ਬਿਨਾਂ ਪੁਲਸ ਵੈਰੀਫਿਕੇਸ਼ਨ PG ''ਚ ਲੋਕ ਰੱਖਣ ਵਾਲੇ 4 ਮਾਲਕਾਂ ਖ਼ਿਲਾਫ਼ ਮਾਮਲਾ ਦਰਜ

Sunday, Nov 29, 2026 - 03:03 PM (IST)

ਬਿਨਾਂ ਪੁਲਸ ਵੈਰੀਫਿਕੇਸ਼ਨ PG ''ਚ ਲੋਕ ਰੱਖਣ ਵਾਲੇ 4 ਮਾਲਕਾਂ ਖ਼ਿਲਾਫ਼ ਮਾਮਲਾ ਦਰਜ

ਖਰੜ (ਅਮਰਦੀਪ) : ਥਾਣਾ ਸਿਟੀ ਪੁਲਸ ਨੇ ਪੀ. ਜੀ. ਸੈਂਟਰਾਂ 'ਚ ਰਹਿ ਰਹੇ ਲੋਕਾਂ ਦੀ ਪੁਲਸ ਵੈਰੀਫਿਕੇਸ਼ਨ ਨਾ ਕਰਵਾਉਣ ਦੇ ਮਾਮਲੇ 'ਚ ਚਾਰ ਮਾਲਕਾ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਐੱਸ. ਐੱਚ. ਓ. ਇੰਸਪੈਕਟਰ ਗੁਰਸੇਵਕ ਸਿੰਘ ਸਿੱਧੂ ਨੇ ਕਿਹਾ ਕਿ ਕਈ ਵਾਰ ਪੀ. ਜੀ. ਮਾਲਕਾਂ ਨੂੰ ਹਦਾਇਤਾਂ ਜਾਰੀ ਕਰਕੇ ਪੂਰੀ ਜਾਣਕਾਰੀ ਪੁਲਸ ਨੂੰ ਦੇਣ ਅਤੇ ਰਹਿੰਦੇ ਲੋਕਾਂ ਦੀ ਵੈਰੀਫਿਕੇਸ਼ਨ ਕਰਵਾਉਣ ਲਈ ਕਿਹਾ ਗਿਆ ਸੀ। ਇਸ ਦੇ ਬਾਵਜੂਦ ਹਦਾਇਤਾਂ ਦੀ ਪਾਲਣਾ ਨਹੀਂ ਕੀਤੀ।

ਪੁਲਸ ਨੇ ਇਸ ਮਾਮਲੇ ਵਿੱਚ ਮੁਲਜ਼ਮ ਆਯੂਸ਼ ਨਥਵਾਨ ਪੁੱਤਰ ਹਰੀਸ਼ ਨਥਵਾਨ ਵਾਸੀ ਪਿੰਡ ਲੂਧਨਾ ਜ਼ਿਲਾ ਰੂਦਨਪਯਾਗ ਉੱਤਰਾਖੰਡ ਹਾਲ ਵਾਸੀ ਇੱਕ ਓਾਕਾਰ ਸਿਟੀ ਖਾਨਪੁਰ, ਸੂਰੀਆ ਸ਼ਾਹੂ ਪੁੱਤਰ ਉਦੇ ਸ਼ਾਹੂ ਵਾਸੀ ਪਿੰਡ ਸੁਨਾਰੀ ਝਾਰਖੰਡ ਵਾਸੀ ਇੱਕ ਓਾਕਾਰ ਸਿਟੀ ਖਾਨਪੁਰ ਖਾਨਪੁਰ, ਅੰਸ਼ ਯਾਦਵ ਪੁੱਤਰ ਸੰਤੋਸ਼ ਕੁਮਾਰ ਯਾਦਵ ਵਾਸੀ ਵਿਵੇਕ ਨਗਰ ਸੁਲਤਾਨਪੁਰ ਉੱਤਰ ਪ੍ਰਦੇਸ਼ ਹਾਲ ਵਾਸੀ ਇਕ ਓਾਕਾਰ ਸਿਟੀ ਖਾਨਪੁਰ ਖਰੜ, ਵਿਸ਼ਾਲ ਕੁਮਾਰ ਪੁੱਤਰ ਰਾਜ ਕੁਮਾਰ ਵਾਸੀ ਸ਼ਿਵਾਲਿਕ ਅਪਾਰਟਮੈਂਟ ਖਰੜ ਨੂੰ ਗ੍ਰਿਫ਼ਤਾਰ ਕਰਕੇ ਧਾਰਾ 128 ਬੀਐਨਐਸ ਤਹਿਤ ਮਾਮਲਾ ਦਰਜ ਕੀਤਾ ਹੈ।
 


author

Babita

Content Editor

Related News