ਫਗਵਾੜਾ ਜ਼ਿਲ੍ਹੇ ''ਚ ਕੋਰੋਨਾ ਨੇ ਫੜੀ ਰਫਤਾਰ, ਇਕ ਦਿਨ ''ਚ 35 ਲੋਕ ਪਾਏ ਗਏ ਪਾਜ਼ੇਟਿਵ

Thursday, Feb 25, 2021 - 02:14 AM (IST)

ਫਗਵਾੜਾ ਜ਼ਿਲ੍ਹੇ ''ਚ ਕੋਰੋਨਾ ਨੇ ਫੜੀ ਰਫਤਾਰ, ਇਕ ਦਿਨ ''ਚ 35 ਲੋਕ ਪਾਏ ਗਏ ਪਾਜ਼ੇਟਿਵ

ਫਗਵਾੜਾ, (ਜਲੋਟਾ)-  ਫਗਵਾੜਾ 'ਚ ਇਕ ਵਾਰ ਫਿਰ ਕੋਰੋਨਾ ਵਾਇਰਸ ਦਾ ਕਹਿਰ ਵੱਧਦਾ ਦਿਖਾਈ ਦੇ ਰਿਹਾ ਹੈ। ਜਾਣਕਾਰੀ ਮੁਤਾਬਕ ਅੱਜ ਫਗਵਾੜਾ ਦੇ ਵੱਖ-ਵੱਖ ਖੇਤਰਾਂ ਤੋਂ 35 ਹੋਰ ਲੋਕ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਦਸ ਦੇਈਏ ਕਿ ਅੱਜ ਸਵੇਰੇ ਵੀ 14 ਲੋਕ ਕੋਰੋਨਾ ਤੋ ਪੀੜਤ ਪਾਏ ਗਏ ਸੀ ਅਤੇ ਹੁਣ ਰਾਤ ਤਕ 21 ਹੋਰ ਲੋਕਾਂ ਨੂੰ ਕੋਰੋਨਾ ਪੀੜਤ ਪਾਇਆ ਗਿਆ। ਜਿਸਦੇ ਚਲਦੇ ਅੱਜ ਜ਼ਿਲ੍ਹੇ 'ਚ ਕੁਲ 35 ਲੋਕ ਕੋਰੋਨਾ ਤੋਂ ਪੀੜਤ ਪਾਏ ਗਏ ਹਨ। 
ਪੰਜਾਬ ਕੇਸਰੀ ਨਾਲ ਗੱਲਬਾਤ ਕਰਦਿਆਂ ਫਗਵਾੜਾ ਸਿਵਲ ਹਸਪਤਾਲ ਦੇ ਐੱਸ. ਐੱਮ. ਓ. ਡਾ. ਕਮਲ ਕਿਸ਼ੋਰ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕੋਰੋਨਾ ਵਾਇਰਸ ਨੂੰ ਲੈ ਕੇ ਬਣ ਰਹੇ ਗੰਭੀਰ ਹਾਲਾਤਾਂ 'ਤੇ ਸਿਹਤ ਵਿਭਾਗ ਪੂਰੀ ਤਰ੍ਹਾਂ ਨਜ਼ਰਾਂ ਬਣਾਏ ਹੋਏ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਲੋਕ ਘਰ ਤੋਂ ਬਾਹਰ ਨਿਕਲਣ ਵੇਲੇ ਮੁੰਹ 'ਤੇ ਮਾਸਕ ਜ਼ਰੂਰ ਪਾਉਣ ਅਤੇ ਸਮਾਜਿਕ ਦੂਰੀ ਦੀ ਸਖਤੀ ਨਾਲ ਪਾਲਣਾ ਕਰਨ। 
  


author

Bharat Thapa

Content Editor

Related News