ਪ੍ਰਸੰਨਤਾ ਨੇ ਸਟੇਟ ਐਵਾਰਡ ਵਾਪਸ ਨਾ ਕਰਨ ਦਾ ਲਿਆ ਫੈਸਲਾ
Tuesday, Oct 23, 2018 - 12:22 AM (IST)
ਮੋਹਾਲੀ (ਨਿਆਮੀਆਂ)-ਸਿੱਖਿਆ ਵਿਭਾਗ ਪੰਜਾਬ ਵਲੋਂ ਸਮੇਂ-ਸਮੇਂ ’ਤੇ ਜਿਨ੍ਹਾਂ ਅਧਿਆਪਕਾਂ ਨੂੰ ਸਿੱਖਿਆ ਦੇ ਖੇਤਰ ਵਿਚ ਸਕੂਲਾਂ ਅੰਦਰ ਵਧੀਆ ਕੰਮ ਕਰਨ ਲਈ ਅਧਿਆਪਕ ਰਾਜ ਐਵਾਰਡ ਦਿੱਤੇ ਗਏ ਸਨ, ਉਨ੍ਹਾਂ ਨੇ ‘ਪ੍ਰਸੰਨਤਾ’ ਪੰਜਾਬ ਰਿਜਨ ਸਟੇਟ ਐਂਡ ਨੈਸ਼ਨਲ ਐਵਾਰਡ ਟੀਚਰ ਅੈਸੋਸੀਏਸ਼ਨ ਦੇ ਪ੍ਰਧਾਨ ਰੌਸ਼ਨ ਖੇਡ਼ਾ ਦੀ ਅਗਵਾਈ ਵਿਚ ਇਕ ਵਫਦ ਸਕੱਤਰ ਸਕੂਲ ਕ੍ਰਿਸ਼ਨ ਕੁਮਾਰ ਨੂੰ ਮਿਲਿਆ। ਵਫਦ ਨੇ ਸਿੱਖਿਆ ਵਿਭਾਗ ਵਲੋਂ ਸਕੂਲਾਂ ਦੇ ਬੱਚਿਆਂ ਦੇ ਸਿੱਖਣ ਪੱਧਰ ਵਿਚ ਸੁਧਾਰ ਲਿਆਉਣ ਲਈ ਕੀਤੀਆਂ ਜਾ ਰਹੀਆਂ ਕਿਰਿਆਵਾਂ ਦਾ ਭਰਪੂਰ ਸਹਿਯੋਗ ਦੇਣ ਦੀ ਹਾਮੀ ਭਰੀ। ਸਾਰਿਆਂ ਨੇ ਸਟੇਟ ਐਵਾਰਡ ਵਾਪਸ ਨਾ ਕਰਨ ਦਾ ਫੈਸਲਾ ਵੀ ਮੀਟਿੰਗ ਵਿਚ ਐਲਾਨ ਕੀਤਾ।
ਵਫਦ ਨੇ ਸਟੇਟ ਐਵਾਰਡ ਲੈਣ ਵਾਲੇ ਅਧਿਆਪਕਾਂ ਦੀਆਂ ਮੈਡੀਕਲ ਸਬੰਧੀ ਸਮੱਸਿਆਵਾਂ ਦੀ ਵੀ ਗੱਲ ਰੱਖੀ, ਜਿਸ ਨੂੰ ਸਕੱਤਰ ਸਕੂਲ ਸਿੱਖਿਆ ਪੰਜਾਬ ਨੇ ਹੱਲ ਕਰਨ ਦਾ ਭਰੋਸਾ ਦਿਵਾਇਆ। ਇਸ ਮੌਕੇ ਆਲ ਇੰਡੀਆ ਸਟੇਟ ਐਂਡ ਨੈਸ਼ਨਲ ਐਵਾਰਡੀ ਟੀਚਰਜ਼ ਅਸੋਸੀਏਸ਼ਨ ਦੇ ਰਾਸ਼ਟਰੀ ਪ੍ਰਧਾਨ ਡਾ. ਪਰਮਜੀਤ ਸਿੰਘ ਕਲਸੀ, ਬਲਜੀਤ ਸਿੰਘ, ਜਸਪਾਲ ਸਿੰਘ ਪਟਿਆਲਾ, ਲਵਜੀਤ ਸਿੰਘ ਫਾਜ਼ਿਲਕਾ, ਜਤਿੰਦਰ ਸਿੰਘ ਸਿੱਧੂ ਅੰਮ੍ਰਿਤਸਰ ਅਤੇ ਹੋਰ ਹਾਜ਼ਰ ਸਨ।