ਘਰ ਦੇ ਚੋਬਾਰੇ 'ਤੇ ਆਇਆ ਕਬੂਤਰ ਨਹੀਂ ਦਿੱਤਾ ਤਾਂ ਤੇਜ਼ਧਾਰ ਹਥਿਆਰਾਂ ਨਾਲ ਕਰ ਦਿੱਤਾ ਕਤਲ

Sunday, Jan 31, 2021 - 01:48 PM (IST)

ਘਰ ਦੇ ਚੋਬਾਰੇ 'ਤੇ ਆਇਆ ਕਬੂਤਰ ਨਹੀਂ ਦਿੱਤਾ ਤਾਂ ਤੇਜ਼ਧਾਰ ਹਥਿਆਰਾਂ ਨਾਲ ਕਰ ਦਿੱਤਾ ਕਤਲ

ਅਮਰਗੜ੍ਹ  (ਜ.ਬ.)- ਘਰ ’ਚ ਚੁਬਾਰੇ 'ਤੇ ਆਇਆ ਕਬੂਤਰ ਵਾਪਸ ਨਾ ਦੇਣ 'ਤੇ ਪਿੰਡ ਦੇ ਹੀ 3 ਨੌਜਵਾਨਾਂ ਨੇ ਰਣਬੀਰ (33) ਦਾ ਹਥਿਆਰਾਂ ਨਾਲ ਕਤਲ ਕਰ ਦਿੱਤਾ। ਥਾਣਾ ਅਮਰਗੜ੍ਹ ਪੁਲਸ ਨੂੰ ਦਿੱਤੇ ਬਿਆਨਾਂ ’ਚ ਮ੍ਰਿਤਕ ਦੀ ਪਤਨੀ ਸ਼ਰਨਜੀਤ ਕੌਰ ਨੇ ਕਿਹਾ ਕਿ ਮੇਰੇ ਪਤੀ ਰਣਵੀਰ ਸਿੰਘ ਉਰਫ ਰਾਣਾ ਪੁੱਤਰ ਕੁਲਵਿੰਦਰ ਸਿੰਘ ਨੂੰ ਬੀਤੀ ਸ਼ਾਮ ਕੁਝ ਵਿਅਕਤੀਆਂ ਨੇ ਆਵਾਜ਼ ਮਾਰ ਕੇ ਘਰ ਤੋਂ ਬਾਹਰ ਬੁਲਾਇਆ ਅਤੇ ਫਿਰ ਉਸਨੇ ਅੰਦਰ ਆ ਕੇ ਕਿਹਾ ਕਿ ਮੈਂ ਮੋਟਰ ’ਤੇ ਕੁਝ ਦਿਨ ਪਹਿਲਾਂ ਹੋਏ ਝਗੜੇ ਸਬੰਧੀ ਗੱਲਬਾਤ ਕਰਨ ਜਾ ਰਿਹਾ ਹਾਂ।

ਇਹ ਵੀ ਪੜ੍ਹੋ : ਬਠਿੰਡਾ ’ਚ ਸਕੇ ਭਰਾਵਾਂ ਨੇ ਸੱਬਲਾਂ ਨਾਲ ਕੁੱਟ-ਕੁੱਟ ਕਤਲ ਕੀਤੀ ਨੌਜਵਾਨ ਕੁੜੀ

ਕੁਝ ਸਮੇਂ ਬਾਅਦ ਹੀ ਮੇਰੇ ਘਰ ਆ ਕੇ ਬਲਜਿੰਦਰ ਸਿੰਘ ਨੇ ਦੱਸਿਆ ਕਿ ਕੁਝ ਵਿਅਕਤੀ ਤੁਹਾਡੀ ਮੋਟਰ ਨੂੰ ਮੁੜਨ ਵਾਲੀ ਪਹੀ ’ਤੇ ਬਰਸੀਮ ਦੇ ਖੇਤ ’ਚ ਰਣਬੀਰ ਦੀ ਹਥਿਆਰਾਂ ਨਾਲ ਕੁੱਟ-ਮਾਰ ਕਰ ਰਹੇ ਹਨ । ਉਕਤ ਨੇ ਦੱਸਿਆ ਕਿ ਜਦੋਂ ਮੈਂ ਆਪਣੇ ਭਰਾ ਨੂੰ ਨਾਲ ਲੈ ਕੇ ਘਟਨਾ ਸਥਾਨ ’ਤੇ ਪਹੁੰਚੀ ਤਾਂ ਦੇਖਿਆ ਰਣਬੀਰ ਦੀ ਗੁਰਪ੍ਰੀਤ ਸਿੰਘ, ਕਮਲ ਤੇ ਗੁਰਬਖਸ਼ ਸਿੰਘ ਸਮੇਤ ਕੁਝ ਅਣਪਛਾਤੇ ਵਿਅਕਤੀ ਕੁੱਟ-ਮਾਰ ਕਰ ਰਹੇ ਸਨ ਜੋ ਮੇਰੇ ਵੱਲੋਂ ਰੌਲਾ ਪਾਉਣ ’ਤੇ ਭੱਜ ਗਏ। ਅਸੀਂ ਜ਼ਖ਼ਮੀ ਹਾਲਤ ’ਚ ਰਣਬੀਰ ਨੂੰ ਲੈ ਕੇ ਅਮਰਗੜ੍ਹ ਹਸਪਤਾਲ ’ਚ ਪਹੁੰਚੇ ਜਿੱਥੋਂ ਡਾਕਟਰ ਨੇ ਗੇਟ ਤੋਂ ਹੀ ਸਿਵਲ ਹਸਪਤਾਲ ਮਾਲੇਰਕੋਟਲਾ ਭੇਜ ਦਿੱਤਾ ਜਿੱਥੇ ਉਸ ਦੀ ਮੌਤ ਹੋ ਗਈ । ਮੁਲਜ਼ਮਾਂ ਨੇ ਕੁਝ ਦਿਨ ਪਹਿਲਾਂ ਵੀ ਮ੍ਰਿਤਕ ਨਾਲ ਕੁੱਟਮਾਰ ਕੀਤੀ ਸੀ। ਪਤਨੀ ਮੁਤਾਬਕ ਗੁਰਪ੍ਰੀਤ ਸਿੰਘ ਉਰਫ ਪ੍ਰੀਤ ਦਾ ਕਬੂਤਰ ਉਨ੍ਹਾਂ ਘਰ ਆਇਆ ਸੀ। ਰਣਬੀਰ ਕਬੂਤਰਾਂ ਦਾ ਸ਼ੌਕੀਨ ਸੀ, ਕਬੂਤਰ ਨਹੀਂ ਦੇਣ 'ਤੇ ਗੁਰਪ੍ਰੀਤ, ਕਮਲ, ਜਰਨੈਲ ਸਿੰਘ ਤੇ ਗੁਰਬਖਸ਼ ਸਿੰਘ ਉਰਫ ਜੋਨੀ ਰਣਬੀਰ ਨੂੰ ਬਹਾਨਾ ਬਣਾ ਕੇ ਪਹਿਲਾਂ ਬਾਹਰ ਬੁਲਾਇਆ ਅਤੇ ਫਿਰ ਕੁੱਟਮਾਰ ਕਰਕੇ ਕਤਲ ਕਰ ਦਿੱਤਾ।

ਇਹ ਵੀ ਪੜ੍ਹੋ : ਲੁਧਿਆਣਾ ਦੀ ਸਬਜ਼ੀ ਮੰਡੀ ’ਚ ਹੁੰਦਾ ਕਾਲਾ ਧੰਦਾ, ਸ਼ਾਮ ਢਲਦੇ ਹੀ ਬਣ ਜਾਂਦੀ ਜਿਸਮ ਫਰੋਸ਼ੀ ਦਾ ਅੱਡਾ

ਘਟਨਾ ਦਾ ਪਤਾ ਲੱਗਦਿਆਂ ਹੀ ਐੱਸ. ਪੀ. ਅਮਨਦੀਪ ਸਿੰਘ , ਡੀ. ਐੱਸ. ਪੀ. ਰਾਜਨ ਸ਼ਰਮਾ, ਥਾਣਾ ਮੁਖੀ ਸੁਖਦੀਪ ਸਿੰਘ ਅਤੇ ਫੋਰੈਂਸਿਕ ਟੀਮ ਨੇ ਘਟਨਾ ਸਥਾਨ ’ਤੇ ਪਹੁੰਚ ਕੇ ਬਾਰੀਕੀ ਨਾਲ ਜਾਂਚ ਕੀਤੀ । ਥਾਣਾ ਮੁਖੀ ਸੁਖਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਦੇ ਬਿਆਨਾਂ ਦੇ ਆਧਾਰ ’ਤੇ ਕਥਿਤ ਮੁਲਜ਼ਮਾਂ ਖ਼ਿਲਾਫ਼ ਮੁਕੱਦਮਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਹੈ।

ਇਹ ਵੀ ਪੜ੍ਹੋ : ਰੋਪੜ ਦੇ ਨਾਮੀ ਹੋਟਲ ’ਚ 15 ਸਾਲਾ ਕੁੜੀ ਦੀ ਲਾਸ਼ ਮਿਲਣ ਨਾਲ ਫੈਲੀ ਸਨਸਨੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News