ਜਲੰਧਰ ਵਿਖੇ ਧਰਨੇ ''ਤੇ ਬੈਠੇ ਪ੍ਰਧਾਨ ਨੂੰ ਜਬਰਨ ਚੁੱਕ ਕੇ ਲੈ ਗਈ ਪੁਲਸ, ਮਾਹੌਲ ਬਣਿਆ ਤਣਾਅਪੂਰਨ

Friday, Feb 17, 2023 - 05:41 PM (IST)

ਜਲੰਧਰ ਵਿਖੇ ਧਰਨੇ ''ਤੇ ਬੈਠੇ ਪ੍ਰਧਾਨ ਨੂੰ ਜਬਰਨ ਚੁੱਕ ਕੇ ਲੈ ਗਈ ਪੁਲਸ, ਮਾਹੌਲ ਬਣਿਆ ਤਣਾਅਪੂਰਨ

ਜਲੰਧਰ (ਸੋਨੂੰ)- ਜਲੰਧਰ ਦੇ ਥਾਣਾ ਤਿੰਨ ਦੇ ਐੱਸ. ਐੱਚ. ਓ. ਖ਼ਿਲਾਫ਼ ਧਰਨੇ ’ਤੇ ਬੈਠੇ ਟਾਂਡਾ ਅੱਡਾ ਬਾਜ਼ਾਰ ਐਸੋਸੀਏਸ਼ਨ ਦੇ ਪ੍ਰਧਾਨ ਦੀਪਕ ਜੋਸ਼ੀ ਨੂੰ ਪੁਲਸ ਘੜੀਸਦੇ ਹੋਏ ਧਰਨੇ ਤੋਂ ਲੈ ਚੁੱਕ ਕੇ ਲੈ ਗਈ। ਪੁਲਸ ਪ੍ਰਧਾਨ ਜੋਸ਼ੀ ਨੂੰ ਜਬਰਨ ਗੱਡੀ ਵਿਚ ਬਿਠਾ ਕੇ ਥਾਣੇ ਲੈ ਗਈ ਹੈ, ਜਿਸ ਤੋਂ ਬਾਅਦ ਮਾਹੌਲ ਤਣਾਅਪੂਰਨ ਹੋ ਗਿਆ। ਉਥੇ ਮੌਜੂਦ ਪ੍ਰਦਰਸ਼ਨਕਾਰੀਆਂ ਨੇ ਜੰਮ ਕੇ ਪੁਲਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। 

ਇਹ ਵੀ ਪੜ੍ਹੋ : 300 ਯੂਨਿਟ ਮੁਫ਼ਤ ਬਿਜਲੀ ਦੀ ਸਹੂਲਤ ਲੈਣ ਲਈ ਖ਼ਪਤਕਾਰਾਂ ਦੀ ਵਧੀ ਪ੍ਰੇਸ਼ਾਨੀ, ਜਾਣੋ ਕਿਉਂ

ਤੁਹਾਨੂੰ ਦੱਸ ਦੇਈਏ ਕਿ ਬੀਤੇ ਦਿਨ ਮਾਈਂ ਹੀਰਾ ਗੇਟ ਅਤੇ ਅੱਡਾ ਟਾਂਡਾ ਦੇ ਪ੍ਰਧਾਨ ਥਾਣਾ 3 ਵਿਚ ਐੱਸ. ਐੱਚ. ਓ. ਤੋਂ ਮਾਰਕਿਟ ਦੇ ਕਿਸੇ ਫ਼ੈਸਲੇ ਨੂੰ ਲੈ ਕੇ ਗਏ ਸਨ। ਇਥੇ ਥਾਣਾ ਇੰਚਾਰਜ ਨੇ ਉਸ ਨਾਲ ਮਾੜਾ ਵਿਵਹਾਰ ਕੀਤਾ ਅਤੇ ਉਸ ਨੂੰ ਥਾਣੇ ਤੋਂ ਬਾਹਰ ਜਾਣ ਲਈ ਧੱਕਾ ਦਿੱਤਾ, ਜਿਸ ਕਾਰਨ ਅੱਜ ਮਾਰਕੀਟ ਐਸੋਸੀਏਸ਼ਨ ਨੇ ਐੱਸ. ਐੱਚ. ਓ. ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਐਸੋਸੀਏਸ਼ਨ ਦੇ ਮੈਂਬਰਾਂ ਨੇ ਸੜਕ ਜਾਮ ਕਰ ਦਿੱਤੀ ਹੈ। ਸੜਕ ਦੇ ਵਿਚਕਾਰ ਉਨ੍ਹਾਂ ਨੇ ਵਾਹਨ ਲਗਾ ਕੇ ਰੱਸੀਆਂ ਬੰਨ੍ਹ ਦਿੱਤੀਆਂ ਹਨ, ਜਿਸ ਕਾਰਨ ਸੜਕ ਜਾਮ ਹੋ ਗਈ। ਪੈਦਲ ਚੱਲਣ ਵਾਲਿਆਂ ਨੂੰ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਹ ਵੀ ਪੜ੍ਹੋ : ਨੀਟੂ ਸ਼ਟਰਾਂ ਵਾਲੇ ਦਾ ਗੁਆਂਢੀ ਨਾਲ ਪੈ ਗਿਆ ਪੰਗਾ, ਰੋ-ਰੋ ਸੁਣਾਇਆ ਦੁੱਖ਼ੜਾ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

shivani attri

Content Editor

Related News