ਡੇਢ ਇੰਚ ਮੋਟੀ ਪਲਾਸਟਿਕ ਪਾਈਪ ਰਾਹੀਂ ਹੈਰੋਇਨ ਭੇਜਣ ਦੀ ਪਹਿਲੀ ਹੀ ਕੋਸ਼ਿਸ਼ ਅਸਫਲ

Tuesday, Aug 21, 2018 - 02:40 AM (IST)

ਡੇਢ ਇੰਚ ਮੋਟੀ ਪਲਾਸਟਿਕ ਪਾਈਪ ਰਾਹੀਂ ਹੈਰੋਇਨ ਭੇਜਣ ਦੀ ਪਹਿਲੀ ਹੀ ਕੋਸ਼ਿਸ਼ ਅਸਫਲ

 ਅੰਮ੍ਰਿਤਸਰ,   (ਨੀਰਜ)-  ਪੰਜਾਬ ਸਰਕਾਰ ਵੱਲੋਂ ਨਸ਼ੇ ਦੇ ਖਿਲਾਫ ਚਲਾਈ ਜਾ ਰਹੀ   ਮੁਹਿੰਮ ਤਹਿਤ ਪੁਲਸ, ਐੱਸ.ਟੀ.ਐੱਫ. ਅਤੇ ਬੀ.ਐੱਸ.ਐੱਫ. ਸਮੇਤ ਦੇਸ਼ ਦੀਆਂ ਸਾਰੀਆਂ ਸੁਰੱਖਿਆ ਏਜੰਸੀਆਂ ਵੱਲੋਂ ਕੀਤੀ ਗਈ ਸਖਤੀ   ਕਾਰਨ ਜਿਥੇ ਪਾਕਿਸਤਾਨੀ ਸਮੱਗਲਰ ਜੰਮੂ-ਕਸ਼ਮੀਰ  ਬਾਰਡਰ  ਵੱਲ ਰੁਖ਼ ਕਰ ਰਹੇ ਹਨ ਤਾਂ ਉਥੇ ਹੀ ਪਾਕਿਸਤਾਨੀ ਸਮੱਗਲਰ ਅੰਮ੍ਰਿਤਸਰ ਬਾਰਡਰ ਸਮੇਤ ਪੂਰੇ 553 ਕਿਲੋਮੀਟਰ ਲੰਬੇ ਪੰਜਾਬ ਬਾਰਡਰ ’ਤੇ ਹੈਰੋਇਨ ਦੀ ਸਮੱਗਲਿੰਗ ਕਰਨ ਦੇ ਨਵੇਂ-ਨਵੇਂ ਹੱਥਕੰਡੇ ਆਪਣਾ ਰਹੇ ਹਨ ਪਰ ਸੁਰੱਖਿਆ ਏਜੰਸੀਆਂ ਸਮੱਗਲਰਾਂ ਦੇ ਇਰਾਦਿਆਂ ਨੂੰ ਨਾਕਾਮ ਕਰ ਰਹੀਆਂ ਹਨ। ਇਸ ਦੀ ਵੱਡੀ ਉਦਾਹਰਣ ਬੀ. ਓ. ਪੀ. ਫਾਰਵਰਡ ਕੱਕਡ਼ ਵਿਚ ਐੱਨ.ਸੀ.ਬੀ.  (ਨਾਰਕੋਟਿਕਸ ਕੰਟਰੋਲ ਬਿਊਰੋ)  ਵੱਲੋਂ ਡੇਢ ਇੰਚ ਮੋਟੀ ਪਲਾਸਟਿਕ ਪਾਈਪ  ’ਚੋਂ ਦੋ ਕਿਲੋ ਹੈਰੋਇਨ ਫਡ਼ੀ ਜਾਣੀ ਹੈ। 
ਜਾਣਕਾਰੀ  ਅਨੁਸਾਰ ਸਿਰਫ ਅੰਮ੍ਰਿਤਸਰ ਬਾਰਡਰ ਹੀ ਨਹੀਂ ਸਗੋਂ ਪੂਰੇ ਪੰਜਾਬ ਬਾਰਡਰ ਵਿਚ ਇਸ ਤਰ੍ਹਾਂ ਦਾ ਪਹਿਲਾ ਕੇਸ ਸਾਹਮਣੇ ਆਇਆ ਹੈ ਜਿਸ ਵਿਚ ਸਮੱਗਲਰਾਂ ਨੇ ਕਿਸੇ ਵੱਡੀ ਅਤੇ ਮੋਟੀ ਪਲਾਸਟਿਕ ਪਾਈਪ ਦੀ ਬਜਾਏ ਡੇਢ ਇੰਚ ਮੋਟੀ ਪਲਾਸਟਿਕ ਪਾਈਪ ਵਿਚ ਹੈਰੋਇਨ ਦੀ ਖੇਪ ਭੇਜੀ ਹੈ ਪਰ ਐੱਨ. ਸੀ. ਬੀ. ਦੀ ਟੀਮ ਨੇ ਸਮੱਗਲਰਾਂ ਦੀ ਇਸ ਪਹਿਲੀ ਹੀ ਕੋਸ਼ਿਸ਼ ਨੂੰ ਬੁਰੀ ਤਰ੍ਹਾਂ ਨਾਲ ਨਾਕਾਮ ਕਰ ਦਿੱਤਾ ਹੈ। ਆਮ ਤੌਰ ’ਤੇ ਪਾਕਿਸਤਾਨੀ ਸਮੱਗਲਰ ਟਰੈਕਟਰ ਦੀ ਆਇਰਨ ਫੱਟੀ, ਫੈਂਸਿੰਗ ਦੇ ਪਾਰ ਕਿਸੇ ਦਰੱਖਤ, ਟਿਊਬਵੈੱਲ ਜਾਂ ਹੋਰ ਕਿਸੇ ਜ਼ਮੀਨੀ ਚਿੰਨ੍ਹ ਦੇ ਕੋਲ ਹੈਰੋਇਨ ਦਬਾਅ ਦਿੰਦੇ ਸਨ ਜਾਂ ਫਿਰ ਪਾਣੀ ਦੀ ਬੋਤਲ ਵਿਚ ਭਰ ਕੇ ਹੈਰੋਇਨ ਭੇਜਦੇ ਸਨ ਜੋ ਪਲਾਸਟਿਕ ਬੋਤਲ ਵਿਚ ਲੱਸੀ ਵਰਗੀ ਲੱਗਦੀ ਹੈ। ਇਸ ਤਰ੍ਹਾਂ ਦੇ ਨਵੇਂ ਤਰੀਕੇ ਅਪਣਾ ਰਹੇ ਸਨ ਪਰ ਇਹ ਸਾਰੇ ਤਰੀਕੇ ਹੁਣ ਤੱਕ ਅਸਫਲ ਸਾਬਤ ਰਹੇ ਹਨ। ਐਤਵਾਰ ਨੂੰ ਜਿਥੇ ਡੇਢ ਇੰਚ ਦੀ ਪਲਾਸਟਿਕ ਪਾਈਪ ਵਿਚ ਦੋ ਕਿਲੋ ਹੈਰੋਇਨ ਐੱਨ. ਸੀ. ਬੀ. ਨੇ ਫਡ਼ੀ ਉਥੇ ਹੀ ਪਲਾਸਟਿਕ ਦੀਆਂ ਬੋਤਲਾਂ ਵਿਚ ਪੰਜ ਕਿਲੋ ਹੈਰੋਇਨ ਬੀ.ਐੱਸ.ਐੱਫ.  ਵੱਲੋਂ ਬੀ. ਓ. ਪੀ. ਜੋਗਿੰਦਰ  (ਅਬੋਹਰ) ਵਿਚ ਫਡ਼ੀ ਗਈ ਸੀ। 
ਹੱਥ ਨਾਲ ਲਪੇਟੀ ਜਾ ਸਕਦੀ ਹੈ 30 ਫੁੱਟ ਲੰਮੀ  ਪਾਈਪ
ਐੱਨ. ਸੀ. ਬੀ.  ਵੱਲੋਂ ਜਿਸ 30 ਫੁੱਟ ਲੰਮੀ ਪਲਾਸਟਿਕ ਪਾਈਪ ਨੂੰ ਹੈਰੋਇਨ ਦੀ ਖੇਪ ਦੇ ਨਾਲ ਫਡ਼ਿਆ ਗਿਆ ਹੈ ਉਹ ਇੰਨੀ ਲਚਕੀਲੀ ਹੈ ਕਿ ਉਸ ਨੂੰ ਪਾਣੀ ਦੀ  ਟੂਟੀ ਨਾਲ ਪ੍ਰਯੋਗ ਕੀਤੀ ਜਾਣ ਵਾਲੀ  ਆਮ ਪਲਾਸਟਿਕ ਪਾਈਪ ਦੀ ਤਰ੍ਹਾਂ ਆਪਣੀ ਬਾਂਹ ਵਿਚ ਲਪੇਟਿਆ ਜਾ ਸਕਦਾ ਹੈ । ਮੰਨ ਲਓ ਇਲਾਕੇ ਵਿਚ ਖੇਤੀ ਕਰਨ ਵਾਲਾ ਕਿਸਾਨ ਬੀ.ਐੱਸ.ਐੱਫ. ਨੂੰ ਪਾਣੀ ਦੀ ਪਾਈਪ ਦੇ ਬਹਾਨੇ ਚਕਮਾ ਦੇਣ ਦੀ ਕੋਸ਼ਿਸ਼ ਕਰ ਰਿਹਾ ਹੋਵੇ । ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਇਸ ਪਲਾਸਟਿਕ ਪਾਈਪ ਨੂੰ ਬੀ. ਓ. ਪੀ. ਫਾਰਵਰਡ ਕੱਕਡ਼ ਦੇ ਇਲਾਕੇ ਵਿਚ ਹੀ ਇਕ ਬਿਜਲੀ ਦੇ ਟਰਾਂਸਫਾਰਮਰ ਦੇ ਕੋਲ ਛਿਪਾਇਆ ਗਿਆ ਸੀ ਤਾਂ ਕਿ ਇਸ ਨੂੰ ਰਿਸੀਵ ਕਰਨ ਵਾਲਾ ਵਿਅਕਤੀ ਅਾਸਾਨੀ ਨਾਲ ਇਸ  ਨੂੰ ਜ਼ਮੀਨ ਤੋਂ ਕੱਢ ਸਕੇ ਅਤੇ ਉਸ ਨੂੰ ਹੈਰੋਇਨ ਦੀ ਖੇਪ ਹਾਸਲ ਕਰਨ ਵਿਚ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਏ ਇੰਨਾ ਹੀ ਨਹੀਂ ਆਮ ਤੌਰ ਪਾਕਿਸਤਾਨੀ ਸਮੱਗਲਰ ਹੈਰੋਇਨ ਦੀ ਖੇਪ ਨੂੰ ਇਸ ਤਰ੍ਹਾਂ ਨਾਲ ਬਾਰਡਰ ਫੈਂਸਿੰਗ ਦੇ ਪਾਰ ਕਿਸੇ ਨਾ ਕਿਸੇ ਲੈਂਡਮਾਰਕਰਸ ਦੇ ਕੋਲ ਦਬਾਅ ਦਿੰਦੇ ਹਨ ਤਾਂ ਕਿ ਇਸ  ਨੂੰ ਅਾਸਾਨੀ ਨਾਲ ਟਰੇਸ ਕੀਤਾ ਜਾ ਸਕੇ। 
ਟਰੇਸ ਲੋਕੇਸ਼ਨ ਤੋਂ 70 ਕਦਮ ਦੀ ਦੂਰੀ ’ਤੇ ਹੈ ਟਿਊਬਵੈੱਲ
ਜਿਸ ਸਥਾਨ ਤੋਂ ਐੱਨ. ਸੀ. ਬੀ. ਅਤੇ ਬੀ.ਐੱਸ.ਐੱਫ. ਦੀ ਟੀਮ ਨੇ 30 ਫੁੱਟ ਲੰਮੀ ਡੇਢ ਇੰਚ ਮੋਟੀ ਪਲਾਸਟਿਕ ਪਾਈਪ ਅਤੇ ਹੈਰੋਇਨ ਦੀ ਖੇਪ ਨੂੰ ਫਡ਼ਿਆ ਹੈ ਉਸ ਤੋਂ ਬਿਲਕੁੱਲ 70 ਕਦਮ ਦੀ ਦੂਰੀ ’ਤੇ ਇਕ ਪਾਣੀ ਦਾ ਟਿਊਬਵੈੱਲ ਹੈ ਜਿਸ ਦੇ ਨਾਲ ਇਹ ਸੰਭਾਵਨਾ ਵਧਦੀ ਜਾ ਰਹੀ ਹੈ ਕਿ ਕਿਸੇ ਨਾ ਕਿਸੇ ਕਿਸਾਨ ਨੇ ਹੀ ਇਸ ਖੇਪ ਨੂੰ ਰਿਸੀਵ ਕਰਨਾ ਸੀ । 
15 ਫੁੱਟ ਚੌਡ਼ਾ ਬੀ. ਐੱਸ. ਐੱਫ. ਟ੍ਰੈਕ ਵੀ ਇਕ ਪਹਿਲੂ
ਫੈਂਸਿੰਗ ਦੇ ਨਾਲ ਬੀ.ਐੱਸ.ਐੱਫ. ਦੀ ਗਸ਼ਤ ਕਰਨ ਲਈ ਲਗਭਗ 15 ਤੋਂ 20 ਫੁੱਟ ਚੌਡ਼ਾ ਟ੍ਰੈਕ ਬਣਿਆ ਹੋਇਆ ਹੈ ਜਿਸ ’ਤੇ ਬੀ.ਐੱਸ.ਐੱਫ. ਦੇ ਜਵਾਨ ਗਸ਼ਤ ਕਰਦੇ ਰਹਿੰਦੇ ਹਨ। ਐੱਨ. ਸੀ. ਬੀ.  ਵੱਲੋਂ ਇਸ ਐਂਗਲ ਨੂੰ ਵੀ ਵੇਖਿਆ ਜਾ ਰਿਹਾ ਹੈ ਕਿ ਕਿਤੇ ਸਮੱਗਲਰਾਂ ਨੇ ਰਾਤ ਦੇ ਸਮੇਂ ਫੈਂਸਿੰਗ ਅਤੇ ਟ੍ਰੈਕ ਦੇ ਹੇਠੋਂ ਹੀ ਪਲਾਸਟਿਕ ਪਾਈਪ ਕੱਢਣ ਦੀ ਕੋਸ਼ਿਸ਼ ਤਾਂ ਨਹੀਂ ਕੀਤੀ ਹੈ ਹਾਲਾਂਕਿ ਇਸ ਐਂਗਲ ਦੀ ਸੰਭਾਵਨਾ 20 ਫ਼ੀਸਦੀ ਹੀ ਹੈ । 
ਟਰੇਸ ਲੋਕੇਸ਼ਨ ਵਿਚ ਕਿਸਾਨ ਨੇ ਨਹੀਂ ਉਗਾਈ ਫਸਲ
ਆਮ ਤੌਰ ’ਤੇ ਇਸ ਸਮੇਂ ਬਾਰਡਰ ਫੈਂਸਿੰਗ ਦੇ ਦੋਵੇਂ ਹੀ ਪਾਸੇ ਕਿਸਾਨਾਂ ਨੇ ਝੋਨਾ ਦੀ ਫਸਲ ਬੀਜ ਰੱਖੀ ਹੈ ਪਰ ਜਿਸ ਲੋਕੇਸ਼ਨ ਨਾਲ ਐੱਨ. ਸੀ. ਬੀ. ਦੀ ਟੀਮ ਨੇ ਪਲਾਸਟਿਕ ਪਾਈਪ ਵਿਚ ਛੁਪਾਈ ਗਈ ਹੈਰੋਇਨ ਦੀ ਖੇਪ ਨੂੰ ਜ਼ਬਤ ਕੀਤਾ ਹੈ ਉਥੇੇ ਖੇਤੀਬਾਡ਼ੀ ਵਾਲੀ ਜ਼ਮੀਨ ਤਾਂ ਹੈ ਪਰ ਕਿਸਾਨ ਨੇ ਉਸ ’ਤੇ ਕਿਸੇ ਵੀ ਤਰ੍ਹਾਂ ਦੀ ਫਸਲ ਨਹੀਂ ਬੀਜੀ , ਅਜਿਹਾ ਇਸ ਲਈ ਵੀ ਕੀਤਾ ਜਾ ਸਕਦਾ ਹੈ ਤਾਂ ਕਿ ਸਬੰਧਤ ਕਿਸਾਨ ਇਸ ਗੱਲ ਤੋਂ ਬਚ ਸਕੇ ਕਿ ਉਸ ਨੇ ਕੋਈ ਫਸਲ ਨਹੀਂ ਬੀਜੀ  ਅਤੇ ਨਾ ਹੀ ਉਹ ਖੇਤੀ ਕਰਨ ਲਈ ਫੈਂਸਿੰਗ ਪਾਰ ਕਰ ਕੇ ਜਾਂਦਾ ਹੈ ਇਸ ਪਹਿਲੂ ਨੂੰ  ਡੂੰਘਾਈ  ਨਾਲ ਜਾਂਚਿਆ ਜਾ ਰਿਹਾ ਹੈ । 
ਮੋਬਾਇਲ ਲੋਕੇਸ਼ਨ ਅਤੇ ਵਟਸਅੈਪ ਵੀ ਟਰੇਸ ਕਰ ਰਹੀ ਹੈ ਐੱਨ. ਸੀ. ਬੀ.
ਅੰਮ੍ਰਿਤਸਰ ਬਾਰਡਰ  ਅੰਦਰ ਐੱਨ. ਸੀ. ਬੀ. ਦੀ ਟੀਮ ਨੇ ਸੀਮਾਵਰਤੀ ਇਲਾਕਿਆਂ ਵਿਚ ਪ੍ਰਯੋਗ ਕੀਤੇ ਜਾ ਰਹੇ ਮੋਬਾਇਲ ਨੰਬਰਾਂ ਦੇ ਇਲਾਵਾ ਵਟਸਅੈਪ ਨੂੰ ਵੀ ਟਰੇਸ ਕਰਨਾ ਸ਼ੁਰੂ ਕਰ ਦਿੱਤਾ ਹੈ ਆਮਤੌਰ ’ਤੇ ਕਿਸਾਨਾਂ ਦੇ  ਭੇਸ ਵਿਚ ਕੰਮ ਕਰਨ ਵਾਲੇ ਸਮੱਗਲਰ ਪਾਕਿਸਤਾਨੀ ਸਿਮ ਜਾਂ ਫਿਰ ਆਪਣੇ ਮੋਬਾਇਲ ਨੰਬਰਾਂ ਤੋਂ ਵਟਸਅੈਪ ਕਾਲ  ਜ਼ਰੀਏ ਆਪਸ ਵਿਚ ਗੱਲਬਾਤ ਕਰਦੇ ਹਨ ਪਰ ਹੁਣ ਨਵੀਂ ਤਕਨੀਕ ਦਾ ਪ੍ਰਯੋਗ ਕਰਦੇ ਹੋਏ ਵਟਸਅੈਪ ਕਾਲ ਨੂੰ ਵੀ ਟਰੇਸ ਕੀਤਾ ਜਾ ਰਿਹਾ ਹੈ ਅਤੇ ਸੀਮਾਵਰਤੀ ਇਲਾਕਿਆਂ ਦੇ ਮੋਬਾਇਲ ਨੰਬਰ ਤਾਂ ਰਾਡਾਰ ’ਤੇ ਪਹਿਲਾਂ ਤੋਂ ਹੀ ਹਨ। 
ਫਾਰਵਰਡ ਕੱਕਡ਼ ਵਿਚ ਖੇਤੀ ਕਰਨ ਵਾਲੇ ਕਿਸਾਨਾਂ ਦੀ ਮੰਗੀ ਲਿਸਟ
ਐੱਨ. ਸੀ. ਬੀ. ਦੀ ਟੀਮ ਨੇ ਇਕ ਵਾਰ ਫਿਰ ਤੋਂ ਬੀ. ਓ. ਪੀ. ਫਾਰਵਰਡ ਕੱਕਡ਼ ਵਿਚ ਫੈਂਸਿੰਗ ਦੇ ਪਾਰ ਖੇਤੀਬਾਡ਼ੀ ਕਰਨ ਵਾਲੇ ਕਿਸਾਨਾਂ ਦੀ ਬੀ.ਐੱਸ.ਐੱਫ. ਤੋਂ ਲਿਸਟ ਮੰਗੀ ਹੈ ਇਸ ਵਿਚ ਮੁੱਖ ਰੂਪ ’ਚ ਟਰੇਸ ਲੋਕੇਸ਼ਨ ਵਾਲੀ ਜ਼ਮੀਨ ’ਤੇ ਖੇਤੀਬਾਡ਼ੀ ਕਰਨ ਵਾਲੇ ਕਿਸਾਨ ਦਾ ਨਾਂ ਮੰਗਿਆ ਗਿਆ ਹੈ ਤਾਂ ਕਿ ਉਨ੍ਹਾਂ  ਤੋਂ ਪੁੱਛਗਿੱਛ ਕੀਤੀ ਜਾ ਸਕੇ ਹਾਲਾਂਕਿ ਬੀ. ਓ. ਪੀ. ਰੀਅਰ ਕੱਕਡ਼ ਦੇ ਇਲਾਕੇ ਵਿਚ ਹੀ ਦਸ ਆਇਰਨ ਫੱਟੀ ਵਿਚ ਹੈਰੋਇਨ ਦੀ ਖੇਪ ਫਡ਼ੇ ਜਾਣ ਦੇ ਮਾਮਲੇ ਵਿਚ ਅਜੇ ਤੱਕ ਕੋਈ ਵੀ ਕਿਸਾਨ ਐੱਨ. ਸੀ. ਬੀ. ਦੇ ਸਾਹਮਣੇ ਪੇਸ਼ ਨਹੀਂ ਹੋਇਆ ਹੈ। ਵਿਭਾਗ  ਵੱਲੋਂ ਸਬੰਧਤ ਕਿਸਾਨਾਂ ਦੀ ਪ੍ਰਾਪਰਟੀ ਜ਼ਬਤ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। 
ਸੱਕੀ ਨਾਲਾ ਪਾਰ ਕਰ ਕੇ ਖੇਤੀ ਕਰਨ ਜਾਂਦੇ ਹਨ ਕਿਸਾਨ
ਬੀ.ਓ.ਪੀ. ਫਾਰਵਰਡ ਕੱਕਡ਼ ਦੀ ਗੱਲ ਕਰੀਏ ਤਾਂ ਇਸ ਇਲਾਕੇ ਵਿਚ ਜਿਥੇ ਸੱਕੀ ਨਾਲਾ ਹੈ ਉਥੇ ਹੀ ਸਰਕੰਡਾ ਵੀ ਖਡ਼੍ਹਾ ਹਨ ਕੁੱਝ ਇਲਾਕੇ ਵਿਚ ਖੇਤੀਬਾਡ਼ੀ ਕਰਨ ਵਾਲੀ ਜ਼ਮੀਨ ਹੈ ਜਿਥੇ ਕਿਸਾਨ ਨਾਲੇ ਨੂੰ ਪਾਰ ਕਰ ਕੇ ਖੇਤੀਬਾਡ਼ੀ ਕਰਨ ਜਾਂਦੇ ਹਨ।   


Related News