ਮੈੱਕਡੋਨਲਡ ਨੇ ਪਲਾਸਟਿਕ ਦੀਆਂ ਵਸਤਾਂ 'ਤੇ ਲਗਾਈ ਪਾਬੰਦੀ

Sunday, Jun 10, 2018 - 06:12 PM (IST)

ਜਲੰਧਰ/ਚੰਡੀਗੜ੍ਹ (ਸੁਧੀਰ)— ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸ਼ਹਿਰ 'ਚ ਪਲਾਸਟਿਕ ਵਸਤਾਂ 'ਤੇ ਦਿੱਤੇ ਗਏ ਪਾਬੰਦੀ ਦੇ ਹੁਕਮਾਂ ਤੋਂ ਬਾਅਦ ਮੈੱਕਡਾਨਲਡ ਨੇ ਵੀ ਸ਼ਹਿਰ ਭਰ 'ਚ ਆਪਣੀਆਂ ਬ੍ਰਾਂਚਾਂ 'ਚ ਪਲਾਸਟਿਕ ਵਸਤਾਂ 'ਤੇ ਪੂਰਨ ਤੌਰ 'ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਸਭ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਕੀਤਾ ਜਾ ਰਿਹਾ ਹੈ ਅਤੇ ਪਲਾਸਟਿਕ ਦੀ ਵਰਤੋਂ ਨਾਲ ਹੋਣ ਵਾਲੇ ਨੁਕਸਾਨ ਦੇ ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਮੈੱਕਡੋਨਲਡ ਆਪਣੇ ਆਉਣ ਵਾਲੇ ਗਾਹਕਾਂ ਨੂੰ ਕੋਲਡ ਪਲਾਸਟਿਕ ਦੇ ਸਟੋਅ ਦੇਣੇ ਬੰਦ ਕਰ ਦਿੱਤੇ ਹਨ। 
ਮੈੱਕਡੋਨਲਡ ਵੱਲੋਂ ਹੁਣ ਗਾਹਕਾਂ ਨੂੰ ਕੋਲਡ ਡ੍ਰਿੰਕ ਓਪਨ ਗਿਲਾਸਾਂ 'ਚ ਦਿੱਤੀ ਜਾ ਰਹੀ ਹੈ। ਪਹਿਲਾਂ ਉਨ੍ਹਾਂ ਵੱਲੋਂ ਗਾਹਕਾਂ ਨੂੰ ਕੋਲਡ ਡ੍ਰਿੰਕ ਸਟ੍ਰਾ ਵਾਲੇ ਗਿਲਾਸਾਂ 'ਚ ਦਿੱਤੀ ਜਾਂਦੀ ਸੀ। ਜਾਗਰੂਕਤਾ ਦੀ ਕਮੀ ਦੇ ਕਾਰਨ ਲੋਕਾਂ ਵੱਲੋਂ ਸਟ੍ਰਾ ਵਾਲੇ ਗਿਲਾਸਾਂ ਦੀ ਮੰਗ ਕੀਤੀ ਜਾ ਰਹੀ ਹੈ ਪਰ ਮੈੱਕਡੋਨਲਡ ਦੇ ਸਟਾਫ ਵੱਲੋਂ ਗਾਹਕਾਂ ਨੂੰ ਪਲਾਸਟਿਕ 'ਤੇ ਲੱਗੀ ਪਾਬੰਦੀ ਅਤੇ ਇਸ ਨਾਲ ਹੋਣ ਵਾਲੇ ਨੁਕਸਾਨ ਸਬੰਧੀ ਜਾਗਰੂਕ ਕਰਕੇ ਉਕਤ ਗਿਲਾਸ ਦੇਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ।


Related News