ਕਰੰਟ ਲੱਗਣ ਨਾਲ ਵਿਅਕਤੀ ਦੀ ਮੌਤ

Wednesday, Oct 04, 2017 - 02:32 PM (IST)

ਕਰੰਟ ਲੱਗਣ ਨਾਲ ਵਿਅਕਤੀ ਦੀ ਮੌਤ


ਪੱਖੋ ਕਲਾਂ (ਰਜਿੰਦਰ)- ਪਿੰਡ ਰੂੜੇਕੇ ਦੇ ਇਕ ਵਿਅਕਤੀ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਦਰਸ਼ਨ ਸਿੰਘ (50) ਪੁੱਤਰ ਅਮਰ ਸਿੰਘ ਵਾਸੀ ਰੂੜੇਕੇ ਆਪਣੇ ਘਰ ਪਾਣੀ ਵਾਲੀ ਮੋਟਰ ਚਲਾ ਰਿਹਾ ਸੀ ਕਿ ਬਿਜਲੀ ਦੀ ਤਾਰ ਤੋਂ ਕਰੰਟ ਲੱਗਣ ਨਾਲ ਡਿੱਗ ਪਿਆ। ਉਸਨੂੰ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ, ਜਿਥੇ ਉਸਨੂੰ ਡਾਕਟਰਾਂ ਨੇ ਮ੍ਰਿਤਕ ਕਰਾਰ ਦੇ ਦਿੱਤਾ। ਉਹ ਆਪਣੇ ਪਿੱਛੇ ਪਤਨੀ ਅਤੇ 2 ਲੜਕੇ ਛੱਡ ਗਿਆ।


Related News