ਫਿਲੌਰ ਵਿਖੇ ਸਮੱਗਲਰ ਦੇ ਘਰ ਪੁਲਸ ਦੀ ਛਾਪੇਮਾਰੀ, ਮਿਲੇ ਨੋਟਾਂ ਦੇ ਭਰੇ ਬੈਗ ਅਤੇ 21 ਤੋਲੇ ਸੋਨਾ

04/11/2022 4:57:03 PM

ਫਿਲੌਰ (ਭਾਖੜੀ)- ਫਿਲੌਰ ਪੁਲਸ ਨੇ ਐਤਵਾਰ ਫਿਰ ਸਮੱਗਲਰ ਵਿਜੇ ਦੇ ਇਕ ਹੋਰ ਬੰਦ ਪਏ ਘਰ ’ਚ ਛਾਪੇਮਾਰੀ ਕਰਕੇ ਉਥੋਂ 16 ਲੱਖ 53 ਹਜ਼ਾਰ ਰੁਪਏ, 21 ਤੋਲੇ ਸੋਨੇ ਦੇ, 1 ਕਿਲੋ 850 ਗ੍ਰਾਮ ਚਾਂਦੀ ਦੇ ਗਹਿਣੇ ਅਤੇ 18 ਮੋਬਾਇਲ ਫੋਨ ਬਰਾਮਦ ਕੀਤੇ। ‘ਜਗ ਬਾਣੀ’ ਵਿਚ ਖ਼ਬਰ ਛਪਣ ਤੋਂ ਬਾਅਦ ਪੁਲਸ ਨੂੰ ਐਤਵਾਰ ਆਪਣੇ ਕੰਮ ’ਚ ਪਾਰਦਰਸ਼ਤਾ ਲਿਆਉਣੀ ਪਈ। ਬੀਤੇ ਦਿਨੀਂ ਜੋ ਪੁਲਸ ਮੀਡੀਆ ਤੋਂ ਦੂਰੀ ਬਣਾ ਰਹੀ ਸੀ, ਐਤਵਾਰ ਮੀਡੀਆ ਦੀ ਮੌਜੂਦਗੀ ’ਚ ਛਾਪੇਮਾਰੀ ਕੀਤੀ ਗਈ।

ਸੂਚਨਾ ਮੁਤਾਬਕ ਬੀਤੇ ਦਿਨ ਪੁਲਸ ਵੱਲੋਂ ਸ਼ਰਾਬ ਸਮੱਗਲਰ ਦੇ ਘਰ ਕੀਤੀ ਗਈ ਛਾਪੇਮਾਰੀ ਤੋਂ ਬਾਅਦ ਮਾਮਲਾ ਸੋਸ਼ਲ ਮੀਡੀਆ ’ਤੇ ਉਸ ਸਮੇਂ ਤੂਲ ਫੜਨ ਲੱਗ ਪਿਆ, ਜਦੋਂ ਲੋਕਾਂ ਨੇ ਪੁਲਸ ਦੀ ਕਾਰਜਸ਼ੈਲੀ ’ਤੇ ਉਂਗਲਾ ਚੁੱਕਣੀਆਂ ਸ਼ੁਰੂ ਕਰ ਦਿੱਤੀਆਂ ਕਿ ਪੁਲਸ ਨੇ ਸਮੱਗਲਰ ਦੇ ਘਰੋਂ ਜੋ 3 ਬੈਗ ਬਰਾਮਦ ਕੀਤੇ ਹਨ, ਉਹ ਸੋਨੇ ਦੇ ਗਹਿਣਿਆਂ ਅਤੇ ਰੁਪਇਆਂ ਨਾਲ ਭਰੇ ਹੋਏ ਸਨ। ਦੇਰ ਸ਼ਾਮ ਡੀ. ਐੱਸ. ਪੀ. ਹਰਨੀਲ ਸਿੰਘ ਨੇ ਮੀਡੀਆ ਨੂੰ ਮਿਲ ਕੇ ਦੱਸਿਆ ਕਿ ਉਨ੍ਹਾਂ ਬੈਗਾਂ ’ਚ 5 ਲੱਖ 35 ਹਜ਼ਾਰ ਹੀ ਮਿਲੇ ਹਨ ਤਾਂ ਉਸੇ ਸਮੇਂ ਸਮੱਗਲਰ ਵਿਜੇ ਦੀਆਂ ਦੋਵੇਂ ਭੈਣਾਂ ਮੋਨਿਕਾ ਅਤੇ ਸਲਮਾ ਦੇ ਕਹਿਣ ਮੁਤਾਬਕ ਪੁਲਸ ਉਨ੍ਹਾਂ ਰੁਪਇਆਂ ਤੋਂ ਇਲਾਵਾ ਉਸ ਦਾ 3 ਲੱਖ ਰੁਪਇਆ ਅਤੇ ਅੱਧਾ ਕਿਲੋ ਸੋਨਾ ਵੀ ਚੁੱਕ ਕੇ ਲੈ ਗਈ, ਜਿਸ ਦੇ ਉਸ ਕੋਲ ਸਬੂਤ ਵੀ ਹਨ। ਉਕਤ ਖ਼ਬਰ ਛਪਣ ਤੋਂ ਬਾਅਦ ਪੁਲਸ ਦੀ ਕਿਰਕਿਰੀ ਹੋਈ, ਜਿਸ ਮਾਮਲੇ ਨੂੰ ਪੁਲਸ ਹਲਕੇ ਨਾਲ ਲੈ ਰਹੀ ਸੀ, ਉਸ ਦੇ ਤਾਰ ਹਰਿਆਣਾ ਦੇ ਸ਼ਹਿਰ ਅੰਬਾਲਾ ਨਾਲ ਜੁੜੇ ਨਿਕਲੇ।

ਇਹ ਵੀ ਪੜ੍ਹੋ: ਪੰਜਾਬ ਕਾਂਗਰਸ ਦਾ ਅਧਿਕਾਰਤ ਟਵਿੱਟਰ ਅਕਾਊਂਟ ਹੋਇਆ ਹੈਕ

PunjabKesari

ਐਤਵਾਰ ਥਾਣਾ ਮੁਖੀ ਬਲਵਿੰਦਰ ਸਿੰਘ ਨੇ ਪੁਲਸ ਪਾਰਟੀ ਨਾਲ ਸਵੇਰ 11 ਵਜੇ ਸਮੱਗਲਰ ਵਿਜੇ ਦੇ ਦੂਜੇ ਬੰਦ ਪਏ ਘਰ ਵਿਚ ਛਾਪੇਮਾਰੀ ਕੀਤੀ। ਪੁਲਸ ਨੇ ਉਥੇ ਮੌਜੂਦਾ ਕੌਂਸਲਰ ਰਾਕੇਸ਼ ਕਾਲੀਆ, ਸਾਬਕਾ ਕੌਂਸਲਰ ਸੁਰਿੰਦਰ ਡਾਬਰ ਨੂੰ ਨਾਲ ਲੈ ਕੇ ਜਿਉਂ ਹੀ ਘਰ ਦਾ ਦਰਵਾਜ਼ਾ ਖੋਲ੍ਹਿਆ ਤਾਂ ਉਥੇ ਪਏ ਬੈੱਡ ਦੀ ਤਲਾਸ਼ੀ ਲਈ ਤਾਂ ਉਸ ’ਚੋਂ ਵੀ ਕੱਲ ਵਾਂਗ ਬੈਗ ਨਿਕਲਣੇ ਸ਼ੁਰੂ ਹੋ ਗਏ, ਜਿਨ੍ਹਾਂ ’ਚੋਂ ਪੁਲਸ ਨੂੰ 16 ਲੱਖ 53 ਹਜ਼ਾਰ ਰੁਪਏ ਨਕਦ, ਇਕ ਕਿਲੋ 800 ਗ੍ਰਾਮ ਚਾਂਦੀ ਦੇ ਗਹਿਣੇ, 21 ਤੋਲੇ ਸੋਨੇ ਦੇ ਗਹਿਣੇ ਅਤੇ 18 ਮਹਿੰਗੇ ਮੋਬਾਇਲ ਫੋਨ ਬਰਾਮਦ ਕਰ ਕੇ ਥਾਣੇ ਲੈ ਗਈ।

PunjabKesari

ਸਮੱਗਲਰ ਵਿਜੇ ’ਤੇ ਹਨ 20 ਤੋਂ ਵੱਧ ਮੁਕੱਦਮੇ ਦਰਜ : ਥਾਣਾ ਮੁਖੀ
ਥਾਣਾ ਮੁਖੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਸਮੱਗਲਰ ਵਿਜੇ ਜੋਜੀ ਮਸੀਹ ਦਾ ਬੇਟਾ ਹੈ, ਜੋਜੀ ਵੀ ਇਕ ਸਮੱਗਲਰ ਸੀ। ਉਸ ਦੇ ਮਰਨ ਤੋਂ ਬਾਅਦ ਵਿਜੇ ਨਸ਼ਿਆਂ ਦੀ ਸਮੱਗਲਿੰਗ ਦਾ ਵੱਡੇ ਪੱਧਰ ’ਤੇ ਧੰਦਾ ਕਰਨ ਲੱਗ ਪਿਆ। ਵਿਜੇ ’ਤੇ ਫਿਲੌਰ ਪੁਲਸ ਥਾਣੇ ’ਚ 20 ਤੋਂ ਵੱਧ ਲੁੱਟ-ਖੋਹ, ਚੋਰੀ, ਡਕੈਤੀ ਅਤੇ ਝਗੜੇ ਦੇ ਮੁਕੱਦਮੇ ਦਰਜ ਹਨ। ਹਾਲ ਦੀ ਘੜੀ ਉਹ ਫਰਾਰ ਹੈ।

PunjabKesari

ਇਹ ਵੀ ਪੜ੍ਹੋ: ਮੰਤਰੀ ਬ੍ਰਹਮ ਸ਼ੰਕਰ ਜ਼ਿੰਪਾ ਦਾ ਵੱਡਾ ਦਾਅਵਾ, ਪੰਜਾਬ ਦੀਆਂ ਤਹਿਸੀਲਾਂ ’ਚ 70 ਫ਼ੀਸਦੀ ਭ੍ਰਿਸ਼ਟਾਚਾਰ ਖ਼ਤਮ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News