ਜਲੰਧਰ ਪੁੱਜੇ PM ਮੋਦੀ, ਥੋੜ੍ਹੀ ਹੀ ਦੇਰ ’ਚ ਪੰਜਾਬ ਵਾਸੀਆਂ ਨੂੰ ਕਰਨਗੇ ਸੰਬੋਧਿਤ
Monday, Feb 14, 2022 - 10:53 PM (IST)
ਜਲੰਧਰ (ਗੁਲਸ਼ਨ)- ਪੰਜਾਬ ਵਿਧਾਨ ਸਭਾ ਚੋਣਾਂ 2022 ਨੂੰ ਲੈ ਕੇ ਸਿਆਸੀ ਮਾਹੌਲ ਪੂਰੀ ਤਰ੍ਹਾਂ ਭਖਿਆ ਹੋਇਆ ਹੈ। 20 ਫਰਵਰੀ ਨੂੰ ਪੰਜਾਬ ’ਚ ਵੋਟਾਂ ਪੈਣਗੀਆਂ। ਇਸ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਯਾਨੀ ਕਿ ਪੰਜਾਬ ਸੂਬੇ ਦੇ ਜ਼ਿਲ੍ਹੇ ਜਲੰਧਰ ਵਿਖੇ ਪਹੁੰਚੇ ਗਏ ਹਨ। ਪ੍ਰਧਾਨ ਮੰਤਰੀ, ਜਲੰਧਰ ਦੀ ਪੀ. ਏ. ਪੀ. ਗਰਾਊਂਡ ’ਚ ਆਪਣੀ ਪਹਿਲੀ ਰੈਲੀ ਨੂੰ ਸੰਬੋਧਿਤ ਕਰਨਗੇ।
ਇਹ ਵੀ ਪੜ੍ਹੋ : ਪੰਜਾਬ ਚੋਣਾਂ 2022: ਭਾਜਪਾ ਗਠਜੋੜ ਨੇ ਪੰਜਾਬ ਲਈ ਜਾਰੀ ਕੀਤਾ ਮੈਨੀਫੈਸਟੋ, ਕੀਤੇ ਇਹ ਵਾਅਦੇ
ਪ੍ਰਧਾਨ ਮੰਤਰੀ ਦੀ ਆਮਦ ਦੇ ਮੱਦੇਨਜ਼ਰ ਸੁਰੱਖਿਆ ਦਾ ਸਖ਼ਤ ਪ੍ਰਬੰਧ ਕੀਤੇ ਗਏ ਹਨ। ਪੰਜਾਬ ਪੁਲਸ ਦੇ ਕਈ ਵੱਡੇ ਅਧਿਕਾਰੀ ਵੀ ਭਾਰੀ ਪੁਲਸ ਫੋਰਸ ਸਮੇਤ ਸ਼ਹਿਰ ’ਚ ਮੌਜੂਦ ਹਨ। ਪ੍ਰਧਾਨ ਮੰਤਰੀ ਦੀ ਰੈਲੀ ਨੂੰ ਲੈ ਕੇ ਕਿ ਪੈਰਾਮਿਲਟਰੀ, ਸੀ. ਆਰ. ਪੀ. ਐੱਫ ਅਤੇ ਬੀ. ਐੱਸ. ਐੱਫ. ਦੇ ਜਵਾਨਾਂ ਅਤੇ ਕਮਾਂਡੋ ਦਸਤੇ ਵੀ ਕਈ ਥਾਵਾਂ ’ਤੇ ਤਾਇਨਾਤ ਕੀਤਾ ਗਿਆ ਹੈ। ਇਸ ਦੌਰਾਨ ਪੀ. ਏ. ਪੀ. ਦੇ ਆਲੇ-ਦੁਆਲੇ ਕਈ ਰਸਤੇ ਸੀਲ ਕਰ ਦਿੱਤੇ ਗਏ ਹਨ।
ਇਹ ਵੀ ਪੜ੍ਹੋ : ਪੰਜਾਬ ਵਰਚੁਅਲ ਰੈਲੀ ’ਚ PM ਮੋਦੀ ਬੋਲੇ- ਸਾਡਾ ਸੰਕਲਪ ਪੰਜਾਬ ਨੂੰ ਨਸ਼ਾ ਮੁਕਤ ਬਣਾਉਣਾ ਹੈ
ਦੱਸ ਦੇਈਏ ਕਿ ਪ੍ਰਧਾਨ ਮੰਤਰੀ ਮੋਦੀ ਨੇ ਇਸ ਤੋਂ ਪਹਿਲਾਂ 8 ਫਰਵਰੀ ਨੂੰ ਵਰਚੁਅਲ ਰੈਲੀ ਜ਼ਰੀਏ ਲੁਧਿਆਣਾ ਅਤੇ ਫਤਿਹਗੜ੍ਹ ਦੇ ਵਾਸੀਆਂ ਨੂੰ ਸੰਬੋਧਨ ਕੀਤਾ ਸੀ। ਇਸ ਵਰਚੁਅਲ ਰੈਲੀ ’ਚ ਹੀ ਉਨ੍ਹਾਂ ਨੇ ਸਾਫ ਕੀਤਾ ਸੀ ਕਿ ਉਹ ਜਲਦੀ ਹੀ ਪੰਜਾਬ ਆਉਣਗੇ। ਅੱਜ ਉਹ ਜਲੰਧਰ ਵਿਖੇ ਚੁਣਾਵੀ ਰੈਲੀ ਨੂੰ ਸੰਬੋਧਨ ਕਰਨ ਪੁੱਜੇ ਹਨ।ਪੰਜਾਬ ’ਚ ਭਾਜਪਾ ਪਾਰਟੀ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਲੋਕ ਕਾਂਗਰਸ (ਪੀ. ਐੱਲ. ਸੀ.) ਅਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਨਾਲ ਮਿਲ ਕੇ ਚੋਣਾਂ ਲੜ ਰਹੀ ਹੈ।
ਇਹ ਵੀ ਪੜ੍ਹੋ : PM ਮੋਦੀ ਦੀ ਰੈਲੀ ਨੂੰ ਲੈ ਕੇ ਜਲੰਧਰ ਸ਼ਹਿਰ ’ਚ ਸੁਰੱਖਿਆ ਦੇ ਸਖ਼ਤ ਪ੍ਰਬੰਧ, ਚੱਪੇ-ਚੱਪੇ ’ਤੇ ਫ਼ੋਰਸ ਤਾਇਨਾਤ