ਜ਼ਿਮਨੀ ਚੋਣਾਂ: ਕਾਂਗਰਸੀ ਉਮੀਦਵਾਰ ਬਲਵਿੰਦਰ ਸਿੰਘ ਧਾਲੀਵਾਲ ਨੂੰ ਨੋਟਿਸ ਜਾਰੀ (ਵੀਡੀਓ)

Monday, Oct 21, 2019 - 02:26 PM (IST)

ਫਗਵਾੜਾ (ਹਰਜੋਤ, ਸੋਨੂੰ)— ਕਾਂਗਰਸ ਦੇ ਉਮੀਦਵਾਰ ਬਲਵਿੰਦਰ ਸਿੰਘ ਧਾਲੀਵਾਲ ਨੂੰ ਚੋਣ ਜ਼ਾਬਤਾ ਦੀ ਉਲੰਘਣਾ ਕਰਨ 'ਤੇ ਚੋਣ ਕਮਿਸ਼ਨ ਵੱਲੋਂ ਨੋਟਿਸ ਜਾਰੀ ਕੀਤਾ ਗਿਆ ਹੈ। ਦਰਅਸਲ ਅੱਜ ਵੋਟਿੰਗ ਦੌਰਾਨ ਬਲਵਿੰਦਰ ਸਿੰਘ ਧਾਲੀਵਾਲ ਫਗਵਾੜਾ ਵਿਖੇ ਮਾਰਕਿਟ ਕਮੇਟੀ ਦਫਤਰ ਅੰਦਰ ਬਣੇ ਬੂਥ ਨੰਬਰ 184 'ਤੇ ਗਲੇ 'ਚ ਚੋਣ ਨਿਸ਼ਾਨ ਦਾ ਸਾਫਾ ਪਾ ਕੇ ਵੋਟਿੰਗ ਲਈ ਪਹੁੰਚੇ ਸਨ। ਜਿਸ ਦੌਰਾਨ ਉਨ੍ਹਾਂ ਵੱਲੋਂ ਚੋਣ ਜ਼ਾਬਤਾ ਦੀ ਉਲੰਘਣਾ ਕੀਤੀ ਗਈ। ਇਹ ਹੀ ਨਹੀਂ ਜਦੋਂ ਕਾਂਗਰਸੀ ਉਮੀਦਵਾਰ ਚੋਣ ਬੂਥ ਦੇ ਅੰਦਰ ਗਏ ਅਤੇ ਉਨ੍ਹਾਂ ਦੀ ਪਤਨੀ ਵੀ ਨਾਲ ਸੀ ਅਤੇ ਉਨ੍ਹਾਂ ਗਲੇ 'ਚ ਚੋਣ ਨਿਸ਼ਾਨ ਦਾ ਸਾਫਾ ਪਹਿਨਿਆ ਸੀ। ਇਸ ਦੀ ਸ਼ਿਕਾਇਤ ਜਿਵੇਂ ਹੀ ਚੋਣ ਆਬਜ਼ਵਰ ਦੇ ਕੋਲ ਪਹੁੰਚੀ ਤਾਂ ਉਨ੍ਹਾਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਉਥੋਂ ਦਾ ਸਾਰਾ ਸਟਾਫ ਬਦਲ ਦਿੱਤਾ ਅਤੇ ਧਾਲੀਵਾਲ ਨੂੰ ਨੋਟਿਸ ਜਾਰੀ ਕਰ ਦਿੱਤਾ। 

ਜਾਣਕਾਰੀ ਦਿੰਦੇ ਹੋਏ ਲਤੀਫ ਅਹਿਮਦ ਨੇ ਦੱਸਿਆ ਕਿ ਚੋਣ ਆਬਜ਼ਰਵਰਾਂ ਦੇ ਆਦੇਸ਼ਾਂ ਤੋਂ ਬਾਅਦ ਸਾਰਾ ਪੋਲਿੰਗ ਸਟਾਫ ਬਦਲ ਦਿੱਤਾ ਗਿਆ ਹੈ। ਉਥੇ ਹੀ ਪੁਲਸ ਸਟਾਫ ਬਦਲਣ ਲਈ ਵੀ ਐੱਸ. ਐੱਸ. ਪੀ. ਕਪੂਰਥਲਾ ਨੂੰ ਨਿਰਦੇਸ਼ ਦਿੱਤੇ ਗਏ ਹਨ। ਉਥੇ ਹੀ ਪੁਲਸ ਕਰਮਚਾਰੀਆਂ ਦੇ ਉੱਪਰ ਕਾਰਵਾਈ ਦੇ ਬਾਰੇ ਜਦੋਂ ਕਪੂਰਥਲਾ ਦੇ ਐੱਸ. ਐੱਸ. ਪੀ. ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਚੋਣ ਅਧਿਕਾਰੀ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ ਅਤੇ ਜੋ ਨਿਰਦੇਸ਼ ਦਿੱਤੇ ਜਾਣਗੇ, ਉਸ ਹਿਸਾਬ ਨਾਲ ਕਾਰਵਾਈ ਕੀਤੀ ਜਾਵੇਗੀ। ਉਥੇ ਹੀ ਜਦੋਂ ਕਾਂਗਰਸ ਦੇ ਉਮੀਦਵਾਰ ਵੱਲੋਂ ਚੋਣ ਜ਼ਾਬਤਾ ਦੀ ਪਾਲਣਾ ਕਰਨ ਬਾਰੇ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਨੈਗੇਟਿਵ ਸਵਾਲ ਨਾ ਪੁੱਛ ਕੇ ਪਾਸੀਟਿਵ ਸਵਾਲ ਪੁੱਛਿਆ ਜਾਵੇ।


author

shivani attri

Content Editor

Related News