ਫਰੈਂਕੋ ਨੂੰ ਮੁੜ ਜਲੰਧਰ ਦਾ ਬਿਸ਼ਪ ਬਣਾਉਣ ਦੇ ਫ਼ੈਸਲੇ ਖ਼ਿਲਾਫ਼ ਪਟੀਸ਼ਨ ਦਾਇਰ
Wednesday, Jun 15, 2022 - 03:46 PM (IST)

ਕੋਚੀ/ਜਲੰਧਰ (ਭਾਸ਼ਾ)– ਬਿਸ਼ਪ ਫ੍ਰੈਂਕੋ ਖ਼ਿਲਾਫ਼ ਕੁਝ ਸਾਲ ਪਹਿਲਾਂ ਜਬਰ-ਜ਼ਿਨਾਹ ਦੇ ਦੋਸ਼ ਤੋਂ ਬਾਅਦ ਉਨ੍ਹਾਂ ਦਾ ਵਿਰੋਧ ਕਰਨ ਵਾਲੀਆਂ ਨਨਾਂ ਦੇ ਸਮਰਥਨ ਲਈ ਬਣਾਏ ਗਏ ‘ਸੇਵ ਅਵਰ ਸਿਸਟਰਜ਼’ (ਐੱਸ. ਓ. ਐੱਸ.) ਨਾਂ ਦੇ ਸੰਗਠਨ ਨੇ ਫ੍ਰੈਂਕੋ ਨੂੰ ਜਲੰਧਰ ਦੇ ਬਿਸ਼ਪ ਦੇ ਰੂਪ ’ਚ ‘ਮੁੜ ਨਿਯੁਕਤ’ ਕਰਨ ਦੇ ਕਥਿਤ ਕਦਮ ਖ਼ਿਲਾਫ਼ ਮੰਗਲਵਾਰ ਨੂੰ ਪਟੀਸ਼ਨ ਦਾਇਰ ਕੀਤੀ।
ਇਹ ਵੀ ਪੜ੍ਹੋ: ਜਲੰਧਰ ਪੁੱਜੇ ਕੇਜਰੀਵਾਲ ਤੇ CM ਮਾਨ ਨੇ ਦਿੱਲੀ ਏਅਰਪੋਰਟ ਲਈ ਸਰਕਾਰੀ ਬੱਸਾਂ ਨੂੰ ਦਿੱਤੀ ਹਰੀ ਝੰਡੀ
ਪਟੀਸ਼ਨ ਵਿਚ ਦਾਅਵਾ ਕੀਤਾ ਗਿਆ ਸੀ ਕਿ ਉਨ੍ਹਾਂ ਨੂੰ ਮਾਮਲੇ ਵਿਚੋਂ ਬਰੀ ਕਰਨ ਦਾ ਹੇਠਲੀ ਅਦਾਲਤ ਦਾ ਫ਼ੈਸਲਾ ਅੰਤਿਮ ਨਹੀਂ ਸੀ ਅਤੇ ਇਸ ਨੂੰ ਚੁਣੌਤੀ ਦੇਣ ਵਾਲੀ ਅਪੀਲ ਹਾਈ ਕੋਰਟ ਵਿਚ ਵਿਚਾਰ ਅਧੀਨ ਹੈ।
ਇਹ ਵੀ ਪੜ੍ਹੋ: ਜਲੰਧਰ ਪੁੱਜੇ ਭਗਵੰਤ ਮਾਨ ਨੇ ਸਾਧੇ ਪਿਛਲੀਆਂ ਸਰਕਾਰਾਂ ’ਤੇ ਤੰਜ, ਆਖੀਆਂ ਵੱਡੀਆਂ ਗੱਲਾਂ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ