ਫਗਵਾੜਾ: ਪਾਸ਼ ਕਾਲੋਨੀ ''ਚ ਘਰ ਦੇ ਬਾਹਰ ਹਥਿਆਰਬੰਦ ਲੁਟੇਰਿਆਂ ਵੱਲੋਂ ਅੰਨ੍ਹੇਵਾਹ ਫਾਇਰਿੰਗ

Friday, Feb 28, 2020 - 06:42 PM (IST)

ਫਗਵਾੜਾ: ਪਾਸ਼ ਕਾਲੋਨੀ ''ਚ ਘਰ ਦੇ ਬਾਹਰ ਹਥਿਆਰਬੰਦ ਲੁਟੇਰਿਆਂ ਵੱਲੋਂ ਅੰਨ੍ਹੇਵਾਹ ਫਾਇਰਿੰਗ

ਫਗਵਾੜਾ (ਜਲੋਟਾ, ਹਰਜੋਤ)— ਫਗਵਾੜਾ ਦੇ ਪਾਸ਼ ਇਲਾਕੇ ਨਿਊ ਮਾਡਲ ਟਾਊਨ 'ਚ ਕਾਰ ਸਵਾਰ ਅਣਪਛਾਤੇ ਹਥਿਆਰਬੰਦ ਲੁਟੇਰਿਆਂ ਵੱਲੋਂ ਦੇਰ ਰਾਤ ਮਸ਼ਹੂਰ ਆਈਸਕ੍ਰੀਮ ਵਿਕਰੇਤਾ ਰਵੀ ਸਵਾਨੀ ਦੇ ਘਰ ਦੇ ਬਾਹਰ ਅੰਨ੍ਹੇਵਾਹ ਫਾਇਰਿੰਗ ਕੀਤੀ ਗਈ। ਪਾਸ਼ ਕਾਲੋਨੀ 'ਚ ਹੋਈ ਫਾਇਰਿੰਗ ਦੇ ਤੋਂ ਬਾਅਦ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਇਹ ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ ਹੈ। ਇਸ ਦੀ ਸੂਚਨਾ ਮੌਕੇ 'ਤੇ ਥਾਣਾ ਸਿਟੀ ਦੀ ਪੁਲਸ ਨੂੰ ਦਿੱਤੀ ਗਈ।

PunjabKesari

ਸੀ. ਸੀ. ਟੀ. ਵੀ. ਫੁਟੇਜ ਦੇਖਣ 'ਤੇ ਪਤਾ ਲੱਗਾ ਹੈ ਕਿ ਕਾਰ ਸਵਾਰ ਦੋ ਨੌਜਵਾਨ ਰਵੀ ਦੇ ਘਰ ਦੇ ਬਾਹਰ ਆਉਂਦੇ ਹਨ ਅਤੇ ਉਨ੍ਹਾਂ ਦੇ ਗੇਟ 'ਤੇ ਪੰਜ ਗੋਲੀਆਂ ਫਾਇਰਿੰਗ ਕਰਕੇ ਚਲੇ ਜਾਂਦੇ ਹਨ। ਜੋ ਸਾਰੀ ਵਾਰਦਾਤ ਕੈਮਰੇ 'ਚ ਕੈਦ ਹੋ ਗਈ। ਗਨੀਮਤ ਇਹ ਰਹੀ ਕਿ ਕੋਈ ਨੁਕਸਾਨ ਨਹੀਂ ਹੋਇਆ ਹੈ। ਗੋਲੀਕਾਂਡ ਦੀ ਸੂਚਨਾ ਪਾ ਕੇ ਫਗਵਾੜਾ ਦੇ ਐੱਸ. ਪੀ. ਮਨਜਿੰਦਰ ਸਿੰਘ ਪੁਲਸ ਪਾਰਟੀ ਦੇ ਨਾਲ ਜਾਂਚ ਲਈ ਪਹੁੰਚੇ। ਪੁਲਸ ਨੂੰ ਮੌਕੇ ਤੋਂ 5 ਖਾਲੀ ਖੋਲ ਬਰਾਮਦ ਹੋਏ ਹਨ। ਮੌਕੇ 'ਤੇ ਜਾਂਚ ਅਧਿਕਾਰੀ ਐੱਸ. ਐੱਚ. ਓ. ਓਂਕਾਰ ਸਿੰਘ ਬਰਾੜ ਨੇ ਦੱਸਿਆ ਕਿ ਗੋਲੀਆਂ ਦੇ ਖੋਲ ਬਰਾਮਦ ਹੋਏ ਹਨ ਅਤੇ ਜਾਂਚ ਕੀਤੀ ਜਾ ਰਹੀ ਹੈ। ਇਹ ਫਾਇਰਿੰਗ ਕਿਸ ਕਾਰਨ ਕਰਕੇ ਕੀਤੀ ਗਈ ਹੈ, ਫਿਲਹਾਲ ਅਜੇ ਇਸ ਦੀ ਕੋਈ ਸੂਚਨਾ ਨਹੀਂ ਮਿਲ ਸਕੀ ਹੈ। 

PunjabKesari

ਉਥੇ ਹੀ ਘਰ ਦੇ ਮਾਲਕ ਰਵੀ ਨੇ ਦੱਸਿਆ ਕਿ ਉਨ੍ਹਾਂ ਦੀ ਕਿਸੇ ਨਾਲ ਵੀ ਕੋਈ ਦੁਸ਼ਮਣੀ ਨਹੀਂ ਹੈ। ਉਨ੍ਹਾਂ ਦੇ ਦੋ ਬੇਟੇ ਹਨ, ਜਿਨ੍ਹਾਂ ਦਾ ਨਾਂ ਕਰਨ ਅਤੇ ਅਰਜੁਨ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਕੋਈ ਵੀ ਧਮਕੀ ਭਰੀ ਕਾਲ ਨਾ ਤਾਂ ਫੋਨ ਆਇਆ ਹੈ ਅਤੇ ਨਾ ਹੀ ਉਨ੍ਹਾਂ ਦਾ ਕਿਸੇ ਨਾਲ ਕੋਈ ਝਗੜਾ ਹੈ। ਇਲਾਕੇ 'ਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ।


author

shivani attri

Content Editor

Related News