ਜਾਣੋ ਗੁਰਦਾਸਪੁਰ ਤੋਂ ''ਆਪ'' ਦੇ ਉਮੀਦਵਾਰ ਪੀਟਰ ਮਸੀਹ ਚੀਦਾ ਬਾਰੇ
Tuesday, Apr 09, 2019 - 01:35 PM (IST)

ਜਲੰਧਰ/ਗੁਰਦਾਸਪੁਰ— ਲੋਕ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਵੱਲੋਂ ਗੁਰਦਾਸਪੁ ਸੀਟ ਤੋਂ ਪੀਟਰ ਮਸੀਹ ਚੀਦਾ ਨੂੰ ਚੋਣ ਮੈਦਾਨ 'ਚ ਉਤਾਰਿਆ ਗਿਆ ਹੈ। ਇਥੇ ਇਨ੍ਹਾਂ ਦਾ ਮੁਕਾਬਲਾ ਪੀ. ਡੀ. ਏ. ਦੇ ਉਮੀਦਵਾਰ ਲਾਲ ਚੰਦ ਅਤੇ ਕਾਂਗਰਸ ਦੇ ਉਮੀਦਵਾਰ ਸੁਨੀਲ ਜਾਖੜ ਨਾਲ ਹੋਣ ਵਾਲਾ ਹੈ। ਪੀਟਰ ਮਸੀਹ ਫਤਿਹੜਗੜ੍ਹ ਚੂੜੀਆਂ 'ਚ ਹਲਕਾ ਇੰਚਾਰਜ ਵੱਜੋਂ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ। ਇਸ ਦੇ ਨਾਲ ਹੀ ਪੀਟਰ ਨੇ ਗੁਰਦਾਸਪੁਰ 'ਚ ਸਿੱਖਿਆ ਖੇਤਰ 'ਚ ਵੀ ਲੰਬੇ ਸਮੇਂ ਤੋਂ ਆਪਣਾ ਇਕ ਸਕੂਲ ਚਲਾ ਕੇ ਸੇਵਾਵਾਂ ਨਿਭਾ ਰਹੇ ਹਨ। ਇਸ ਤੋਂ ਇਲਾਵਾ ਕਾਰ ਸੇਲ ਪਰਚੇਜ਼ ਦਾ ਕੰਮ ਵੀ ਕਰਦੇ ਹਨ। ਪੀਟਰ ਮਸੀਹ ਇਕ ਵਾਰ ਲੋਕ ਸਭਾ ਚੋਣ ਅਤੇ ਇਕ ਵਾਰ ਵਿਧਾਨ ਸਭਾ ਚੋਣ ਲੜ ਚੁੱਕੇ ਹਨ ਪਰ ਦੋਹਾਂ ਵਾਰ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
7 ਸਾਲਾਂ ਤੋਂ ਜੁੜੇ ਨੇ ਸਿਆਸਤ ਨਾਲ
ਪੀਟਰ ਮਸੀਹ ਸਿਆਸਤ ਦੇ ਨਾਲ 7 ਸਾਲਾਂ ਤੋਂ ਜੁੜੇ ਹੋਏ ਹਨ। ਸਾਲ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਇਹ ਆਜ਼ਾਦ ਦੇ ਤੌਰ 'ਤੇ ਲੜੇ ਸਨ ਅਤੇ ਸਾਲ 2017 ਦੀਆਂ ਵਿਧਾਨ ਸਭਾ 'ਚ ਸੁੱਚਾ ਸਿੰਘ ਛੋਟੇਪੁਰ ਦੀ 'ਆਪਣਾ ਪੰਜਾਬ ਪਾਰਟੀ' ਵੱਲੋਂ ਚੋਣ ਲੜੀ ਸੀ ਅਤੇ ਸਿਰਫ 526 ਵੋਟਾਂ ਹੀ ਹਾਸਲ ਕਰ ਸਕੇ ਸਨ। ਇਸ ਤੋਂ ਬਾਅਦ ਪੀਟਰ ਮਸੀਹ ਨੇ ਆਮ ਆਦਮੀ ਪਾਰਟੀ ਜੁਆਇਨ ਕਰ ਲਈ। ਹੁਣ 'ਆਪ' ਵੱਲੋਂ ਇਨ੍ਹਾਂ ਨੂੰ 2019 ਦੀਆਂ ਲੋਕ ਸਭਾ ਚੋਣਾਂ 'ਚ ਗੁਰਦਾਸਪੁਰ ਤੋਂ ਚੋਣ ਮੈਦਾਨ 'ਚ ਉਤਾਰਿਆ ਗਿਆ ਹੈ।