ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਸੌਂਪੀਆਂ ਗਈਆਂ ਡਰਾਫਟ ਪਬਲੀਕੇਸ਼ਨ ਦੀਆਂ ਸੀ. ਡੀਜ਼

Tuesday, Dec 17, 2019 - 08:33 AM (IST)

ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਸੌਂਪੀਆਂ ਗਈਆਂ ਡਰਾਫਟ ਪਬਲੀਕੇਸ਼ਨ ਦੀਆਂ ਸੀ. ਡੀਜ਼

ਚੰਡੀਗੜ੍ਹ : ਫੋਟੋ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਸਬੰਧੀ ਚੱਲ ਰਹੇ ਪ੍ਰੋਗਰਾਮ ਅਧੀਨ ਇਥੇ ਪੰਜਾਬ ਦੇ ਮੁੱਖ ਚੋਣ ਅਫ਼ਸਰ ਡਾ. ਐਸ. ਕਰੁਣਾ ਰਾਜੂ ਨੇ ਸੂਬੇ ਦੀਆਂ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਡਰਾਫਟ ਪਬਲੀਕੇਸ਼ਨ ਦੀਆਂ ਸੀ. ਡੀਜ਼ ਸੌਂਪੀਆਂ। ਇਸ ਮੌਕੇ ਬੋਲਦਿਆ ਡਾ. ਰਾਜੂ ਨੇ ਕਿਹਾ ਕਿ 01. 01. 2020  ਨੂੰ ਵੋਟਰ ਵਜੋਂ ਨਾਮ ਦਰਜ ਕਰਵਾਉਣ ਲਈ ਯੋਗ ਹੋਣ ਵਾਲੇ ਯੋਗ ਵੋਟਰਾਂ ਦੇ ਨਾਮ ਦਰਜ ਕਰਨ ਲਈ ਵੋਟਰ ਫ਼ੋਟੋ ਸੂਚੀ 'ਚ ਵਿਸ਼ੇਸ਼ ਸੋਧਾਂ ਕਰਨ ਸਬੰਧੀ ਪ੍ਰਕਿਰਿਆ 16 ਅਗਸਤ, 2019 ਤੋਂ ਸ਼ੁਰੂ ਕੀਤੀ ਗਈ ਸੀ ਅਤੇ ਇਹ 30.11.2019 ਤੱਕ ਜਾਰੀ ਰਹੀ ਅਤੇ ਬੀਤੇ ਦਿਨ ਇੰਟੀਗ੍ਰੇਟਡ ਡਰਾਫਟ ਪਬਲੀਕੇਸ਼ਨ ਦੀ ਮਿਤੀ ਸੀ।

ਉਨ੍ਹਾਂ ਕਿਹਾ ਤਰੁੱਟੀਆਂ 'ਤੇ ਇਤਰਾਜ਼ ਮਿਤੀ 16.12.2019 ਤੋਂ 15.01.2020 ਤੱਕ ਲਏ ਜਾਣਗੇ। ਤਰੁੱਟੀਆਂ 'ਤੇ ਇਤਰਾਜ਼ ਸਬੰਧੀ ਪ੍ਰਾਪਤ ਅਰਜ਼ੀਆਂ ਦਾ ਨਿਪਟਾਰਾ 27 ਜਨਵਰੀ, 2020 ਤੱਕ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਵੋਟਰ ਸੂਚੀਆਂ ਦੀ ਅੰਤਿਮ ਛਪਾਈ 7-02-2020 ਨੂੰ ਕਰ ਦਿੱਤੀ ਜਾਵੇਗੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾ. ਰਾਜੂ ਨੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਆਪਣੇ (ਬੂਥ ਲੈਵਲ ਏਜੰਟ) ਬੀ. ਐਲ. ਏ. ਨਿਯੁਕਤ ਕਰਨ ਦੀ ਵੀ ਅਪੀਲ ਕੀਤੀ।


author

Babita

Content Editor

Related News