ਕੈਪਟਨ ਦੀ ਗਰੁੱਪ 'ਚ ਫੋਟੋ ਵਾਇਰਲ ਕਰਨ ਦੇ ਮਾਮਲੇ 'ਚ ਅਧਿਆਪਕ ਮੁਅੱਤਲ

Friday, Dec 06, 2019 - 11:37 AM (IST)

ਕੈਪਟਨ ਦੀ ਗਰੁੱਪ 'ਚ ਫੋਟੋ ਵਾਇਰਲ ਕਰਨ ਦੇ ਮਾਮਲੇ 'ਚ ਅਧਿਆਪਕ ਮੁਅੱਤਲ

ਗੁਰਦਾਸਪੁਰ - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਵੱਟਸਐਪ ਗਰੁੱਪ 'ਚ ਫੋਟੋ ਵਾਇਰਲ ਕਰਨ ਦੇ ਮਾਮਲੇ 'ਚ ਅਧਿਆਪਕ ਗੁਰਮੀਤ ਸਿੰਘ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਫੋਟੋ ਵਾਇਰਲ ਕਰਨ ਦੇ ਮਾਮਲੇ ਦੀ ਜਾਂਚ ਗੁਰਦਾਸਪੁਰ ਦੇ ਡੀ.ਸੀ. ਵਿਪੁਲ ਉਜਵਲ ਵਲੋਂ ਕੀਤੀ ਜਾ ਰਹੀ ਸੀ, ਜਿਸ ਦੇ ਆਧਾਰ 'ਤੇ ਜ਼ਿਲਾ ਸਿੱਖਿਆ ਅਧਿਕਾਰੀ ਪ੍ਰਾਇਮਰੀ ਨੇ ਅਧਿਆਪਕ ਦੇ ਖਿਲਾਫ ਕਾਰਵਾਈ ਕੀਤੀ। ਜ਼ਿਕਰਯੋਗ ਹੈ ਕਿ ਗੁਰਦਾਸਪੁਰ ਦੇ ਡੀ.ਸੀ. ਵਿਪੁਲ ਉੱਜਵਲ ਨੇ ਸਿੱਖਿਆ ਵਿਭਾਗ ਨਾਲ ਜੁੜੇ ਅਧਿਆਪਕਾਂ ਤੇ ਅਧਿਕਾਰੀਆਂ ਦਾ ਵੱਟਸਐਪ ਗਰੁੱਪ ਬਣਾਇਆ ਸੀ, ਜਿਸ 'ਚ ਕਲਾ, ਸੰਗੀਤ ਤੇ ਸਾਹਿਤ ਨਾਲ ਸਬੰਧਤ ਚੰਗੇ ਵਿਚਾਰਾਂ ਨੂੰ ਸਾਂਝਾ ਕੀਤਾ ਜਾ ਰਿਹਾ ਸੀ।

ਗਰੁੱਪ 'ਚ ਸ਼ਾਮਲ ਸਰਕਾਰੀ ਪ੍ਰਾਇਮਰੀ ਸਕੂਲ ਆਲੇਚੱਕ ਦੇ ਹੈੱਡਟੀਚਰ ਗੁਰਮੀਤ ਸਿੰਘ ਨੇ ਕੈਪਟਨ ਦੀ ਵਾਇਰਲ ਹੋਈ ਫੋਟੋ ਨੂੰ ਗਰੁੱਪ 'ਚ ਫਾਰਵਰਡ ਕਰ ਦਿੱਤਾ। ਫਾਰਵਰਡ ਕੀਤੀ ਫੋਟੋ ਮੁੱਖ ਮੰਤਰੀ ਵਲੋਂ 9 ਨਵੰਬਰ ਨੂੰ ਕਰਤਾਰਪੁਰ ਸਾਹਿਬ ਲਾਂਘੇ ਦੇ ਉਦਘਾਟਨ ਪਿਛੋਂ ਲੰਗਰ ਛੱਕਣ ਦੀ ਸੀ, ਜਿਸ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਹਰਸਿਮਰਤ ਕੌਰ ਬਾਦਲ, ਸੁਨੀਲ ਜਾਖੜ ਤੇ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਲੰਗਰ ਛੱਕਦੇ ਦਿਖਾਈ ਦੇ ਰਹੇ ਹਨ।ਤਸਵੀਰ 'ਚ ਜਿਥੇ ਬਾਕੀ ਆਗੂ ਜ਼ਮੀਨ 'ਤੇ ਬਰਤਨ ਰੱਖ ਕੇ ਲੰਗਰ ਖਾਂ ਰਹੇ ਹਨ, ਉਥੇ ਮੁੱਖ ਮੰਤਰੀ ਇਕ ਟੇਬਲ ਸਾਹਮਣੇ ਰੱਖ ਕੇ ਲੰਗਰ ਛਕਦੇ ਦਿਖਾਈ ਦੇ ਰਹੇ ਹਨ। ਉਕਤ ਅਧਿਆਪਕ ਨੇ ਸਰਕਾਰੀ ਗਰੁੱਪ 'ਚ ਫਾਰਵਰਡ ਕੀਤੀ ਫੋਟੋ ਨਾਲ ਟਿੱਪਣੀ ਕਰਕੇ ਲਿਖਿਆ ਸੀ ਕਿ 'ਕੈਪਟਨ ਗੁਰੂ ਘਰ ਜਾ ਕੇ ਵੀ ਮੋਤੀ ਮਹਿਲ ਵਾਲੀ ਫਿਲੰਗ ਲੈਂਦੇ ਹਨ।'  

ਅਧਿਆਪਕ ਦੀ ਟਿੱਪਣੀ ਪਿੱਛੋਂ ਗਰੁੱਪ ਦੇ ਐਡਮਿਨ ਡੀ.ਸੀ. ਤੁਰੰਤ ਹਰਕਤ 'ਚ ਆਏ ਅਤੇ ਉਨ੍ਹਾਂ ਅਧਿਆਪਕ ਦੀ ਸਖ਼ਤ ਲਫਜ਼ਾਂ 'ਚ ਝਾੜ ਝੰਬ ਕਰਦਿਆਂ ਕਿਹਾ ਕਿ ਅਜਿਹੀ ਟਿਪਣੀ ਸਹਿਣਯੋਗ ਨਹੀਂ। ਸਰਕਾਰੀ ਕਰਮਚਾਰੀਆਂ ਨੂੰ ਵਿਭਾਗੀ ਮਰਿਆਦਾ 'ਚ ਰਹਿਣਾ ਪਵੇਗਾ। ਇਸ ਪਿੱਛੋਂ ਅਧਿਆਪਕ ਨੇ ਤੁਰੰਤ ਗਰੁੱਪ 'ਚ ਮੁਆਫ਼ੀ ਮੰਗ ਲਈ ਪਰ ਡੀ.ਸੀ. ਨੇ ਗਰੁੱਪ ਲੈਫਟ ਕਰ ਦਿੱਤਾ। ਡੀਸੀ ਦੇ ਗਰੁੱਪ ਛੱਡਣ ਪਿੱਛੋਂ ਬਾਕੀ ਅਧਿਕਾਰੀਆਂ ਨੇ ਵੀ ਗਰੁੱਪ ਲੈਫਟ ਕਰਨਾ ਸ਼ੁਰੂ ਕਰ ਦਿੱਤਾ। ਇਸ ਪਿੱਛੋਂ ਮਾਮਲੇ ਦੀ ਜਾਂਚ ਡੀਈਓ ਸੈਕੰਡਰੀ ਰਾਕੇਸ਼ ਬਾਲਾ ਨੂੰ ਸੌਂਪੀ ਗਈ।


author

rajwinder kaur

Content Editor

Related News