ਵਿਦੇਸ਼ 'ਚ ਖਾਨ ਬਾਬਾ ਗੈਂਗ ਨੇ ਅਗਵਾ ਕੀਤਾ ਫਿਲੌਰ ਦਾ ਨੌਜਵਾਨ, ਛੱਡਣ ਲਈ ਮੰਗੇ 70 ਹਜ਼ਾਰ ਡਾਲਰ

Thursday, Aug 13, 2026 - 01:45 PM (IST)

ਵਿਦੇਸ਼ 'ਚ ਖਾਨ ਬਾਬਾ ਗੈਂਗ ਨੇ ਅਗਵਾ ਕੀਤਾ ਫਿਲੌਰ ਦਾ ਨੌਜਵਾਨ, ਛੱਡਣ ਲਈ ਮੰਗੇ 70 ਹਜ਼ਾਰ ਡਾਲਰ

ਜਲੰਧਰ (ਸੋਨੂੰ)- ਫਿਲੌਰ ਦੇ ਰਹਿਣ ਵਾਲੇ ਰਾਕੇਸ਼ ਕੁਮਾਰ (30) ਨੂੰ ਵਿਦੇਸ਼ ਦੀ ਧਰਤੀ 'ਤੇ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਰਾਕੇਸ਼ ਕੁਮਾਰ ਚੰਗੇ ਭਵਿੱਖ ਖਾਤਿਰ ਏਜੰਟ ਜ਼ਰੀਏ ਲੱਖਾਂ ਰੁਪਏ ਖ਼ਰਚ ਕਰਕੇ ਵਿਦੇਸ਼ ਦੀ ਧਰਤੀ 'ਤੇ ਪਹੁੰਚਿਆ ਸੀ, ਜਿਸ ਨੂੰ ਉਥੇ ਅਗਵਾ ਕਰ ਲਿਆ ਗਿਆ। ਉਸ ਨੂੰ ਛੱਡਣ ਲਈ 70 ਹਜ਼ਾਰ ਡਾਲਰ (58 ਲੱਖ ਰੁਪਏ) ਦੀ ਮੰਗ ਕੀਤੀ ਗਈ ਹੈ।  ਪਰਿਵਾਰ ਨੇ ਆਪਣੇ ਪੁੱਤਰ ਨੂੰ ਘਰ ਵਾਪਸ ਲਿਆਉਣ ਲਈ ਸਰਕਾਰ ਨੂੰ ਗੁਹਾਰ ਲਗਾਈ ਹੈ। ਪੀੜਤ ਪਰਿਵਾਰ ਨੇ ਲਿਖਤੀ ਸ਼ਿਕਾਇਤ ਦਰਜ ਕਰਵਾ ਕੇ ਲੱਖਾਂ ਰੁਪਏ ਲੈ ਕੇ ਵਿਦੇਸ਼ ਭੇਜਣ ਵਾਲੇ ਟ੍ਰੈਵਲ ਏਜੰਟ ਅਤੇ ਉਸ ਦੇ ਸਾਥੀਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕਰਨ ਅਤੇ ਆਪਣੇ ਪੁੱਤਰ ਨੂੰ ਭਾਰਤ ਵਾਪਸ ਲਿਆਉਣ ਦੀ ਮੰਗ ਕੀਤੀ ਹੈ। ਪੁਲਸ ਨੇ ਟ੍ਰੈਵਲ ਏਜੰਟ ਵਿਰੁੱਧ ਕੇਸ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ: ਕਾਂਗਰਸ ਦੇ ਕਾਟੋ-ਕਲੇਸ਼ ਵਿਚਾਲੇ ਵੱਡੀ ਖ਼ਬਰ! ਪੰਜਾਬ ਆ ਸਕਦੇ ਨੇ ਰਾਹੁਲ ਗਾਂਧੀ

PunjabKesari

ਇਸ ਘਟਨਾ ਦੀ ਖ਼ਬਰ ਮਿਲਦੇ ਹੀ ਆਮ ਆਦਮੀ ਪਾਰਟੀ ਦੇ ਫਿਲੌਰ ਹਲਕੇ ਦੇ ਸਾਬਕਾ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਪੀੜਤ ਦੇ ਘਰ ਪਹੁੰਚੇ ਅਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਉਹ ਉਨ੍ਹਾਂ ਦੇ ਪੁੱਤਰ ਨੂੰ ਸੁਰੱਖਿਅਤ ਭਾਰਤ ਵਾਪਸ ਲਿਆਉਣਗੇ ਅਤੇ ਏਜੰਟ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕਰਨਗੇ। ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਰਾਕੇਸ਼ ਕੁਮਾਰ ਦੇ ਪਿਤਾ ਕਸ਼ਮੀਰ ਲਾਲ ਵਾਸੀ ਪਿੰਡ ਭੈਣੀ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ 30 ਸਾਲਾ ਪੁੱਤਰ ਰਾਕੇਸ਼ ਕੁਮਾਰ ਨੂੰ ਚੰਗੇ ਭਵਿੱਖ ਲਈ ਵਿਦੇਸ਼ ਭੇਜਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਨੇ ਇਟਲੀ ਦੇ ਰਹਿਣ ਵਾਲੇ ਪਰਮਜੀਤ ਸਿੰਘ ਅਤੇ ਭਾਰਸਿੰਘਪੁਰ ਪਿੰਡ ਦੀ ਇਕ ਔਰਤ ਨਾਲ ਸੰਪਰਕ ਕੀਤਾ।

ਇਹ ਵੀ ਪੜ੍ਹੋ: ਜਲੰਧਰ 'ਚ ਆਜ਼ਾਦੀ ਦਿਹਾੜੇ ਮੌਕੇ ਗੁਰੂ ਗੋਬਿੰਦ ਸਿੰਘ ਸਟੇਡੀਅਮ 'ਚ ਹੋਈ ਫੁੱਲ ਡਰੈੱਸ ਰਿਹਰਸਲ, DC ਨੇ ਲਿਆ ਜਾਇਜ਼ਾ

ਉਨ੍ਹਾਂ ਨੇ ਉਨ੍ਹਾਂ ਦੇ ਪੁੱਤਰ ਰਾਕੇਸ਼ ਨੂੰ 9 ਲੱਖ 50 ਹਜ਼ਾਰ ਰੁਪਏ 'ਚ ਇਟਲੀ ਭੇਜਣ ਦਾ ਸੌਦਾ ਕੀਤਾ। ਏਜੰਟਾਂ ਨੇ ਪਹਿਲਾਂ ਰਾਕੇਸ਼ ਨੂੰ ਕੀਨੀਆ ਭੇਜਣ ਦਾ ਵਾਅਦਾ ਕੀਤਾ ਅਤੇ ਕੀਨੀਆ ਤੋਂ ਇਟਲੀ ਲਈ ਉਡਾਣ ਦਾ ਪ੍ਰਬੰਧ ਕੀਤਾ। ਗੱਲਬਾਤ ਦੌਰਾਨ 2 ਲੱਖ ਦੀ ਰਕਮ ਪਿੰਡ ਭਾਰਸਿੰਘਪੁਰ ਦੀ ਰਹਿਣ ਵਾਲੀ ਮਹਿਲਾ ਨੇ ਭਰਾ ਨੂੰ ਉਨ੍ਹਾਂ ਦੇ ਪਿੰਡ ਜਾ ਕੇ ਦੇ ਦਿੱਤੀ ਗਈ ਅਤੇ ਬਾਕੀ ਦੀ ਰਕਮ ਇਟਲੀ ਪਹੁੰਚਣ ਦੇ ਬਾਅਦ ਅਦਾ ਕਰਨ ਦੀ ਗੱਲ ਤੈਅ ਹੋਈ। ਉਸ ਦੇ ਬਾਅਦ ਏਜੰਟਾਂ ਨੇ 5 ਅਗਸਤ ਨੂੰ ਜੈਪੁਰ ਤੋਂ ਰਾਕੇਸ਼ ਦੀ ਫਲਾਈਟ ਕੀਨੀਆ ਦੀ ਕਰਵਾਈ, ਜਿਸ ਦਾ ਦੁਬਈ ਵਿਚ ਸਟੇਅ ਸੀ।  ਕੀਨੀਆ ਪਹੁੰਚਣ 'ਤੇ ਇਕ ਸਥਾਨਕ ਗਿਰੋਹ ਨੇ ਰਾਕੇਸ਼ ਸਮੇਤ ਅਤੇ ਦੋ ਹੋਰ ਪੰਜਾਬੀ ਸਾਥੀਆਂ ਨੂੰ ਬੰਧਕ ਬਣਾ ਲਿਆ। ਉਨ੍ਹਾਂ ਨੂੰ ਬੁਰੀ ਤਰ੍ਹਾਂ ਕੁੱਟਣ ਤੋਂ ਬਾਅਦ ਉਨ੍ਹਾਂ ਨੇ 6 ਅਗਸਤ ਨੂੰ ਵਟਸਐਪ ਰਾਹੀਂ ਕੁੱਟਮਾਰ ਦੀਆਂ ਵੀਡੀਓ ਭੇਜੀਆਂ। ਉਨ੍ਹਾਂ ਨੇ ਰਾਕੇਸ਼ ਦੀ ਰਿਹਾਈ ਲਈ ਪੰਜ ਘੰਟਿਆਂ ਦੇ ਅੰਦਰ $70,000 ਦੀ ਮੰਗ ਕਰਦੇ ਹੋਏ ਇਕ ਫੋਨ ਕਾਲ ਕੀਤੀ।

PunjabKesari

ਉਨ੍ਹਾਂ ਦੱਸਿਆ ਕਿ ਉਕਤ ਅਗਵਾਕਾਰ ਆਪਣੇ ਆਪ ਨੂੰ ਖਾਨ ਬਾਬਾ ਦੱਸ ਰਹੇ ਸਨ ਅਤੇ ਪੰਜਾਬੀ ਭਾਸ਼ਾ ਵਿਚ ਗੱਲਬਾਤ ਕਰ ਰਹੇ ਸਨ। ਫਿਰ ਲਗਾਤਾਰ ਉਕਤ ਖਾਨ ਬਾਬਾ ਵੱਲੋਂ ਅੰਗਰੇਜ਼ੀ ਭਾਸ਼ਾ ਵਿਚ ਮੈਜੇਸ ਭੇਜਣੇ ਸ਼ੁਰੂ ਕਰ ਦਿੱਤੇ ਗਏ ਅਤੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਰਾਕੇਸ਼ ਇਸ ਸਮੇਂ ਯੁਗਾਂਡਾ ਵਿਚ ਹੈ, ਜਿਸ ਨੂੰ ਛੁਡਾਉਣ ਲਈ 70 ਹਜ਼ਾਰ ਡਾਲਰ 5 ਘੰਟੇ ਦੇ ਅੰਦਰ ਭੇਜੇ ਜਾਣ।  ਕਸ਼ਮੀਰ ਲਾਲ ਨੇ ਦੱਸਿਆ ਕਿ ਉਕਤ ਖਾਨ ਬਾਬਾ ਨਾਲ ਉਨ੍ਹਾਂ ਦੀ 7 ਅਗਸਤ ਤੱਕ ਗੱਲ ਹੋਈ ਸੀ, ਜਿਸ ਨੇ ਦਾਅਵਾ ਕੀਤਾ ਸੀ ਕਿ ਉਸ ਨੇ ਪਰਮਜੀਤ ਸਿੰਘ ਤੋਂ ਪੈਸੇ ਲੈਣੇ ਹਨ, ਇਸੇ ਕਰਕੇ ਉਨ੍ਹਾਂ ਨੇ ਰਾਕੇਸ਼ ਨੂੰ ਅਗਵਾ ਕੀਤਾ ਹੈ। ਜੇਕਰ ਪਰਮਜੀਤ ਉਸ ਦੇ ਪੈਸੇ ਦੇ ਦਿੰਦਾ ਹੈ ਤਾਂ ਉਹ ਰਾਕੇਸ਼ ਨੂੰ ਛੱਡ ਦੇਣਗੇ। 

ਇਹ ਵੀ ਪੜ੍ਹੋ: ਪੰਜਾਬ 'ਚ ਸਰਕਾਰੀ ਮੁਲਾਜ਼ਮਾਂ ਸਣੇ 14 ਮੁਲਾਜ਼ਮ ਗ੍ਰਿਫ਼ਤਾਰ! ਕਾਰਨਾਮਾ ਜਾਣ ਹੋਵੋਗੇ ਹੈਰਾਨ

ਉਨ੍ਹਾਂ ਨੇ ਦੱਸਿਆ ਕਿ ਉਕਤ ਖਾਨ ਬਾਬਾ ਦੇ ਅਜੇ ਤੱਕ ਮੈਜੇਸ ਉਨ੍ਹਾਂ ਦੇ ਵਟਸਐਪ 'ਤੇ ਆ ਰਹੇ ਹਨ। ਇਸ ਮਾਮਲੇ ਸਬੰਧੀ ਜਦੋਂ ਉਨ੍ਹਾਂ ਨੇ ਪਰਮਜੀਤ ਸਿੰਘ ਅਤੇ ਉਨ੍ਹਾਂ ਦੇ ਸਾਥੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਅੱਗੇ ਕਿਹਾ ਕਿ ਉਹ ਖਾਨ ਬਾਬਾ ਨਾਲ ਗੱਲਬਾਤ ਕਰਕੇ ਉਨ੍ਹਾਂ ਦੇ ਬੇਟੇ ਰਾਕੇਸ਼ ਨੂੰ ਛੁਡਵਾ ਦੇਣਗੇ। 
ਜੇਕਰ ਉਹ ਰਾਕੇਸ਼ ਨੂੰ ਇਟਲੀ ਨਹੀਂ ਪਹੁੰਚਾ ਸਕੇ ਤਾਂ ਉਹ ਆਪਣੇ ਪੈਸੇ ਵਾਪਸ ਕਰ ਦੇਵੇਗਾ ਪਰ ਹੁਣ ਏਜੰਟ ਪਰਮਜੀਤ ਸਿੰਘ ਵੱਲੋਂ ਉਸ ਦੇ ਫੋਨਾਂ ਦਾ ਜਵਾਬ ਨਹੀਂ ਦੇ ਰਿਹਾ ਹੈ। ਉਨ੍ਹਾਂ ਨੇ ਪ੍ਰਸ਼ਾਸਨ ਨੂੰ ਮੰਗ ਕੀਤੀ ਹੈ ਕਿ ਪੁਲਸ ਏਜੰਟਾਂ ਵਿਰੁੱਧ ਕਾਨੂੰਨੀ ਕਾਰਵਾਈ ਕਰੇ ਅਤੇ ਰਾਕੇਸ਼ ਨੂੰ ਸੁਰੱਖਿਅਤ ਭਾਰਤ ਵਾਪਸ ਲਿਆਵੇ।

ਇਹ ਵੀ ਪੜ੍ਹੋ: ਪੰਜਾਬ 'ਚ ਇਨ੍ਹਾਂ ਤਾਰੀਖ਼ਾਂ ਨੂੰ ਪਵੇਗਾ ਮੀਂਹ! IMD ਵੱਲੋਂ 14 ਜ਼ਿਲ੍ਹਿਆਂ ਲਈ ਚਿਤਾਵਨੀ ਜਾਰੀ, ਸਾਵਧਾਨ ਰਹਿਣ ਲੋਕ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News