ਰਾਜਪੂਤਾਂ ਬਾਰੇ ਇਤਰਾਜ਼ਯੋਗ ਸ਼ਬਦਾਵਲੀ ਵਰਤਣ ''ਤੇ ਫੂਕਿਆ ਖਹਿਰਾ ਦਾ ਪੁਤਲਾ
Saturday, Dec 16, 2017 - 01:23 PM (IST)

ਹੁਸ਼ਿਆਰਪੁਰ (ਘੁੰਮਣ)— ਰਾਜਪੂਤ ਸਭਾ ਦੇ ਮੈਂਬਰਾਂ ਨੇ ਸ਼ੁੱਕਰਵਾਰ ਪ੍ਰਧਾਨ ਠਾਕਰ ਸਰਜੀਵਨ ਸਿੰਘ ਦੀ ਅਗਵਾਈ 'ਚ ਮਹਾਰਾਣਾ ਪ੍ਰਤਾਪ ਚੌਕ ਵਿਖੇ ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਅਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਖਿਲਾਫ ਜ਼ਬਰਦਸਤ ਰੋਸ ਮੁਜ਼ਾਹਰਾ ਕਰਕੇ ਖਹਿਰਾ ਦਾ ਪੁਤਲਾ ਫੂਕਿਆ। ਇਸ ਮੌਕੇ ਸੰਬੋਧਨ ਕਰਦਿਆਂ ਠਾਕਰ ਸਰਜੀਵਨ ਸਿੰਘ ਅਤੇ ਰਾਜਪੂਤ ਸਭਾ ਯੂਥ ਵਿੰਗ ਦੇ ਪ੍ਰਧਾਨ ਮੌਂਟੀ ਠਾਕਰ ਨੇ ਕਿਹਾ ਕਿ ਰਾਜਪੂਤ ਅਣਖੀਲੀ ਕੌਮ ਹੈ। ਰਾਜਪੂਤ ਆਪਣੀ ਆਣ-ਬਾਨ-ਸ਼ਾਨ ਤੇ ਦੇਸ਼ ਪ੍ਰੇਮ ਲਈ ਜਾਣੇ ਜਾਂਦੇ ਹਨ। ਰਾਜਪੂਤ ਸਾਰਿਆਂ ਦਾ ਸਨਮਾਨ ਕਰਦੇ ਹਨ ਪਰ ਜੇਕਰ ਉਨ੍ਹਾਂ ਦਾ ਕੋਈ ਅਪਮਾਨ ਕਰੇ ਤਾਂ ਉਹ ਉਸ ਨੂੰ ਬਰਦਾਸ਼ਤ ਨਹੀਂ ਕਰਨਗੇ।
ਆਗੂਆਂ ਨੇ ਕਿਹਾ ਕਿ ਸੁਖਪਾਲ ਖਹਿਰਾ ਨੇ ਰਾਜਪੂਤ ਸ਼ਬਦ ਦਾ ਪ੍ਰਯੋਗ ਇਤਰਾਜ਼ਯੋਗ ਢੰਗ ਨਾਲ ਕੀਤਾ ਹੈ ਜੋ ਕਿ ਅਤੀ ਨਿੰਦਣਯੋਗ ਹੈ। ਖਹਿਰਾ ਨੂੰ ਆਪਣੇ ਇਸ ਬਿਆਨ ਲਈ ਰਾਜਪੂਤ ਬਰਾਦਰੀ ਕੋਲੋਂ ਜਨਤਕ ਤੌਰ 'ਤੇ ਮੁਆਫੀ ਮੰਗਣੀ ਚਾਹੀਦੀ ਹੈ। ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਸੁਖਪਾਲ ਖਹਿਰਾ ਨੇ ਅਜਿਹਾ ਨਾ ਕੀਤਾ ਤਾਂ ਉਹ ਇਸ ਦੇ ਗੰਭੀਰ ਨਤੀਜੇ ਭੁਗਤਣ ਲਈ ਤਿਆਰ ਰਹਿਣ।