ਫਗਵਾੜਾ ਪੁਲਸ ਨੂੰ ਮਿਲੀ ਵੱਡੀ ਸਫਲਤਾ, ਹੌਲਦਾਰ ਤੇ ਸਬ-ਇੰਸਪੈਕਟਰ ਦੀ ਕੁੱਟਮਾਰ ਕਰਨ ਵਾਲੇ 4 ਮੁਲਜ਼ਮ ਕਾਬੂ

Saturday, Nov 01, 2025 - 05:58 AM (IST)

ਫਗਵਾੜਾ ਪੁਲਸ ਨੂੰ ਮਿਲੀ ਵੱਡੀ ਸਫਲਤਾ, ਹੌਲਦਾਰ ਤੇ ਸਬ-ਇੰਸਪੈਕਟਰ ਦੀ ਕੁੱਟਮਾਰ ਕਰਨ ਵਾਲੇ 4 ਮੁਲਜ਼ਮ ਕਾਬੂ

ਫਗਵਾੜਾ (ਜਲੋਟਾ) : ਜ਼ਿਲ੍ਹਾ ਕਪੂਰਥਲਾ ਦੇ ਐੱਸਐੱਸਪੀ ਗੌਰਵ ਤੁਰਾ ਵੱਲੋਂ ਜ਼ਿਲ੍ਹੇ 'ਚ ਮਾੜੇ ਅਨਸਰਾਂ ਖਿਲਾਫ ਚਲਾਈ ਜਾ ਰਹੀ ਮੁਹਿੰਮ ਤਹਿਤ ਫਗਵਾੜਾ ਪੁਲਸ ਨੇ ਸੀਆਈਏ ਸਟਾਫ ਫਗਵਾੜਾ ਵਿਖੇ ਬਤੌਰ ਹੌਲਦਾਰ ਵਜੋਂ ਤਾਇਨਾਤ ਇੱਕ ਪੁਲਸ ਮੁਲਾਜ਼ਮ ਅਤੇ ਥਾਣਾ ਸਿਟੀ ਫਗਵਾੜਾ ਵਿਖੇ ਤਾਇਨਾਤ ਇਕ ਸਬ-ਇੰਸਪੈਕਟਰ ਦੀ ਕੁਝ ਨੌਜਵਾਨਾਂ ਵੱਲੋਂ ਕੀਤੀ ਗਈ ਕੁੱਟਮਾਰ ਦੇ ਬਹੁ-ਚਰਚਿਤ ਮਾਮਲੇ 'ਚ 4 ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਸੂਚਨਾ ਮਿਲੀ ਹੈ।

ਇਹ ਵੀ ਪੜ੍ਹੋ : Big Breaking: ਪੰਜਾਬ 'ਚ ਕਬੱਡੀ ਖਿਡਾਰੀ ਨੂੰ ਸ਼ਰੇਆਮ ਮਾਰ'ਤੀਆਂ ਗੋਲ਼ੀਆਂ

ਇਸ ਸਬੰਧੀ ਐੱਸਪੀ ਫਗਵਾੜਾ ਮਾਧਵੀ ਸ਼ਰਮਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਤਿੰਦਰ ਸਿੰਘ ਪੁੱਤਰ ਹਰਦਿਆਲ ਸਿੰਘ ਵਾਸੀ ਬੋਹਾਨੀ ਰਾਵਲਪਿੰਡੀ ਹਾਲ ਵਾਸੀ ਗਲੀ ਨੰਬਰ 3 ਸਿਟੀ ਹਾਰਟ ਨਗਰ, ਫਗਵਾੜਾ ਜ਼ਿਲ੍ਹਾ ਕਪੂਰਥਲਾ, ਜੋ ਕਿ ਮਹਿਕਮਾ ਪੁਲਸ ਵਿੱਚ ਬਤੌਰ ਹੌਲਦਾਰ ਸੀਆਈਏ ਸਟਾਫ ਫਗਵਾੜਾ ਡਿਊਟੀ ਕਰਦਾ ਹੈ, ਨੂੰ ਮਿਤੀ 14 ਅਕਤੂਬਰ 2025 ਵਕਤ 8–10 ਪੀਐੱਮ ਮੁਨਸ਼ੀ ਥਾਣਾ ਸਿਟੀ ਦਾ ਫੋਨ ਆਇਆ ਸੀ ਕਿ ਈਸਟਵੁੱਡ ਫਗਵਾੜਾ ਵਿਖੇ ਵਾਰਦਾਤ ਹੋਈ ਹੈ ਜਿੱਥੇ ਉਸ ਨੂੰ ਮੌਕੇ 'ਤੇ ਜਾਣਾ ਹੈ ਜਿਸ 'ਤੇ ਉਸਨੇ ਐੱਸਆਈ ਸ਼ਿਵ ਰਾਜ ਨੂੰ ਫੋਨ ਕੀਤਾ ਸੀ ਕਿ ਉਹ ਉਸ ਨੂੰ ਘਰ ਤੋਂ ਲੈਣ ਆ ਜਾਣ। ਉਹ ਜਦੋਂ ਆਪਣੇ ਘਰ ਦੇ ਬਾਹਰ ਖੜ੍ਹਾ ਸੀ ਤਾਂ ਗੁਰਪ੍ਰੀਤ ਉਰਫ ਹੈਪੀ ਉਸ ਨੂੰ ਰੋਕ ਕੇ ਕਹਿੰਦਾ ਕਿ ਗੱਲ ਸੁਣੋ, ਇੰਨੇ ਨੂੰ ਅੱਧੀ ਦਰਜਨ ਤੋਂ ਵੱਧ ਨੌਜਵਾਨਾਂ ਜਿਨ੍ਹਾਂ ਦੇ ਹੱਥਾਂ ਵਿੱਚ ਦਾਤਰ ਵਗੈਰਾ ਫੜੇ ਹੋਏ ਸੀ, ਨੇ ਵੇਖਦੇ ਹੀ ਵੇਖਦੇ ਉਸਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ।ਐੱਸ ਆਈ ਸ਼ਿਵਰਾਜ ਸਿੰਘ ਜਦੋਂ ਅੱਗੇ ਹੋਇਆ ਤਾਂ ਇਹਨਾਂ ਨੌਜਵਾਨਾਂ ਨੇ ਉਸ 'ਤੇ ਵੀ ਹਮਲਾ ਕਰ ਦਿੱਤਾ। ਕੁੱਟਮਾਰ ਦੌਰਾਨ ਦੋਸ਼ੀ ਹੈਪੀ ਨੇ ਦਾਤਰ ਕੱਢਿਆ ਤੇ ਮਾਰ ਦੇਣ ਦੀ ਨੀਅਤ ਨਾਲ ਹੌਲਦਾਰ ਜਤਿੰਦਰ ਸਿੰਘ ਦੇ ਸਿਰ 'ਤੇ ਮਾਰਿਆ ਜਿਸ ਦੇ ਜਤਿੰਦਰ ਸਿੰਘ ਦੇ ਬਿਆਨ 'ਤੇ ਥਾਣਾ ਸਦਰ ਫਗਵਾੜਾ ਵਿਖੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਜਾਂਚ ਸ਼ੁਰੂ ਕੀਤੀ ਗਈ।

 ਇਹ ਵੀ ਪੜ੍ਹੋ : Post Office Schemes: ਪੋਸਟ ਆਫਿਸ ਦੀਆਂ ਇਨ੍ਹਾਂ 5 ਸਕੀਮਾਂ 'ਚ ਮਿਲਦੇ ਹਨ ਜ਼ਬਰਦਸਤ ਰਿਟਰਨ, ਦੇਖੋ ਲਿਸਟ

ਐੱਸਪੀ ਮਾਧਵੀ ਸ਼ਰਮਾ ਨੇ ਦੱਸਿਆ ਕਿ ਪੁਲਸ ਨੇ ਦੋਸ਼ੀ ਮੁਲਜ਼ਮਾਂ, ਜਿਨ੍ਹਾਂ ਦੀ ਪਛਾਣ ਗੁਰਪ੍ਰੀਤ ਉਰਫ ਗੋਪੀ ਪੁੱਤਰ ਦਲਵੀਰ ਸਿੰਘ ਵਾਸੀ ਖਾਟੀ ਥਾਣਾ ਸਦਰ ਫਗਵਾੜਾ, ਭੁਪਿੰਦਰ ਸਿੰਘ ਉਰਫ ਭੂਪੀ ਪੁੱਤਰ ਗੁਰਦੀਪ ਸਿੰਘ ਵਾਸੀ ਗਲੀ ਨੰਬਰ 3 ਫਰੈਂਡਸ ਕਾਲੋਨੀ ਫਗਵਾੜਾ, ਗੁਰਿੰਦਰ ਸਿੰਘ ਉਰਫ ਭਾਊ ਪੁੱਤਰ ਜਗਦੀਪ ਸਿੰਘ ਵਾਸੀ ਖੈੜਾ ਮਸਜਿਦ ਮੇਹਲੀ ਗੇਟ ਫਗਵਾੜਾ ਅਤੇ ਰਵਿੰਦਰ ਸਿੰਘ ਉਰਫ ਕਾਕਾ ਪੁੱਤਰ ਜਗਦੀਪ ਸਿੰਘ ਵਾਸੀ ਖੈੜਾ ਮਸਜਿਦ ਮੇਹਲੀ ਗੇਟ ਫਗਵਾੜਾ ਨੂੰ ਗ੍ਰਿਫਤਾਰ ਕੀਤਾ ਹੈ। ਉਹਨਾਂ ਦੱਸਿਆ ਕਿ ਦੋਸ਼ੀਆਂ ਨੂੰ ਅਦਾਲਤ 'ਚ ਪੇਸ਼ ਕਰ ਅਦਾਲਤ ਦੇ ਹੁਕਮਾਂ 'ਤੇ 4 ਦਿਨਾਂ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ। ਐੱਸਪੀ ਸ਼ਰਮਾ ਨੇ ਅਹਿਮ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੋਸ਼ੀ ਗੁਰਿੰਦਰ ਸਿੰਘ ਉਰਫ ਭਾਊ ਅਤੇ ਰਵਿੰਦਰ ਸਿੰਘ ਉਰਫ ਕਾਕਾ ਖਿਲਾਫ ਪਹਿਲਾਂ ਵੀ ਥਾਣਾ ਸਿਟੀ ਫਗਵਾੜਾ ਵਿਖੇ ਕੁੱਟਮਾਰ ਆਦਿ ਕਰਨ ਦੇ ਦੋਸ਼ 'ਚ ਪੁਲਸ ਕੇਸ ਦਰਜ ਕੀਤੇ ਗਏ ਹਨ। ਉਹਨਾਂ ਦੱਸਿਆ ਕਿ ਦੋਸ਼ੀਆਂ ਦੇ ਪੁਲਸ ਰਿਮਾਂਡ ਦੌਰਾਨ ਕੀਤੀ ਜਾਣ ਵਾਲੀ ਪੁੱਛਕਿਛ 'ਚ ਇਹਨਾਂ ਪਾਸੋਂ ਹੋਰ ਵੀ ਅਹਿਮ ਸਨਸਨੀਖੇਜ਼ ਖੁਲਾਸੇ ਹੋਣ ਦੀ ਸੰਭਾਵਨਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News