...ਤੇ ਪੀ. ਜੀ. ਆਈ. ''ਚ ਰਾਤ ਨੂੰ ਖੁਦ ਤੁਰਨ ਲੱਗ ਪੈਂਦੀ ਹੈ ''ਵ੍ਹੀਲ ਚੇਅਰ''

09/26/2019 10:46:56 AM

ਚੰਡੀਗੜ੍ਹ (ਪਾਲ) : ਸੋਸ਼ਲ ਮੀਡੀਆ 'ਤੇ ਇਕ ਹਫਤੇ ਤੋਂ ਇਕ ਵਾਇਰਲ ਵੀਡੀਓ ਨੇ ਨਹਿਰੂ ਐਕਸਟੈਂਸ਼ਨ ਦੇ ਸਟਾਫ 'ਚ ਡਰ ਪੈਦਾ ਕਰ ਦਿੱਤਾ ਹੈ। ਇਹ ਵੀਡੀਓ ਹਸਪਤਾਲ ਦੇ ਸੀ. ਸੀ. ਟੀ. ਵੀ. ਦੀ ਹੀ ਹੈ। ਵੀਡੀਓ 'ਚ ਰਾਤ ਨੂੰ ਇਕ ਵ੍ਹੀਲਚੇਅਰ ਖੁਦ ਹੀ ਤੁਰਨ ਲੱਗ ਪੈਂਦੀ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਨਾ ਸਿਰਫ ਨਰਸਿੰਗ ਸਟਾਫ, ਸਗੋਂ ਸੁਰੱਖਿਆ ਮੁਲਾਜ਼ਮ ਵੀ ਰਾਤ ਦੀ ਸ਼ਿਫਟ ਕਰਨ ਤੋਂ ਭੱਜ ਰਹੇ ਹਨ। ਸਟਾਫ ਦੀ ਕਮੀ ਦੇ ਬਾਵਜੂਦ ਨਹਿਰੂ ਐਕਸਟੈਂਸ਼ਨ ਨੂੰ ਸ਼ੁਰੂ ਕਰ ਦਿੱਤਾ ਗਿਆ ਹੈ।

PunjabKesari

ਪੀ. ਜੀ. ਆਈ. 'ਚ ਪਹਿਲਾਂ ਹੀ ਨਰਸਿੰਗ ਸਟਾਫ ਦੀ ਕਮੀ ਕਈ ਸਾਲਾਂ ਤੋਂ ਬਣੀ ਹੋਈ ਹੈ। ਨਹਿਰੂ ਹਸਪਤਾਲ ਦੇ ਨਵੇਂ ਬਣੇ ਐਕਸਟੈਂਸ਼ਨ 'ਚ ਫਿਲਹਾਲ 11 ਸਟਾਫ ਨੂੰ ਨਿਯੁਕਤੀ ਕੀਤਾ ਗਿਆ ਹੈ, ਜੋ ਦਿਨ ਦੇ ਸਮੇਂ 42 ਮਰੀਜ਼ਾਂ ਦੀ ਦੇਖ-ਰੇਖ ਕਰ ਰਿਹਾ ਹੈ, ਜਦੋਂ ਕਿ ਰਾਤ ਦੇ ਸਮੇਂ ਇੱਥੇ 2 ਲੋਕਾਂ ਦਾ ਸਟਾਫ ਹੀ ਕੰਮ ਕਰ ਰਿਹਾ ਹੈ। ਹੁਣ ਸਟਾਫ ਨੇ ਪੀ. ਜੀ. ਆਈ. ਪ੍ਰਸ਼ਾਸਨ ਨੂੰ ਵੀ ਲਿਖਤੀ 'ਚ ਕਿਹਾ ਹੈ ਕਿ ਜੇਕਰ ਇਸ ਦਾ ਹੱਲ ਜਲਦੀ ਨਹੀਂ ਕੱਢਿਆ ਗਿਆ ਤਾਂ ਉਹ ਕੋਈ ਵੱਡਾ ਕਦਮ ਚੁੱਕਣਗੇ।


Babita

Content Editor

Related News