ਕੋਰੋਨਾ ਨੂੰ ਦੇਖਦਿਆਂ ਪੀ. ਜੀ. ਦੇ ਐਂਟਰੈਂਸ ਐਗਜ਼ਾਮ ਮੁਲਤਵੀ

Tuesday, Jun 01, 2021 - 02:18 PM (IST)

ਚੰਡੀਗੜ੍ਹ (ਰਸ਼ਮੀ) : ਕੋਰੋਨਾ ਮਹਾਮਾਰੀ ਕਾਰਨ ਪੀ. ਯੂ. ਪ੍ਰਸ਼ਾਸਨ ਨੇ ਸੋਮਵਾਰ ਨੂੰ ਨੋਟੀਫਿਕੇਸ਼ਨ ਜਾਰੀ ਕਰ ਕੇ 12 ਅਤੇ 13 ਜੂਨ ਨੂੰ ਹੋਣ ਜਾ ਰਹੇ ਪੀ. ਯੂ.-ਸੀ. ਈ. ਟੀ. (ਪੀ. ਜੀ.) ਦੇ ਐਂਟਰੈਂਸ ਐਗਜ਼ਾਮ ਮੁਲਤਵੀ ਕਰ ਦਿੱਤੇ ਹਨ। ਪੀ. ਯੂ. ਦੇ ਅਧਿਕਾਰੀਆਂ ਅਨੁਸਾਰ ਭਵਿੱਖ ਵਿਚ ਦਾਖ਼ਲਾ ਪ੍ਰੀਖਿਆ ਦੀ ਨਵੀਂ ਤਾਰੀਖ਼ ਵੈੱਬਸਾਈਟ ’ਤੇ ਅਪਡੇਟ ਕੀਤੀ ਜਾਵੇਗੀ। ਉਸ ਦੇ ਨਾਲ ਹੀ ਉਨ੍ਹਾਂ ਉਮੀਦਵਾਰਾਂ ਨੂੰ ਇਕ ਮੌਕਾ ਦਿੱਤਾ ਜਾਵੇਗਾ, ਜੋ ਵਰਤਮਾਨ ਵਿਚ ਅਪਲਾਈ ਕਰਨ ਦੀ ਪ੍ਰਕਿਰਿਆ ਨੂੰ ਪੂਰਾ ਕਰਨ ਵਿਚ ਸਮਰੱਥ ਨਹੀਂ ਰਹੇ। ਉਮੀਦਵਾਰ ਭਵਿੱਖ ਦੇ ਸਾਰੇ ਅਪਡੇਟ ਲਈ ਸਬੰਧਿਤ ਵੈੱਬਸਾਈਟ ’ਤੇ ਜਾ ਕੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।
ਆਨਲਾਈਨ ਮੋਡ ਨਾਲ ਹੋਵੇਗਾ ਵਾਈਵਾ
ਪੀ. ਯੂ. ਪ੍ਰਸ਼ਾਸਨ ਨੇ ਕੋਰੋਨਾ ਮਹਾਮਾਰੀ ਅਤੇ ਪ੍ਰਭਾਵਿਤ ਵਿੱਦਿਅਕ ਗਤੀਵਿਧੀਆਂ ਦੇ ਮੱਦੇਨਜ਼ਰ ਆਪਣੇ ਸਾਰੇ ਸਬੰਧਿਤ ਕਾਲਜਾਂ ਅਤੇ ਵਿੱਦਿਅਕ ਵਿਭਾਗਾਂ ਵਿਚ ਗ੍ਰੈਜੂਏਸ਼ਨ/ਪੋਸਟ ਗ੍ਰੈਜੂਏਸ਼ਨ/ ਕਾਰੋਬਾਰੀ/ਡਿਪਲੋਮਾ ਦੇ ਦੂਜੇ, ਚੌਥੇ ਅਤੇ ਛੇਵੇਂ ਸਿਮੈਸਟਰ ਦੇ ਉਮੀਦਵਾਰਾਂ ਲਈ 15 ਤੋਂ 26 ਜੂਨ ਤਕ ਆਨਲਾਈਨ ਮੋਡ ਰਾਹੀਂ ਵਾਈਵਾ ਅਤੇ ਪ੍ਰੈਜੇਟੇਂਸ਼ਨ ਲਈ ਜਾਵੇਗੀ।
 


Babita

Content Editor

Related News