ਫਗਵਾੜਾ 'ਚ ਭਾਜਪਾ ਨੂੰ ਮਿਲੀ ਕਰਾਰੀ ਹਾਰ, ਧਾਲੀਵਾਲ ਰਹੇ ਜੇਤੂ

10/24/2019 6:15:02 PM

ਫਗਵਾੜਾ( ਹਰਜੋਤ, ਜਲੋਟਾ)— ਪੰਜਾਬ 'ਚ 4 ਵਿਧਾਨ ਸਭਾ ਸੀਟਾਂ 'ਤੇ ਹੋਈਆਂ ਵੋਟਾਂ ਦੇ ਨਤੀਜਿਆਂ ਦਾ ਐਲਾਨ ਹੋ ਚੁੱਕਾ ਹੈ। ਫਗਵਾਡਾ ਦੀ ਸੀਟ ਤੋਂ ਕਾਂਗਰਸ ਪਾਰਟੀ ਨੇ ਭਾਜਪਾ ਨੂੰ ਕਰਾਰੀ ਹਾਰ ਦਿੰਦੇ ਹੋਏ ਵੱਡੀ ਜਿੱਤ ਹਾਸਲ ਕੀਤੀ ਹੈ। ਕਾਂਗਰਸੀ ਉਮੀਦਵਾਰ ਬਲਵਿੰਦਰ ਸਿੰਘ ਧਾਲੀਵਾਲ ਭਾਜਪਾ ਦੇ ਉਮੀਦਵਾਰ ਰਾਜੇਸ਼ ਬੱਗਾ ਨੂੰ ਪਛਾੜ ਕੇ ਕੁੱਲ 26116 ਵੋਟਾਂ ਨਾਲ ਜਿੱਤੇ ਹਨ ਜਦਕਿ ਭਾਜਪਾ ਦੂਜੇ ਨੰਬਰ 'ਤੇ ਰਹੀ ਅਤੇ ਬਸਪਾ ਪਾਰਟੀ ਦੇ ਉਮੀਦਵਾਰ ਤੀਜੇ ਨੰਬਰ 'ਤੇ ਰਹੇ। ਆਮ ਆਦਮੀ ਪਾਰਟੀ ਦਾ ਇਥੋਂ ਪੂਰੀ ਤਰ੍ਹਾਂ ਸਫਾਇਆ ਹੋ ਚੁੱਕਾ ਹੈ।

ਵੋਟਿੰਗ ਦੀ ਗਿਣਤੀ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਇਸ ਸੀਟ 'ਤੇ ਮੁੱਖ ਮੁਕਾਬਲਾ ਕਾਂਗਰਸੀ ਉਮੀਦਵਾਰ ਅਤੇ ਭਾਜਪਾ ਵਿਚਾਲੇ ਸੀ। ਕਾਂਗਰਸੀ ਉਮੀਦਵਾਰ ਬਲਵਿੰਦਰ ਸਿੰਘ ਧਾਲੀਵਾਲ ਨੂੰ 49215 ਵੋਟਾਂ ਮਿਲੀਆਂ ਹਨ, ਜਦਕਿ ਭਾਜਪਾ ਦੇ ਉਮੀਦਵਾਰ ਰਾਜੇਸ਼ ਬੱਗਾ ਨੂੰ 23099 ਵੋਟਾਂ, ਸੰਤੋਸ਼ ਕੁਮਾਰ ਗੋਗੀ (ਆਪ) ਨੂੰ 2910, ਆਜ਼ਾਦ ਉਮੀਦਵਾਰ ਨੀਟੂ ਸ਼ਟਰਾਂਵਾਲੇ ਨੂੰ 706, ਜਰਨੈਲ ਨਾਂਗਲ (ਲੋਕ ਇਨਸਾਫ ਪਾਰਟੀ) ਨੂੰ 9088 ਵੋਟਾਂ ਮਿਲੀਆਂ ਹਨ ਅਤੇ ਬਸਪਾ ਦੇ ਭਗਵਾਨ ਦਾਸ ਨੂੰ 15901 ਵੋਟਾਂ ਮਿਲੀਆਂ ਹਨ।

PunjabKesari

ਜਾਣੋ ਫਗਵਾੜਾ ਦੀ ਸੀਟ ਦਾ ਪਿਛੋਕੜ
ਫਗਵਾੜਾ ਦੀ ਸੀਟ ਨੂੰ ਰਿਜ਼ਰਵ ਸੀਟ ਮੰਨਿਆ ਜਾਂਦਾ ਹੈ। ਇਸ ਹਲਕੇ ਦੇ ਲੋਕ ਇਕ ਵਾਰ ਜੇਕਰ ਕਿਸੇ ਦਾ ਸਾਥ ਦਿੰਦੇ ਹਨ ਤਾਂ ਲੰਮੇ ਸਮੇਂ ਤੱਕ ਉਹ ਨੇਤਾ ਇਥੇ ਕਾਬਜ ਰਹਿੰਦਾ ਹੈ। 1957 ਤੋਂ ਲੈ ਕੇ 2017 ਤੱਕ ਕਾਂਗਰਸ ਕਰੀਬ 8 ਵਾਰ ਫਗਵਾੜਾ ਸੀਟ 'ਤੇ ਜਿੱਤ ਦੇ ਲੱਡੂ ਵੰਡ ਚੁਕੀ ਹੈ ਜਦਕਿ ਭਾਰਤੀ ਜਨਤਾ ਪਾਰਟੀ 4 ਵਾਰ ਇੱਥੇ ਜਿੱਤ ਦਾ ਝੰਡਾ ਗੱਡ ਚੁੱਕੀ ਹੈ। 
ਇਥੋਂ ਦੀ ਚੋਣ ਇਸ ਲਈ ਵੀ ਮਹੱਤਵਪੂਰਣ ਸੀ ਕਿਉਂਕਿ ਇਸ ਵਾਰ ਇਹ ਸੀਟ ਭਾਜਪਾ ਅਤੇ ਸੱਤਾਧਾਰੀ ਕਾਂਗਰਸ ਲਈ ਵਕਾਰ ਦੀ ਸੀਟ ਬਣੀ ਹੋਈ ਹੈ। ਇਸ ਤੋਂ ਇਲਾਵਾ ਬਸਪਾ, ਲੋਕ ਇਨਸਾਫ ਪਾਰਟੀ ਅਤੇ ਆਮ ਆਦਮੀ ਪਾਰਟੀ ਵੱਲੋਂ ਵੀ ਆਪਣੇ ਉਮੀਦਵਾਰ ਭੇਜ ਕੇ ਮਾਮਲੇ ਨੂੰ ਰੋਚਕ ਬਣਾਇਆ ਗਿਆ। ਕਦੇ ਕਾਂਗਰਸ ਦੀ ਸਭ ਤੋਂ ਸੁਰੱਖਿਅਤ ਸੀਟਾਂ 'ਚ ਸ਼ਾਮਲ ਰਹੀ ਫਗਵਾੜਾ ਸੀਟ 'ਤੇ ਪਿਛਲੇ ਕੁਝ ਸਾਲਾਂ ਤੋਂ ਸਮੀਕਰਨ ਬਦਲੇ ਹਨ। ਭਾਜਪਾ-ਅਕਾਲੀ ਦਲ ਗਠਜੋੜ ਵੱਲੋਂ ਜਿੱਤ ਦੀ ਹੈਟ੍ਰਿਕ ਕਰਕੇ ਇਥੇ ਨਵਾਂ ਇਤਿਹਾਸ ਲਿਖਿਆ ਜਾ ਚੁੱਕਿਆ ਹੈ। 

PunjabKesari
ਕਾਂਗਰਸ 2002 'ਚ ਆਖਰੀ ਵਾਰ ਫਗਵਾੜਾ 'ਚ ਜਿੱਤੀ ਸੀ। ਪਿਛਲੀਆਂ ਚੋਣਾ ਦੀ ਹੀਰੋ ਰਹੀ ਭਾਜਪਾ ਵੱਲੋਂ ਇਸ ਵਾਰ ਐੱਸ. ਸੀ. ਐੱਸ. ਟੀ ਪੰਜਾਬ ਕਮੀਸ਼ਨ ਦੇ ਸਾਬਕਾ ਚੇਅਰਮੈਨ ਰਾਜੇਸ਼ ਬੱਗਾ ਨੂੰ ਮੌਕਾ ਦਿੱਤਾ ਗਿਆ ਸੀ। ਨੌਜਵਾਨ ਦਲਿਤ ਨੇਤਾ ਰਾਜੇਸ਼ ਦਾ ਸਿਆਸਤ 'ਚ ਕਿਰਦਾਰ ਚੰਗਾ ਰਿਹਾ। ਕਾਂਗਰਸ ਵੱਲੋਂ ਭਾਜਪਾ ਦੀ ਹੈਟ੍ਰਿਕ ਵੇਖ ਕੇ ਮਨ ਬਦਲ ਦਿੱਤਾ ਗਿਆ। ਤਿੰਨ ਵਾਰ ਵਿਧਾਇਕ ਰਹੇ ਜੋਗਿੰਦਰ ਸਿੰਘ ਮਾਨ ਨੂੰ ਦਰਕਿਨਾਰ ਕਰ ਅਫਸਰਸ਼ਾਹੀ ਤੋਂ ਬਲਵਿੰਦਰ ਸਿੰਘ ਧਾਲੀਵਾਲ ਦੀ ਸਿਆਸਤ 'ਚ ਘੁੰਢ ਚੁਕਾਈ ਕੀਤੀ ਗਈ। ਇਸ ਵਾਰ ਦੀਆਂ ਚੋਣਾਂ 'ਚ ਧਾਲੀਵਾਲ ਨੇ ਭਾਜਪਾ ਨੂੰ ਕਰਾਰੀ ਹਾਰ ਦਿੰਦੇ ਹੋਏ 26116 ਦੇ ਫਰਕ ਨਾਲ ਵੱਡੀ ਜਿਤ ਹਾਸਲ ਕੀਤੀ।


shivani attri

Content Editor

Related News