ਰੇਲਵੇ ਟਰੈਕ ਤੋਂ ਮਿਲੀ ਵਿਅਕਤੀ ਦੀ ਲਾਸ਼, ਲੋਕਾਂ ''ਚ ਦਹਿਸ਼ਤ

Saturday, Jun 15, 2019 - 03:12 PM (IST)

ਰੇਲਵੇ ਟਰੈਕ ਤੋਂ ਮਿਲੀ ਵਿਅਕਤੀ ਦੀ ਲਾਸ਼, ਲੋਕਾਂ ''ਚ ਦਹਿਸ਼ਤ

ਜਲੰਧਰ (ਮਾਹੀ) : ਇੱਥੋਂ ਦੇ ਪਿੰਡ ਸ਼ੇਖੇ 'ਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਰੇਲਵੇ ਟਰੈਕ ਦੇ ਨੇੜਿਓਂ ਬਿਨਾਂ ਸਿਰ ਵਾਲੀ ਲਾਸ਼ ਮਿਲੀ। ਹੁਣ ਤੱਕ ਮਰਨ ਵਾਲੇ ਦੀ ਪਛਾਣ ਨਹੀਂ ਹੋ ਸਕੀ ਹੈ। ਇਸ ਦਾ ਪਤਾ ਉਸ ਸਮੇਂ ਲੱਗਿਆ ਜਦੋਂ ਸਵੇਰੇ ਲੋਕ ਰੇਲਵੇ ਲਾਈਨਾਂ ਨੂੰ ਕ੍ਰਾਸ ਕਰ ਰਹੇ ਸਨ ਤਾਂ ਲਾਈਨ 'ਚ ਇਕ ਵਿਅਕਤੀ ਦੀ ਲਾਸ਼ ਪਈ ਦੇਖੀ, ਜਿਸ ਦੀ ਗਰਦਨ ਕੱਟੀ ਹੋਈ ਸੀ। ਲੋਕਾਂ ਨੇ ਤੁਰੰਤ ਇਸ ਦੀ ਸੂਚਨਾ ਜੀ. ਆਰ. ਪੀ. ਪੁਲਸ ਨੂੰ ਦਿੱਤੀ। ਜੀ. ਆਰ. ਪੀ. ਪੁਲਸ ਦੇ ਏ. ਐੱਸ. ਆਈ. ਗਰਮੇਸ਼ ਲਾਲ ਨੇ ਦੱਸਿਆ ਕਿ ਮ੍ਰਿਤਕ ਦੀ ਅਜੇ ਤੱਕ ਪਛਾਣ ਨਹੀਂ ਸਕੀ ਹੈ ਅਤੇ ਲਾਸ਼ ਨੂੰ ਪਛਾਣ ਲਈ 72 ਘੰਟਿਆਂ ਤੱਕ ਸਿਵਲ ਹਸਪਤਾਲ 'ਚ ਰੱਖਵਾ ਦਿੱਤਾ ਗਿਆ ਹੈ। ਫਿਲਹਾਲ ਪੁਲਸ ਨੇੜੇ ਦੇ ਲੋਕਾਂ ਨੂੰ ਬੁਲਾ ਕੇ ਲਾਸ਼ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। 


author

Anuradha

Content Editor

Related News