ ਆਏ ਸਾਹਮਣੇ
ਸਿਆਸੀ ਨੇਤਾਵਾਂ ਨੇ ਸੇਕੀਆਂ ਰੋਟੀਆਂ
ਇਸ ਘਟਨਾਂ ਤੋ ਬਾਅਦ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕਰਨ ਆਮ ਆਦਮੀ ਪਾਰਟੀ ,ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਅਤੇ ਵਿਧਾਇਕ ਸਿਆਸੀ ਰੋਟੀਆਂ ਸੇਕਦੇ ਨਜ਼ਰ ਆਏ।
ਇਹ ਵੀ ਪੜ੍ਹੋ : ਗੁਰਦਾਸਪੁਰ ਜ਼ਿਲ੍ਹੇ ਵਿਚ ਕੋਰੋਨਾ ਦੇ 35 ਨਵੇਂ ਮਾਮਲੇ ਆਏ ਸਾਹਮਣੇ