ਖੜ੍ਹੇ ਟਰਾਲੇ ''ਚ ਵੱਜੀ ਪਿਕਅਪ ਗੱਡੀ, ਇਕ ਦੀ ਮੌਤ

10/20/2020 2:56:53 PM

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਰਿਣੀ, ਖ਼ੁਰਾਣਾ): ਸਥਾਨਕ ਕੋਟਕਪੂਰਾ ਰੋਡ ਵਿਖੇ ਸਥਿਤ ਸਟਾਰ ਵਿਊ ਹੋਟਲ ਦੇ ਨੇੜੇ ਇਕ ਸੜਕੀ ਹਾਦਸੇ 'ਚ ਇੱਕ ਵਿਅਕਤੀ ਦੀ ਮੌਤ ਤੇ ਇਕ ਦੇ ਜ਼ਖਮੀ ਹੋਣ ਦਾ ਸਮਾਚਾਰ ਹੈ।ਮ੍ਰਿਤਕ ਰਾਜਸਥਾਨ ਦੇ ਜ਼ਿਲ੍ਹਾ ਗੰਗਾਨਗਰ ਨਾਲ ਸਬੰਧਿਤ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰ ਦੇ ਕਰੀਬ 4 ਵਜੇ ਇਕ ਪਿਕਅਪ ਗੱਡੀ ਸ੍ਰੀ ਮੁਕਤਸਰ ਸਾਹਿਬ ਤੋਂ ਕੋਟਕਪੂਰਾ ਵੱਲ ਜਾ ਰਹੀ ਸੀ, ਜੋ ਰਸਤੇ ਵਿਚ ਉਕਤ ਜਗ੍ਹਾ 'ਤੇ ਖੜ੍ਹੇ ਇਕ ਟਰਾਲੇ ਨਾਲ ਅਚਾਨਕ ਟਕਰਾਅ ਗਈ।

ਇਹ ਵੀ ਪੜ੍ਹੋ: ਧੀ ਨੇ ਕੈਪਟਨ ਅੱਗੇ ਲਾਈ ਮ੍ਰਿਤਕ ਮਾਂ-ਪਿਓ ਲਈ ਇਨਸਾਫ਼ ਦੀ ਗੁਹਾਰ, ਕਿਹਾ-'ਸੰਦੀਪ ਕੌਰ ਨੇ ਮੈਨੂੰ ਅਨਾਥ ਕਰ ਦਿੱਤਾ'

ਹਾਦਸਾ ਇੰਨਾਂ ਜ਼ਿਆਦਾ ਭਿਆਨਕ ਸੀ ਕਿ ਗੱਡੀ 'ਚ ਸਵਾਰ ਬਲਜਿੰਦਰ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਸਜਾਵਲਪੁਰ ਜ਼ਿਲ੍ਹਾ ਗੰਗਾਨਗਰ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਉਸਦੇ ਸਾਥੀ ਗੁਰਦੀਪ ਸਿੰਘ ਉਰਫ ਦੀਪੂ ਪੁੱਤਰ ਭੋਲਾ ਸਿੰਘ ਹਿਦੂਮਲ ਕੋਟ, ਜੋ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਸੀ, ਨੂੰ ਤੁਰੰਤ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸਦੀ ਹਾਲਤ ਗੰਭੀਰ ਹੋਣ ਕਰਕੇ ਉਸਨੂੰ ਫਰੀਦਕੋਟ ਲਈ ਰੈਫਰ ਕਰ ਦਿੱਤਾ ਗਿਆ ਹੈ। ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਸਦਰ ਦੀ ਪੁਲਸ ਟੀਮ ਨੇ ਮੌਕੇ 'ਤੇ ਆ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।


Shyna

Content Editor Shyna