ਚਰਨਜੀਤ ਅਟਵਾਲ ਦਾ ਵਿਰੋਧ, ਜਲੰਧਰ 'ਚ ਪੁਤਲਾ ਸਾੜ ਕੇ ਕੀਤੀ ਨਾਅਰੇਬਾਜ਼ੀ (ਵੀਡੀਓ)
Sunday, Mar 17, 2019 - 06:09 PM (IST)
ਜਲੰਧਰ (ਸੋਨੂੰ)— ਸ਼੍ਰੋਮਣੀ ਅਕਾਲੀ ਦਲ ਵੱਲੋਂ ਜਲੰਧਰ ਲੋਕ ਸਭਾ ਸੀਟ ਤੋਂ ਚਰਨਜੀਤ ਸਿੰਘ ਅਟਵਾਲ ਨੂੰ ਆਪਣਾ ਉਮੀਦਵਾਰ ਐਲਾਨਿਆ ਗਿਆ ਹੈ ਪਰ ਇਸ ਐਲਾਨ ਤੋਂ ਬਾਅਦ ਹੀ ਜਲੰਧਰ 'ਚ ਅਟਵਾਲ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ। ਜਲੰਧਰ ਦੇ ਬਸਤੀ ਨੌ 'ਚ ਵਾਲਮੀਕਿ ਸਮਾਜ ਦੇ ਯੂਥ ਏਕਤਾ ਦਲ ਵੱਲੋਂ ਅਟਵਾਲ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਅਤੇ ਉਸ ਦਾ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ।
ਉਨ੍ਹਾਂ ਨੇ ਦੋਸ਼ ਲਗਾਇਆ ਕਿ ਅਟਵਾਲ ਗਰੀਬਾਂ ਨਾਲੋਂ ਅਮੀਰ ਵਰਗ ਨੂੰ ਵੱਧ ਤਰਜੀਹ ਦਿੰਦੇ ਹਨ। ਯੂਥ ਏਕਤਾ ਦਲ ਨੇ ਮੰਗ ਕੀਤੀ ਹੈ ਕਿ ਅਕਾਲੀ ਦਲ ਜਲੰਧਰ ਤੋਂ ਆਪਣਾ ਉਮੀਦਵਾਰ ਬਦਲੇ ਨਹੀਂ ਤਾਂ ਉਨ੍ਹਾਂ ਵੱਲੋਂ ਅਕਾਲੀ ਉਮੀਦਵਾਰ ਅਟਵਾਲ ਦਾ ਪੂਰਨ ਤੌਰ 'ਤੇ ਬਾਈਕਾਟ ਕੀਤਾ ਜਾਵੇਗਾ।